ਪੰਜਾਬ ਵਿਚ ਭਾਜਪਾ ਨੂੰ ਜਿੱਤ ਦੁਆਉਣ ਲਈ ਪ੍ਰਵਾਸੀ ਲੋਕ ਅਹਿਮ ਭੂਮਿਕਾ ਨਿਭਾਵੇਗਾ-ਡਾ.ਸੀਮਾਂਤ ਗਰਗ
ਮੋਗਾ, 11 ਅਪ੍ਰੈਲ (ਜਸ਼ਨ) -ਜਿਸ ਪ੍ਰਕਾਰ ਪੂਰੇ ਦੇਸ਼ ਵਿਚ ਲੋਕ ਭਾਜਪਾ ਨੂੰ ਆਪਣਾ ਪੂਰਾ ਸਮਰਥ ਦੇ ਕੇ ਮਜਬੂਤ ਕਰ ਰਹੇ ਹਨ, ਉਸ ਪ੍ਰਕਾਰ ਪੰਜਾਬ ਵਿਚ ਵੀ ਭਾਜਪਾ ਨੂੰ ਮਜਬੂਤ ਕਰਨ ਲਈ ਜਿਥੇ ਵੱਖ-ਵੱਖ ਰਾਜਨੀਤਿਕ ਪਾਰਟੀਆ ਦੇ ਲੋਕ ਭਾਜਪਾ ਵਿਚ ਸ਼ਾਮਲ ਹੋ ਕੇ ਭਾਜਪਾ ਦੀ ਤਾਕਤ ਨੂੰ ਵਧਾ ਰਹੇ ਹਨ | ਉਥੇ ਪੰਜਾਬ ਵਿਚ ਪ੍ਰਵਾਸੀ ਲੋਕ ਵੀ ਪੰਜਾਬ ਵਿਚ ਭਾਜਪਾ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮਦੀ ਨੂੰ 2024 ਦੇ ਲੋਕ ਸਭਾਂ ਚੋਣਾਂ ਵਿਚ ਪੰਜਾਬ ਵਿਚ ਸਾਰੀਆਂ ਸਿੱਟਾ ਤੇ ਜਿੱਤ ਦੁਆਉਣ ਵਿਚ ਪ੍ਰਵਾਸੀ ਸੈਲ ਅਹਿਮ ਭੂਮਿਕਾ ਨਿਭਾਏਗਾ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਭਾਜਪਾ ਪ੍ਰਵਾਸੀ ਸੈਲ ਦੇ ਜ਼ਿਲ੍ਹਾ ਕਨਵੀਨਰ ਵਿਜੇ ਮਿਸ਼ਰਾ ਵੱਲੋਂ ਮੋਗਾ ਦੇ ਵਾਰਡ-44 ਦੇ ਧਰਮ ਸਿੰਘ ਨਗਰ ਵਿਖੇ ਪ੍ਰਵਾਸੀ ਸੈਲ ਦੀ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ | ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਹੇਮੰਤ ਸੂਦ, ਰਮੇਸ਼ ਕੁਮਾਰ, ਅਜੇ ਪਾਲ ਹਰਿਦੁਆਰੀ, ਲਾਲ ਪ੍ਰੇਮ ਚੰਦ, ਸੰਜੇ ਕੁਮਾਰ, ਸੁਨੀਲ ਕੁਮਾਰ, ਲਲਨ ਕੁਮਾਰ, ਮੋਰਿਆ, ਰਾਮ ਕ੍ਰਿਪਾਲ, ਕ=ਸ਼ੱਣ ਕੁਮਾਰ, ਨੰਦ ਲਾਲ ਆਦਿ ਹਾਜ਼ਰ ਸਨ | ਇਸ ਮੌਕੇ ਤੇ ਰਾਮ ਕ੍ਰਪਾਲ ਯਾਦਵ ਨੂੰ ਪ੍ਰਵਾਸੀ ਸੈਲ ਵਿਚ ਨਵੀਂ ਜੁੰਮੇਵਾਰੀ ਸੌਪੀ ਗਈ | ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਅੱਜ ਭਾਜਪਾ ਭਾਰਤ ਦੀ ਹੀ ਨਹੀਂ, ਬਲਕਿ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ ਭਾਜਪਾ ਵਿਚ ਵੀ ਸਾਰੇ ਵਰਗ ਦੇ ਲੋਕ ਸ਼ਾਮਲ ਹੋ ਕੇ ਭਾਜਪਾ ਨੂੰ ਇਕ ਤਾਕਤਵਰ ਪਾਰਟੀ ਬਣਾ ਰਹੇ ਹਨ | ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਰਾਸ਼ਨ ਕਾਰਡ ਯੋਜਨਾ ਦੇ ਤਹਿਤ ਭਾਰਤ ਦੇ ਕਿਸੇ ਵੀ ਸੂਬੇ ਵਿਚ ਰਹਿਣ ਵਾਲਾ ਕੋਈ ਵੀ ਪ੍ਰੀਵਲਾਰ ਤੇ ਵਿਅਕਤੀ ਕਿਥੇ ਵੀ ਕਣਕ ਅਤੇ ਹੋਰਨਾਂ ਕੇਂਦਰ ਸਰਕਾਰ ਦੀ ਸਕੀਮਾਂ ਦਾ ਲਾਭ ਲੈ ਰਹੇ ਹਨ | ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਹੂਲਤਾਂ ਦਾ ਲਾਭ ਗਰੀਬਾਂ ਅਤੇ ਆਮ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਜੋ ਅੱਜਤਕ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਸਕਾਰ ਨੇ ਦੇਸ਼ ਦੇ ਲੋਕਾਂ ਨੂੰ ਨਹੰ ਦਿੱਤਾ | ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ, ਮਹਾ ਮੰਤਰੀ ਮੁਖਤਿਆਰ ਸਿੰਘ , ਵਿੱਕੀ ਸਿਤਾਰਾ, ਪ੍ਰਵਾਸੀ ਸੈਲ ਦੇ ਜਿਲ©੍ਹਾ ਕਨਵੀਨਰ ਵਿਜੇ ਮਿਸ਼ਰਾ ਨੇ ਰਾਮ ਕ੍ਰਿਪਾਲ ਯਾਦਵ ਤੇ ਹੋਰਨਾਂ ਮੈਂਬਰਾਂ ਨੂੰ ਸਿਰੋਪਾ ਪਾ ਕੇ ਸਨਮਾਨਤ ਕੀਤਾ |