ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ=ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ

ਮੋਗਾ, 17 ਅਪ੍ਰੈਲ (ਜਸ਼ਨ ):-ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ  ਵੇਖ ਕੇ ਅੱਜ ਹਰ ਵਰਗ ਧੜਾਧੜ ਪਾਰਟੀ ਨਾਲ ਜੁੜ ਰਿਹਾ ਹੈ ਅਤੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆ ਨੂੰ  ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ | ਇਹ ਵਿਚਾਰ ਆਮ ਆਦਮੀ ਪਾਰਟੀ ਦੀ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਾਂਗਰਸ ਦੇ ਵਾਰਡ ਨੰਬਰ-19 ਦੇ ਆਗੂ ਅਤੇ ਸਮਾਜ ਸੇਵੀ ਸੰਜੀਵ ਅਰੋੜਾ ਤੇ ਉਸਦੇ ਸਾਥੀਆਂ ਨੂੰ  ਕਾਂਗਰਸ ਪਾਰਟੀ ਨੂੰ  ਅਲਵਿਦਾ ਕਹਿ ਕੇ ਆਪ ਪਾਰਟੀ ਵਿਚ ਸ਼ਾਮਲ ਹੋਣ ਦੇ ਮੌਕੇ ਤੇ ਉਸਨੂੰ ਸਿਰੋਪਾ ਪਾ ਕੇ ਪਾਰਟੀ ਵਿਚ ਸੁਆਗਤ ਕਰਨ ਦੇ ਮੌਕੇ ਤੇ ਪ੍ਰਗਟ ਕੀਤੇ | ਇਸ ਮੌਕੇ ਤੇ ਵਿਧਾਇਕ ਦੇ ਪਤੀ ਡਾ. ਰਾਕੇਸ਼ ਅਰੋੜਾ, ਕੌਸਲਰ ਬਲਜੀਤ ਸਿੰਘ ਚਾਨੀ ਦੇ ਇਲਾਵਾ ਪਾਰਟੀ ਦੇ ਵਲੰਟੀਅਰ ਤੇ ਅੋਹਦੇਦਾਰ ਹਾਜ਼ਰ ਸਨ | ਇਸ਼ ਮੌਕੇ ਤੇ ਆਪ ਪਾਰਟੀ ਵਿਚ ਸ਼ਾਮਲ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਉਹਨਾਂ ਨੂੰ  ਕਦੇ ਮਾਨ ਸਨਮਾਨ ਨਹੀਂ ਮਿਲਿਆ ਅਤੇ ਹਰ ਸਮੇਂ ਇਕ-ਦੂਜੇ ਦੀ ਖੀਂਚਤਾਨੀ ਹੁੰਦੀ ਰਹੀ ਅਤੇ ਹਰ ਸਮੇਂ ਹੀ ਕਾਂਗਰਸ ਵਿਵਾਦਾਂ ਵਿਚ ਰਹੀ | ਜਿਸਦੇ ਚੱਲਦੇ ਉਹ ਕਾਂਗਰਸ ਦੀ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ਅੱਜ ਆਮ ਆਦਮੀ ਪਾਰਟੀ ਵਿਚ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਪ੍ਰੇਰਨਾ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ | ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਟੀ ਵਿਚ ਆਉਣ ਵਾਲੇ ਹਰ ਵਰਕਰ, ਅੋਹਦੇਦਾਰ ਨੂੰ  ਉਸਦਾ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਆਪ ਸਰਕਾਰ ਦੀਆਂ ਨੀਤੀਆਂ ਤੋਂ ਅੱਜ ਪੰਜਾਬ ਦਾ ਹਰ ਵਰਗ ਖੁਸ਼ ਨਜਰ ਆ ਰਿਹਾ ਹੈ | ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਮੰਤਵ ਮੋਗਾ ਸ਼ਹਿਰ ਨੂੰ  ਵਿਕਾਸ ਪੱਖੋ ਸੁੰਦਰ ਬਣਾਉਣਾ ਹੈ | ਉਹਨਾਂ ਕਿਹਾ ਕਿ ਜੋ ਲੋਕਾਂ ਨੇ ਉਹਨਾਂ ਨੂੰ  ਚੋਣ ਜਿੱਤਾ ਕੇ ਮਾਨ ਸਨਮਾਨ ਦਿੱਤਾ ਹੈ ਉਹ ਮੋਗਾ ਸ਼ਹਿਰ ਨਿਵਾਸੀਆ ਦੇ ਪਿਆਰ ਨੂੰ  ਕਦੇ ਭੁੱਲਾ ਨਹੀਂ ਸਕਦੀ | ਇਸ਼ ਮੌਕੇ ਤੇ ਆਮ ਆਦਮੀ ਪਾਰਟੀ ਦੇ ਅੋਹਦੇਦਾਰ ਤੇ ਵਲੰਟੀਅਰ ਹਾਜ਼ਰ ਸਨ |