ਸ. ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਸਬੰਧੀ ਵਿਸ਼ਵਕਰਮਾ ਭਵਨ ਵਿਖੇ ਹੋਈ ਮੀਟਿੰਗ

ਮੋਗਾ, 20 ਅਪਰੈਲ (ਜਸ਼ਨ): ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ 300 ਸਾਲਾ ਜਨਮ ਦਿਹਾੜਾ 5 ਮਈ ਨੂੰ ਪੂਰੇ ਭਾਰਤ ਅਤੇ  ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ | ਇਸ ਨੂੰ ਵੱਡੇ ਪੱਧਰ ਤੇ ਮਨਾਉਣ ਸੰਬੰਧੀ ਵਿਸ਼ਵਕਰਮਾ ਭਵਨ ਵਿੱਚ ਭਰਵੀ ਮੀਟਿੰਗ ਹੋਈ | ਮੀਟਿੰਗ ਵਿੱਚ ਵੱਖ ਵੱਖ ਭਾਈਚਾਰੇ ਦੇ ਲੋਕਾਂ ਸਮਾਜਿਕ ਧਾਰਮਿਕ ਜੱਥੇਬੰਦੀਆਂ ਐਸੋਸੀਏਸ਼ਨਾ ਤੇ ਗੁਰੂਦੁਆਰਾਂ ਸਾਹਿਬਾਨਾ ਦੀਆਂ ਕਮੇਟੀਆਂ ਨੇ ਹਿੱਸਾ ਲਿਆ | ਇਸ ਮੀਟਿੰਗ ਵਿੱਚ ਪਹੁੰਚੇ ਸਾਰੇ ਹੀ ਮੈਂਬਰਾਂ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਦੇਖਿਆ ਗਿਆ, ਇਸ ਸਮੇਂ ਕੁਲਵੰਤ ਸਿੰਘ ਰਾਮਗੜ੍ਹੀਆ, ਸੁਖਵਿੰਦਰ ਸਿੰਘ ਅਜ਼ਾਦ,ਗੁਰਪ੍ਰੀਤਮ ਸਿੰਘ ਚੀਮਾ ਅਤੇ ਹੋਰ ਬੁਲਾਰਿਆਂ ਨੇ ਬੋਲਦੇ ਹੋਏ ਦੱਸਿਆ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੇ ਦਿੱਲੀ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੂਲਾ ਕੇ ਖਾਲਸੇ ਦੇ ਰਾਜ ਦਾ ਐਲਾਨ ਕੀਤਾ ਸੀ ਅਤੇ ਮੁਗ਼ਲ ਸਾਮਰਾਜ  ਦੇ ਰਾਜਿਆਂ ਨੂੰ ਤਿਲਕ ਲਗਾ ਕੇ ਰਾਜਾ ਬਨਾਉਣ ਵਾਲੀ ਸਿੱਲ੍ਹ ਨੂੰ ਪੱਟ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਜੋ ਕਿ ਅੱਜ ਵੀ ਉੱਥੇ ਮੌਜੂਦ ਹੈ।ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਲਈ ਇੱਕ ਖਾਲਸਾ ਮਾਰਚ ਦਿੱਲੀ ਤੋਂ ਆਰੰਭ ਹੋਇਆ ਹੈ ਜੋ ਕਿ 26 ਅਪ੍ਰੈਲ ਨੂੰ ਮੋਗਾ ਵਿਖੇ ਪਹੁੰਚੇਗਾ ਸੋ ਇਸਦੇ ਸਵਾਗਤ ਅਤੇ ਪ੍ਰਬੰਧਾਂ ਲਈ ਇੱਕ 21 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦਾ ਅੱਗੇ ਵੀ ਵਿਸਥਾਰ ਕੀਤਾ ਜਾਵੇਗਾ। ਇਸ ਪ੍ਰਬੰਧਕੀ ਕਮੇਟੀ ਵਿੱਚ ਗੁਰਦਰਸ਼ਨ ਸਿੰਘ ਪ੍ਰਧਾਨ ਵਿਸ਼ਵਕਰਮਾ ਭਵਨ, ਮੁਕੰਦ ਸਿੰਘ ਪ੍ਰਧਾਨ ਵਿਸ਼ਵਕਰਮਾ ਭਵਨ, ਬਾਈਪਾਸ, ਨਿਰਮਲ ਸਿੰਘ ਮੀਨੀਆ ਪ੍ਰਧਾਨ ਕਸ਼ਯਪ ਰਾਜਪੂਤ ਸਭਾ, ਸੁਖਚੈਨ ਸਿੰਘ ਰਾਮੂਵਾਲੀਆ ਸਵਰਨਕਾਰ ਸੰਘ, ਗੁਰਪ੍ਰੀਤ ਸਿੰਘ ਕੰਬੋ ਗੁਰਦੁਆਰਾ ਨਾਮਦੇਵ ਭਵਨ,ਦਿਲਬਾਗ ਸਿੰਘ ਬਾਬਾ ਬੁੱਢਾ ਜੀ ਸੇਵਾ ਸੋਸਾਇਟੀ, ਮਹਿੰਦਰ ਸਿੰਘ ਕਲਸੀ ਪ੍ਰਧਾਨ ਮੋਗਾ ਮੋਟਰ ਮਕੈਨੀਕਲ ਯੂਨੀਅਨ, ਮੱਖਣ ਸਿੰਘ ਪ੍ਰਧਾਨ ਵਿਸ਼ਵਕਰਮਾ ਆਟੋ ਯੂਨੀਅਨ, ਜਸਵੰਤ ਸਿੰਘ ਬੱਧਣੀ ਪ੍ਰਧਾਨ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ, ਡਾ. ਰਵੀਨੰਦਨ ਸ਼ਰਮਾ ਪ੍ਰਧਾਨ ਸਮਾਜ ਸੇਵਾ ਸੋਸਾਇਟੀ, ਪਰਮਜੀਤ ਸਿੰਘ ਬਿੱਟੂ ਪ੍ਰਧਾਨ ਖ਼ਾਲਸਾ ਸੇਵਾ ਸੋਸਾਇਟੀ, ਗੁਰਸੇਵਕ ਸਿੰਘ ਸਨਿਆਸੀ ਪ੍ਰਧਾਨ ਰੂਰਲ ਐਨ.ਜੀ. ਓ., ਪ੍ਰਿੰਸੀਪਲ ਜਗਤਾਰ ਸਿੰਘ ਦੋਧਰ , ਹਰਜਿੰਦਰ ਸਿੰਘ ਰੋਡੇ ਕੌਂਸਲਰ ਅਤੇ ਜੁਆਇੰਟ ਸਕੱਤਰ ਪੰਜਾਬ, ਬਲਜੀਤ ਸਿੰਘ ਚਾਨੀ ਕੌਂਸਲਰ, ਹਰਦਿਆਲ ਸਿੰਘ ਮੀਰੀ ਪੀਰੀ ਗੱਤਕਾ, ਜਗਰੂਪ ਸਿੰਘ ਅਜ਼ਾਦ ਵੈਲਫੇਅਰ ਕਲੱਬ, ਆਤਮਾ ਸਿੰਘ ਨੇਤਾ, ਭਾਈ ਸਤਪਾਲ ਸਿੰਘ ਰਣਜੀਤ ਗੱਤਕਾ ਅਖਾੜਾ , ਗੁਰਪ੍ਰੀਤ ਸਿੰਘ ਧੱਲੇਕੇ ਸਰਕਲ ਪ੍ਰਧਾਨ, ਸੁਰਿੰਦਰ ਸਿੰਘ ਗੋਗੀ , ਸੁਰਿੰਦਰ ਸਿੰਘ ਭੁੱਲਰ ਤੋਂ ਇਲਾਵਾ ਰਣਜੀਤ ਸਿੰਘ ਭਾਊ, ਮਨਜੀਤ ਸਿੰਘ ਮਿੰਦੀ ਗੁਰੂ ਨਾਨਕ ਮੋਦੀਖਾਨਾ , ਗੁਰਨਾਮ ਸਿੰਘ ਲਵਲੀ , ਐਡਵੋਕੇਟ ਕੰਵਰ ਸਿੰਘ, ਜੋਗਿੰਦਰ ਸਿੰਘ ਕੋਕਰੀ ਆਦਿ ਹਾਜ਼ਰ ਸਨ। ਸਟੇਜ ਦੀ ਕਾਰਵਾਈ ਨਰਿੰਦਰ ਸਿੰਘ ਸਹਾਰਨ ਨੇ ਨਿਭਾਈ। ਆਖ਼ਿਰ ਵਿੱਚ ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕੇ ਇਲਾਕੇ ਦੇ ਸੰਤਾਂ  ਮਹਾਪੁਰਸ਼ਾ ਨੂੰ ਬੇਨਤੀ ਕਰ ਕੇ ਇਸ ਸਮੇ ਪੁਹੰਚਨ ਦਾ ਸੱਦਾ ਦਿੱਤਾ ਜਾਵੇਗਾ ਅਤੇ ਸਵਾਗਤੀ ਕਮੇਟੀ ਲੰਗਰ ਕਮੇਟੀ ਤੇ ਹੋਰ ਕਮੇਟੀਆਂ ਬਣਾ ਕੇ ਸਭ ਦੇ ਸਹਿਯੋਗ ਨਾਲ ਇਸ ਖਾਲਸਾ ਮਾਰਚ ਨੂੰ ਯਾਦਗਾਰੀ ਬਣਾਇਆ ਜਾਵੇਗਾ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਮਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਲਾਹਾ ਪ੍ਰਾਪਤ ਕਰੀਏ