ਕੇਂਦਰ ਵੱਲੋਂ ਕਿਸਾਨਾਂ ਦੀ ਕਣਕ ਦੀ ਖਰਾਬ ਫਸਲ ਲਈ ਖਰੀਦ ਵਿਚ ਦਿੱਤੀ ਛੋਟ ਨਾਲ ਕਿਸਾਨਾਂ ਦਾ ਹੋਵੇਗਾ ਲਾਭ -ਡਾ.ਸੀਮਾਂਤ ਗਰਗ

ਮੋਗਾ , 12 ਅਪ੍ਰੈਲ (ਜਸ਼ਨ)-ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਪਿਛਲੇ ਦਿਨੋਂ ਹੋਈ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਜੋ ਕਿਸਾਨਾਂ ਦੀ ਕਣਕ ਦੀ ਫਸਲ ਖਰਾਬ ਹੋਈ ਹੈ ਉਸਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਖਰੀਦ ਏਜੰਸੀਆ ਨੂੰ  ਪੰਜਾਬ ਦੇ ਕਿਸਾਨਾਂ ਨੂੰ  ਕਣਕ ਖਰੀਦਨ ਵਿਚ ਸਪੈਸ਼ਲ ਛੋਟ ਦਿੱਤੀ ਗਈ ਹੈ ਉਸ ਨਾਲ ਪੰਜਾਬ ਦੇ ਕਿਸਾਨਾਂ ਨੂੰ  ਕਾਫੀ ਲਾਭ ਪੱਜੇਗਾ ਤੇ ਪੰਜਾਬ ਸਰਕਾਰ ਨੂੰ  ਵੀ ਚਾਹੀਦਾ ਕਿ ਉਹ ਕਿਸਾਨਾਂ ਦੀ ਖਰਾਬ ਕਣਕ ਦੀ ਫਸਲ ਦਾ ਮੁਆਵਜਾ ਜਲਦੀ ਦੇਣ, ਤਾਂ ਜੋ ਕਿਸਾਨ ਦੀ ਕਣਕ ਦੀ ਖਰਾਬ ਫਸਲ ਦੀ ਭਰਪਾਈ ਹੋ ਸਕੇ ਅਤੇ ਕਿਸਾਨ ਅੱਗੇ ਝੋਨੇ ਦੀ ਫਸਲ ਬੀਜ਼ਡ ਸਕਣ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ ਅਤੇ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਰਣੀਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕਣਕ ਦੀ ਫਸਲ ਦੀ ਖਰੀਦ ਵਿਚ ਦਿੱਤੀ ਗਈ ਛੁੱਟ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ | ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ, ਮੁਖਤਿਆਰ ਸਿੰਘ ਤੇ ਰਣਬੀਰ ਸਿੰਘ ਰਣੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਜਨਤਕ ਵੰਡ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ  ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਹ ਮੰਡੀਆ ਵਿਚ ਆਉਣ ਵਾਲੀ ਕਣਕ ਦੀ ਕਿਸਾਨਾਂ ਦੀ ਸਾਰੀ ਫਸਲ ਦੀ ਖਰੀਦ ਕਰਨਗੇ ਅਤੇ ਉਸ ਵਿਚ ਬਾਰਿਸ਼ ਦੇ ਕਾਰਨ ਕਣਕ ਦੀ ਫਸਲ ਦੀ ਖਰੀਦ ਸਮੇਂ ਸੁਗੜੇ ਹੋਏ ਕਣਕ ਦੇ ਦਾਣੇ ਤੇ ਜੋ ਪਹਿਲਾ 6 ਫੀਸਦੀ ਤਕ ਛੁੱਟ ਰਹੇਗੀ ਅਤੇ 6 ਤੋਂ 8 ਫੀਸਦੀ ਟੁੱਟਿਆ ਬਦਰੰਗ ਦਾਣੇ ਤੇ 5.31 ਰੁਪਏ ਪ੍ਰਤੀ ਕੁਇੰਟਲ ਕੱਟ ਲਗੇਗਾ, 8 ਤੋਂ 10 ਫੀਸਦੀ ਤੇ 10.62 ਰੁਪਏ ਪ੍ਰਤੀ ਕੁਇੰਟਲ 15ਤੋਂ 16 ਫੀਸਦੀ ਲਈ 26.66 ਰੁਪਏ ਪ੍ਰਤੀ ਕੁਇੰਟਲ ਅਤੇ 16 ਤੋਂ 18 ਫੀਸਦੀ ਦਾਣਾ ਬਜਰੰਗ ਤੇ ਟੂਟਾ ਹੋਣ ਤੇ 31.87 ਫੀਸਦੀ ਕਟ ਲੱਗੇਗਾ | ਰਿਪੋਰਟ ਦੇ ਅਨੁਸਾਰ ਪੰਜਾਬ ਵਿਚ ਦਾਣਾ 15 ਤੋਂ 18 ਫੀਸਦੀ ਨੁਕਸਾਨ ਹੋਣ ਬਾਰੇ ਦੱਸਿਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਭਗਵੰਤ ਮਾਨ ਸਰਕਾਰ ਜਾਗੇ ਸਾਡੇ ਕਿਸਾਨਾਂ ਦੀ ਬਾਜੂ ਫੜੇ ਅਤੇ ਕਿਸਾਨਾਂ ਨੂੰ  50 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜਦੂਰਾਂ ਨੂੰ  5 ਹਜਾਰ ਰੁਪਏ ਪ੍ਰਤੀ ਇਕੜ ਮੁਆਵਜਾ ਤੁਰੰਤ ਅਦਾ ਕਰੇ ਅਤੇ ਆਪਣੇ ਚੋਣ ਦੌਰਾਨ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦਾ ਸਾਰਾ ਕਰਜ਼ਾ ਕੁਰੰਤ ਮਾਫ ਕਰੇਂ |