ਡਾ. ਭੀਮਰਾਓ ਅੰਬੇਦਕਰ ਨੂੰ ਸਮਰਪਿਤ ਐਸ.ਸੀ. ਮੋਰਚਾ ਵੱਲੋਂ ਵਿਸ਼ਾਲ ਚੇਤਨਾ ਮਾਰਚ ਸਮਾਗਮ ਤੇ ਖੂਨ ਦਾਨ ਕੈਂਪ ਵਿਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਕਰਨਗੇ ਸ਼ਿਰਕਤ-ਡਾ. ਸੀਮਾਂਤ ਗਰਗ
*25 ਅਪ੍ਰੈਲ ਦੇ ਵਿਸ਼ਾਲ ਚੇਤਨਾ ਸਮਾਗਮ ਵਿਚ ਭਾਜਪਾ ਅਨੁਸੂਚਿਤ ਜਾਤਿ ਦੇ ਰਾਸ਼ਟਰੀ ਆਗੂ ਲਾਲ ਸਿੰਘ, ਰਾਸ਼ਟਰੀ ਅਨੁਸੂਚਿਤ ਆਯੋਗ ਦੇ ਇਕਬਾਲ ਸਿੰਘ ਲਾਲਪੁਰਾ, ਸੂਬਾ ਪ੍ਰਦਾਨ ਅਨੁਸੂਚਿਤ ਜਾਤਿ ਵਿੰਗ ਸੁੱਚਾ ਸਿੰਘ ਲੱਧਰ ਰੱਖਣਗੇ ਵਿਚਾਰ-ਅਰਜਨ ਕੁਮਾਰ
ਮੋਗਾ, 20 ਅਪਰੈਲ (ਜਸ਼ਨ): — ਭਾਰਤ ਰਤਨ ਡਾ. ਭੀਮਰਾਓ ਅੰਬੇਦਕਰ ਦੇ ਜਨਮਦਿਨ ਨੂੰ ਸਮਰਪਿਤ ਵਿਸ਼ਾਲ ਚੇਤਨਾ ਸਮਾਗਮ ਤੇ ਖੂ ਨ ਦਾਨ ਕੈਂਪ ਦਾ ਆਯੋਜਨ 25 ਅਪ੍ਰੈਲ ਨੂੰ ਸਵੇਰੇ ਨੌ ਤੋਂ ਸ਼ਾਮ ਚਾਰ ਵਜੇ ਤਕ ਚੌਖਾ ਪੈਲੇਸ ਮੋਗਾ ਵਿਖੇ ਲਗਾਇਆ ਜਾ ਹਿਾ ਹੈ, ਉਸ ਵਿਚ ਕੇਂਦਰੀ ਗ੍ਰਾਮ ੀਣ ਵਿਕਾਸ ਮੰਤਰੀ ਕਿਸਾਨ ਕਲਿਆਣ ਤੇ ਪੰਚਾਇਤੀ ਰਾਜ ਮੰਤਰੀ ਭਾਰਤ ਸਰਕਾਰ ਨਰਿੰਦਰ ਸਿੰਘ ਤੋਮਰ, ਭਾਜਪਾ ਅਨੁਸੂਚਿਤ ਜਾਤਿ ਦੇ ਰਾਸ਼ਟਰੀ ਪ੍ਰਧਾਨ ਸੁੱਚਾ ਰਾਮ ਲੱਧਰ ਵਿਸ਼ੇਸ਼ ਤੌਰ ਤੇ ਪੁੱਜ ਕੇ ਆਪਣੇ ਵਿਚਾਰ ਰੱਖਣਗੇ | ਇਸ ਸਮਾਗਮ ਦੇ ਕਾਰਡ ਰਿਲੀਜ਼ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਭਾਰੀ ਗਿਣਤੀ ਵਿਚ ਪੁੱਜੇ ਭਾਜਪਾ ਦੇ ਅੋਹਗੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ | ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮਹਾ ਮੰਤਰੀ ਰਾਹੁਲ ਗਰਗ, ਭਾਜਪਾ ਦੀ ਮੁੱਖ ਸਪੀਕਰ ਨੀਰਾ ਅੱਗਰਵਾਲ, ਯੁਵਾ ਮੋਰਚਾ ਦੇ ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਕਸ਼ਿਸ਼ ਧਮੀਜਾ, ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਰਜਨ ਕੁਮਾਰ, ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਰਮੀਆ, ਪ੍ਰਵਾਸੀ ਸੈਲ ਦੇ ਪ੍ਰਧਾਨ ਵਿਜੇ ਮਿਸ਼੍ਰਾ, ਬੀ.ਸੀ. ਮੋਰਚੇ ਦੇ ਪ੍ਰਧਾਨ ਧਰਮਵੀਰ ਭਾਰਤੀ, ਮੀਤ ਪ੍ਰਧਾਨ ਬਲਦੇਵ ਸਿੰਘ ਗਿੱਲ, ਐਸ.ਸੀ. ਮੋਰਚੇ ਦੇ ਸੂਬਾ ਮੈਂਬਰ ਮਨਜੀਤ ਸਿੰਘ ਬੁੱਟਰ, ਪਿ੍ਤਪਾਲ ਸਿੰਘ, ਸੁਰਿੰਦਰ ਸਿੰਘ ਗੋਲਡੀ, ਗੈਪੀ, ਐਡਵੋਕੇਟ ਅੰਮਿ੍ਤਪਾਲ ਸਿੰਘ, ਮੰਡਲ ਪ੍ਰਧਾ ਅਮਿਤ ਗੁਪਤਾ, ਸੂਰਜ ਭਾਨ, ਐਸ.ਸੀ. ਮੋਰਚੇ ਦੇ ਮੀਤ ਪ੍ਰਧਾਨ ਕਮਲ ਗਾਰੂ, ਮੰਡਲ ਪ੍ਰਧਾਨ ਭੂਪਿੰਦਰ ਹੈਪੀ, ਸੁਰਿੰਦਰ ਸਿੰਘ, ਗੋਲਡੀ, ਪ੍ਰਵੀਨ ਰਾਜਪੂਤ, ਸਤਿੰਦਰਪ੍ਰੀਤ ਸਿੰਘ, ਰਣਜੀਤ ਸਿੰਘ ਸੱਕਤਰ ਕਿਸਾਨ ਮੋਰਚਾ, ਜਤਿੰਦਰ ਚੱਢਾ, ਮੁਕੇਸ਼ ਕੁਮਾਰ ਆਈ.ਟੀ. ਸੈਲ, ਸੌਰਭ ਸ਼ਰਮਾ ਦੇ ਇਲਾਵਾ ਕਾਫੀ ਗਿਣਤੀ ਵਿਚ ਭਾਜਪਾ ਦੇ ਆਗੂ ਹਾਜ਼ਰ ਸਨ | ਇਸ ਮੌਕੇ ਤੇ ਡਾ. ਸੀਮਾਂਤ ਗਰਗ ਨੇ ਕਿਹਾ ਕਿ ਇਸ ਸਮਾਗਮ ਵਿਚ ਸੰਤੋਖ ਸਿੰਘ ਗੁਮਟਾਲਾ ਰਾਸ਼ਟਰੀ ਸੈਕਟਰੀ ਭਾਜਪਾ ਐਸ.ਸੀ. ਮਮੋਰਚਾ, ਚੌਧਰੀ ਸੁਰਿੰਦਰ ਕੁਮਾਰ ਅਖਿਲ ਭਾਰਤੀ ਵਾਲਮੀਕਿ ਮਹਾ ਪੰਚਾਇਤ, ਸੁਖਮਨੰਦਰਪਾਲ ਸਿੰਘ ਗਰੇਵਾਲ ਰਾਸ਼ਟਰੀ ਸੈਕਟਰੀ ਭਾਜਪਾ ਕਿਸਾਨ ਮੋਰਚਾ, ਮੀਨੂ ਸੇਠੀ ਸੂਬਾ ਪ੍ਰਧਾਨ ਭਾਜਪਾ ਮਹਿਲਾ ਮੋਰਚਾ, ਭਾਜਪਾ ਦੇ ਸੂਾ ਮੀਤ ਪ੍ਰਧਾਨ ਤੇ ਭਾਜਪਾ ਦੇ ਉਸਾਰੀ ਹੋ ਰਹੇ ਭਵਨਾ ੰਦੇ ਪ੍ਰਭਾਰੀ ਮੋਹਨ ਲਾਲ ਸੇਠੀ ਵਿਸ਼ੇਸ਼ ਤੌਰ ਤੇ ਸਮਾਗਮ ਵਿਚ ਸ਼ਾਮਲ ਹੋਣਗੇ | ਉਹਨਾਂ ਕਿਹਾ ਕਿ ਐਸ.ਸੀ. ਮੋਰਚੇ ਦਾ ਭਾਜਪਾ ਨੂੰ ਪੰਜਾਬ ਵਿਚ ਜਿੱਤ ਦੁਆਫਣ ਲਈ ਵਿਸ਼ੇਸ਼ ਯੋਗਦਾਨ ਰਹੇਗਾ | ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਗਰੀਬ ਤੇ ਅਨੁਸੂਚਿਤ ਜਾਤਿ ਦੇ ਵਰਗਾਂ ਨੂੰ ਕੋਰੋਨਾ ਕਾਲ ਤੋਂ ਲੈ ਕੇ ਅੱਜ ਤਕ ਉਹਨਾਂ ਦੀ ਖਰਾਬ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਉਹਨਾਂ ਨੂੰ ਕਣਕ ਦਿੱਤੀ ਜਾ ਰਹੀ ਹੈ | ਇਸ ਮੌਕੇ ਤੇ ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਰਜਨ ਕੁਮਾਰ ਨੇ ਕਿਹਾ ਕਿ ਐਸ.ਸੀ.ਮ ੋਰਚੇ ਵੱਲੋਂ 25 ਅਪ੍ਰੈਲ ਨੂੰ ਵਿਸ਼ਾਲ ਚੇਤਨਾ ਸਮਾਗਮ ਤੇ ਖੂਨ ਦਾਨ ਕੈਂਪ ਦੀਆਂ ਤਿਆਰੀਆਂ ਅੰਤਿਮ ਚਰਨ ਵਿਚ ਚਲ ਰਹੀ ਹੈ ਅਤੇ ਸਾਰੇ ਅੋਹਦੇਦਾਰਾਂ ਦੀ ਡਿਊਟੀਆਂ ਲਾਈਆ ਗਈਆ ਹਨ |