ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਧਰਤ ਦਿਵਸ
ਕੋਟ-ਈਸੇ-ਖਾਂ, 21 ਅਪਰੈਲ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੈਕੰ ਸਕੂਲ ਕੋਟ-ਈਸੇ-ਖਾਂ (ਮੋਗਾ) ਵਿਖੇ ਵਿਦਿਆਰਥੀਆਂ ਨੇ ਵਿਸ਼ਵ ਧਰਤ ਦਿਵਸ ਮਨਾਇਆ। ਜਿਸ ਵਿੱਚ ਨਰਸਰੀ ਤੋਂ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ । ਵਿਦਿਆਰਥੀਆਂ ਵੱਲੋਂ ਅਲੱਗ-ਅਲੱਗ ਪ੍ਰਕਾਰ ਦੇ ਪੋਸਟਰ, ਪੇਟਿੰਗ, ਸਲੋਗਨ ਆਦਿ ਬਣਾਏ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹਰ ਸਾਲ ਵਿਸ਼ਵ ਵਿੱਚ 22 ਅਪ੍ਰੈਲ ਨੂੰ “ਅੰਤਰ-ਰਾਸ਼ਟਰੀ ਧਰਤੀ ਦਿਵਸ” ਦੇ ਤੌਰ ‘ਤੇ ਮਨਾਇਆ ਜਾਂਦਾ ਹੈ ਅਤੇ ਕਿਹਾ ਕਿ ਧਰਤੀ ਮਾਂ ਸਮਾਨ ਹੈ ਕਿਉਕਿ ਇਹ ਸਾਨੂੰ ਬੱਚਿਆਂ ਦੀ ਤਰ੍ਹਾਂ ਪਾਲਦੀ ਹੈ ਸਾਨੂੰ ਆਪਣੀ ਧਰਤੀ ਮਾਤਾ ਪ੍ਰਤੀ ਸਾਡਾ ਸਾਰਿਆਂ ਦਾ ਮੱੁਢਲਾ ਫਰਜ਼ ਬਣਦਾ ਹੈ ਕਿ ਅਸੀ ਆਪਣਾ ਵਾਤਾਵਰਣ ਹਮੇਸ਼ਾ ਲਈ ਹਰਿਆ ਭਰਿਆ ਰੱਖੀਏ ।ਇਸ ਸਮੇਂ ਪ੍ਰਿੰਸੀਪਲ ਮੇੈਡਮ ਰਮਨਜੀਤ ਕੌਰ ਨੇ ਕਿਹਾ ਧਰਤੀ ਉੱਪਰ ਜੀਵਨ ਤਾਂ ਹੀ ਬਚ ਸਕਦਾ ਹੈ ਜੇ ਇਸ ਦੀ ਰੱਖਿਆਂ ਕਰ ਕੇ ਹਵਾ-ਪਾਣੀ ਸ਼ੁੱਧ ਕੀਤਾ ਜਾਵੇ, ਵੱਧ ਤੋਂ ਵੱਧ ਫਲ,ਬੂਟੇ ਲਗਾਏ ਜਾਣ ,ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ। ਜੇਕਰ ਹਵਾ-ਪਾਣੀ ਸ਼ੁੱਧ ਹੋਵੇਗਾ ਤਾਂ ਹੀ ਜੀਵ-ਜੰਤੂ ਤੰਦਰੁਸਤ ਰਹਿਣਗੇ।