ਹੋਰਨਾਂ ਏਜੰਟਾਂ ਤੋਂ 2 ਰਿਫਿਊਜਲਾਂ ਤੋਂ ਬਾਅਦ ਪਲਵਿੰਦਰ ਸਿੰਘ ਵਾਸੀ ਧਰਮਕੋਟ ਦਾ ਮਾਈਕਰੋ ਗਲੋਬਲ ਨੇ ਓਪਨ ਵਰਕ ਪਰਮਿਟ- ਝੰਡੇਆਣਾ

ਮੋਗਾ, 10 ਅਪ੍ਰੈਲ (ਜਸ਼ਨ) -ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਜ਼ ਮੋਗਾ ਦੀ ਉਹ ਨਾਮਵਰ ਸੰਸਥਾ ਹੈ ਜੋ ਕਿ ਆਏ ਦਿਨੀਂ ਹੀ ਆਪਣੀਆਂ ਵੀਜ਼ਾ ਪ੍ਰਾਪਤੀਆਂ ਸਾਡੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਮੋਗਾ ਦੀ ਇੱਕ ਮੰਨੀ ਪ੍ਰਮੰਨੀ ਹਸਤੀ ਹੈ ਤੇ ਇਹਨਾਂ ਨੇ ਪਿਛਲੇ ਕੁਝ ਕੁ ਸਮੇਂ ਵਿੱਚ ਹੀ ਅਣਗਿਣਤ ਵੀਜੇ ਪ੍ਰਾਪਤ ਕਰਕੇ ਸੰਸਥਾ ਨੂੰ ਇੰਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿੱਚ  ਨੰਬਰ ਇੱਕ ਤੇ ਲਿਆਂਦਾ ਹੈ। ਜਿਵੇਂ ਕਿ ਆਏ ਦਿਨੀਂ ਹੀ ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਦੇ ਵਿਜ਼ਿਟਰ ਤੇ ਸਟੱਡੀ ਵੀਜਿਆਂ ਦੀ ਸਫ਼ਲਤਾ ਇਹਨਾਂ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਅੱਜ ਸੰਸਥਾ ਨੇ ਅੱਜ ਕੈਨੇਡਾ ਦਾ ਸਪਾਊਜਲ ਓਪਨ ਵਰਕ ਪਰਮਿਟ ਪ੍ਰਾਪਤ ਕੀਤਾ ਹੈ। ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਧਰਮਕੋਟ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਸਪੁੱਤਰ ਜਗਦੀਸ਼ ਸਿੰਘ ਦੀ ਪਤਨੀ ਰਮਨਦੀਪ ਕੌਰ ਕੈਨੇਡਾ ਵਿੱਚ ਪੜ੍ਹਾਈ ਕਰਨ ਗਈ ਹੋਈ ਸੀ,ਰਮਨਦੀਪ ਪਿਛਲੇ ਸਾਢੇ ਤਿੰਨ ਸਾਲ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ ਅਤੇ ਹੁਣ ਉਹ ਆਪਣੇ ਪਤੀ ਪਲਵਿੰਦਰ ਨੂੰ ਕੈਨੇਡਾ ਬਲਾਉਣਾ ਚਾਹੁੰਦੀ ਸੀ। ਉਹਨਾਂ ਦੱਸਿਆ ਕਿ ਪਲਵਿੰਦਰ ਜਨਵਰੀ ਦੇ ਮਹੀਨੇ ਮਾਈਕਰਗਲੋਬਲ ਆਇਆ ਸੀ ਤੇ ਆਪਣੀ ਫਾਈਲ ਸਾਡੀ ਟੀਮ ਨਾਲ ਡਿਸਕਸ ਕੀਤੀ ਸੀ। ਪਲਵਿੰਦਰ ਨੇ ਪਹਿਲਾਂ ਮੋਗੇ ਤੋਂ ਹੀ ਹੋਰਨਾ ਏਜੰਟਾਂ ਤੋਂ ਦੋ ਬਾਰ ਆਪਣੀ ਫਾਇਲ ਲਗਵਾਈ ਸੀ ਪਰ ਦੋਨੋ ਬਾਰ ਹੀ ਫਾਇਲ ਰਿਫਿਊਜ ਹੋ ਚੁੱਕੀ ਸੀ। ਪਲਵਿੰਦਰ ਦਾ ਵੀਜਾ 15 ਦਿਨਾਂ ਵਿੱਚ ਫਾਇਲ ਤਿਆਰ ਕਰਕੇ ਸਿਰਫ਼ 3 ਮਹੀਨੇ ਵਿੱਚ ਹੀ ਪ੍ਰਾਪਤ ਕੀਤਾ । ਝੰਡੇਆਣਾ ਨੇ ਅਪੀਲ ਕੀਤੀ ਕਿ ਜਿਹਨਾਂ ਵਿਦਿਆਰਥੀਆਂ ਦਾ ਸਟੱਡੀ ਵੀਜਾ ਰਿਫਿਊਜ ਹੋ ਗਿਆ ਹੈ ਜਾਂ ਸਟੱਡੀ ਗੈਪ ਹੈ ਉਹ ਇੱਕ ਬਾਰ ਜਰੂਰ ਆ ਕੇ ਸਾਡੇ ਕੋਲ ਆਪਣੀ ਪ੍ਰੋਫ਼ਾਈਲ ਡਿਸਕਸ ਕਰਨ। ਪਲਵਿੰਦਰ ਸਿੰਘ ਨੂੰ ਵੀਜ਼ਾ ਸੌਂਪਦੇ ਹੋਏ ਮਾਈਕਰੋ ਗਲੋਬਲ ਸੰਸਥਾ ਦੇ ਮੁੱਖੀ ਚਰਨਜੀਤ ਸਿੰਘ ਝੰਡਿਆਣਾ, ਗੁਰਸਿਮਰਨ ਸਿੰਘ ਝੰਡਿਆਣਾ ਤੇ ਮੈਨੇਜਰ ਜਤਿੰਦਰ ਕੌਰ, ਇਮੀਗ੍ਰੇਸ਼ਨ ਹੈਡ ਸੰਦੀਪ ਕੌਰ,ਹਰਪ੍ਰੀਤ ਕੌਰ, ਸਿਮਰਨਜੀਤ ਕੌਰ,ਰਮਨੀਕ ਵਾਲੀਆ ਆਦਿ ਸਟਾਫ ਮੈਂਬਰ ਸ਼ਾਮਿਲ ਸਨ|