ਵਿਧਾਇਕਾ ਡਾ:ਅਮਨਦੀਪ ਅਰੋੜਾ ਨੇ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਵੱਲੋਂ ਲਗਾਏ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ
ਮੋਗਾ, 17 ਅਪ੍ਰੈਲ:(ਜਸ਼ਨ ): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਰਜਿ: (128) ਮੋਗਾ ਵੱਲੋਂ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਮੋਗਾ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੇ ਕੀਤਾ।ਐਸੋਸੀਏਸ਼ਨ ਦੇ ਅਹੁਦੇਦਾਰ ਹਰਮਨ ਗਿੱਲ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਦਾ ਸਵਾਗਤ ਪ੍ਰਧਾਨ ਨਵੀਨ ਸਿੰਗਲਾ, ਬਨਵਾਰੀ ਲਾਲ ਢੀਂਗਰਾ, ਅਮ੍ਰਿਤਪਾਲ ਸ਼ਰਮਾ, ਬਲਦੇਵ ਰਾਜ ਬਿੱਲਾ, ਹਰਪ੍ਰੀਤ ਸਿੰਘ, ਦਵਿੰਦਰ ਗਿੱਲ, ਹੁਕਮਚੰਦ ਅਗਰਵਾਲ, ਸੁਰਿੰਦਰ ਡੱਬੂ, ਦੀਪਕ ਨੰਦਾ , ਅਮਿਤ ਸਿੰਗਲਾ ਮਿੰਟੀ, ਐਡਵੋਕੇਟ ਨਵੀਨ ਗੋਇਲ, ਦੇਵ ਬਰੋ, ਬੌਬੀ ਕੰਬੋ, ਮਨੀਸ਼ ਕੰਬੋਜ ਆਦਿ ਨੇ ਕੀਤਾ।ਇਸ ਮੌਕੇ ਵਿਧਾਇਕਾ ਨੇ ਖੂਨਦਾਨ ਕਰਨ ਵਾਲਿਆਂ ਦੇ ਬੈਜ ਲਗਾਉਂਦਿਆਂ ਆਖਿਆ ਕਿ ਖੂਨਦਾਨ ਮਹਾਨ ਦਾਨ ਹੈ ਜੋ ਕਿਸੇ ਲੋੜਵੰਦ ਨੂੰ ਜਾਨ ਬਖਸ਼ਦਾ ਹੈ। ਉਹਨਾਂ ਆਖਿਆ ਕਿ ਖੂਨਦਾਨ ਕਰਨ ਨਾਲ ਕਿਸੇ ਤਰਾਂ ਦੀ ਕੋਈ ਕਮਜ਼ੋਰੀ ਨਹੀਂ ਹੁੰਦੀ ਸਗੋਂ ਨਵੇਂ ਸੈੱਲ ਬਣਨ ਨਾਲ ਵਿਅਕਤੀ ਵਧੇਰੇ ਤੰਦਰੁਸਤ ਹੋ ਜਾਂਦਾ ਹੈ।ਇਸ ਮੌਕੇ ਐਸੋਸੀਏਸ਼ਨ ਵੱਲੋਂ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਫ਼ਲਾਂ ਅਤੇ ਦੁੱਧ ਆਦਿ ਨਾਲ ਉਹਨਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਜਗਦੀਪ ਸਿੰਘ ਨਕਈ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਅਤੇ ਸਾਬਕਾ ਐੱਮ ਐੱਲ ਏ ਨੇ ਐਸੋਸੀਏਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ।