ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਨੂੰ ਪ੍ਰਣਾਈ ਸ਼ਖਸੀਅਤ, ਸਵਰਗੀ ਜਥੇਦਾਰ ਤੋਤਾ ਸਿੰਘ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਲੋੜ : ਸੁਖਬੀਰ ਸਿੰਘ ਬਾਦਲ
ਮੋਗਾ, 9 ਅਪ੍ਰੈਲ (ਜਸ਼ਨ) -ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਮੈਂਬਰ ਸ਼੍ਰੋਮਣੀ ਕਮੇਟੀ , ਸਵਰਗੀ ਜਥੇਦਾਰ ਤੋਤਾ ਸਿੰਘ (ਸਾਬਕਾ ਮੰਤਰੀ) ਦੀ ਮਿੱਠੀ ਯਾਦ ਨੂੰ ਸਮਰਪਿਤ ਉਨ੍ਹਾਂ ਦੀ ਪਹਿਲੀ ਬਰਸੀ ’ਤੇ ਦੀਦਾਰ ਸਿੰਘ ਨਗਰ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ । ਸਵੇਰੇ ਸਮੇਂ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਪ੍ਰਗਟ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਕਰਤਾਰ ਭਵਨ ਮੋਗਾ ਅਤੇ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ । ਜਥੇਦਾਰ ਤੋਤਾ ਸਿੰਘ ਦੀ ਬਰਸੀ ਸਮਾਗਮ ਵਿਚ ਹਜ਼ਾਰਾਂ ਸੰਗਤਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।
ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਕਰਦਿਆਂ ਸਾਬਕਾ ਮੰਤਰੀ ਤੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਜਥੇਦਾਰ ਤੋਤਾ ਸਿੰਘ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਨੇ ਪੰਥ ਤੇ ਪੰਜਾਬ ਲਈ ਵਡਮੁੱਲੀ ਸੇਵਾ ਕਰਦਿਆਂ ਆਪਣੇ ਪਰਿਵਾਰ ਵਿਚ ਵੀ ਸਿੱਖੀ ਦੀ ਗੁੜ੍ਹਤੀ ਕੁੱਟ-ਕੁੱਟ ਕੇ ਭਰੀ । ਉਹਨਾਂ ਆਖਿਆ ਕਿ ਜਥੇਦਾਰ ਜੀ ਦਾ ਰਾਜਨੀਤੀ ਤੇ ਧਾਰਮਿਕ ਖੇਤਰ ਵਿਚ ਬਹੁਤ ਵੱਡਾ ਦਾਇਰਾ ਸੀ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੰਤਰੀ ਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਗੁਰੂ ਦੇ ਰੰਗ ਵਿਚ ਰੰਗੀ ਸ਼ਖ਼ਸੀਅਤ ਸਨ । ਉਨ੍ਹਾਂ ਦਾ 61 ਵਰਿ੍ਹਆਂ ਦਾ ਸਿਆਸੀ ਜੀਵਨ ਸ਼ਾਨਾਮੱਤਾ ਰਿਹਾ ਅਤੇ ਉਹ ਕਹਿਣੀ ਅਤੇ ਕਥਨੀ ਦੇ ਪੂਰੇ ਸਨ ਤੇ ਪੰਜਾਬ ਦੀ ਰਾਜਨੀਤੀ ਦੇ ਸ਼ਾਹਸਵਾਰ ਸਨ । ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨੀ ਵਾਰ ਪੰਜਾਬ ਵਿਚ ਰਾਜ ਕਰਨ ਦਾ ਮੌਕਾ ਮਿਲਿਆ, ਉਸ ਵਿਚ ਜਥੇਦਾਰ ਤੋਤਾ ਸਿੰਘ ਵਰਗੇ ਟਕਸਾਲੀ ਅਕਾਲੀ ਆਗੂਆਂ ਦਾ ਬਹੁਤ ਵੱਡਾ ਯੋਗਦਾਨ ਸੀ ਅਤੇ ਅੱਜ ਉਨ੍ਹਾਂ ਦਾ ਸਪੁੱਤਰ ਮੱਖਣ ਬਰਾੜ ਵੀ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਰਹੇ ਹਨ । ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਜ਼ਮੀਨ ਨਾਲ ਜੁੜੇ ਹੋਏ ਅਤੇ ਪਾਰਟੀ ਦੇ ਵਫ਼ਾਦਾਰ ਆਗੂ ਸਨ । ਉਹਨਾਂ ਆਖਿਆ ਕਿ ਉਹਲਾਂ ਦੇ ਸਿਆਸੀ ਜੀਵਨ ਵਿਚ ਵੀ ਜਥੇਦਾਰ ਤੋਤਾ ਸਿੰਘ ਜੀ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਨੇ ਪੰਥ ਤੇ ਪੰਜਾਬ ਪ੍ਰਤੀ ਜੋ ਕਾਰਜ ਕੀਤੇ, ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ । ਉਹਨਾਂ ਆਖਿਆ ਕਿ ਜਥੇਦਾਰ ਤੋਤਾ ਸਿੰਘ ਭਾਵੇਂ ਗੁੱਸਾ ਕਰਦੇ ਸਨ ਪਰ ਉਹਨਾਂ ਦੇ ਗੁੱਸੇ ਵਿਚ ਵੀ ਫਿਕਰ ਹੁੰਦਾ ਸੀ ਅਤੇ ਉਹਨਾਂ ਨੇ ਰਾਜਨੀਤੀ ਦੇ ਸਫ਼ਰ ਵਿਚ ਹਮੇਸ਼ਾ ਉਹਨਾਂ ਦਾ ਮਾਰਗ ਦਰਸ਼ਨ ਕੀਤਾ।
ਸਮਾਗਮ ਦੇ ਅਖੀਰ ਵਿਚ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸਮਾਗਮ ਵਿਚ ਪੁੱਜੀਆਂ ਰਾਜਸੀ, ਧਾਰਮਿਕ ਸ਼ਖ਼ਸੀਅਤਾਂ, ਸੰਤਾਂ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਵਲੋਂ ਪਾਏ ਹੋਏ ਪੂਰਨਿਆਂ ‘ਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਪਹਿਰਾ ਦੇਵੇਗਾ ।
ਸਵਰਗੀ ਜਥੇਦਾਰ ਤੋਤਾ ਸਿੰਘ ਜੀ ਦੀ ਧਰਮ ਪਤਨੀ ਬੀਬੀ ਮੁਖ਼ਤਿਆਰ ਕੌਰ ,ਸਪੁੱਤਰਾਂ ਇੰਜ: ਬਲਵਿੰਦਰ ਸਿੰਘ ਬਰਾੜ, ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਤੇ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਡਾ. ਜਸਵਿੰਦਰ ਸਿੰਘ ਬਰਾੜ ਕੈਨੇਡਾ, ਤੇਜਿੰਦਰ ਕੌਰ ਬਰਾੜ , ਬੇਟੀ ਡਾ. ਪਰਮਜੀਤ ਕੌਰ ਢਿੱਲੋਂ ਅਤੇ ਦਾਮਾਦ ਜਗਦੀਸ਼ ਸਿੰਘ ਢਿੱਲੋਂ ਨੇ ਵੀ ਜਥੇਦਾਰ ਤੋਤਾ ਸਿੰਘ ਦੀ ਬਰਸੀ ’ਤੇ ਆਈਆਂ ਪੰਥਕ ਅਤੇ ਰਾਜਨੀਤਕ ਸ਼ਖਸੀਅਤਾਂ ਦਾ ਕੋਟਿਨ ਕੋਟਿ ਧੰਨਵਾਦ ਕੀਤਾ।
ਬਰਸੀ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਤੇ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਮੁਨਤਾਜ ਸਿੰਘ ਬਰਾੜ ਸਾਬਕਾ ਮੰਤਰੀ, ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਸੁਖਦੇਵ ਸਿੰਘ ਗਰਚਾ ਲੁਧਿਆਣਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਐਸ.ਆਰ. ਕਲੇਰ ਸਾਬਕਾ ਵਿਧਾਇਕ, ਬੀਬੀ ਜਗਦਰਸ਼ਨ ਕੌਰ ਸਾਬਕਾ ਜ਼ਿਲ੍ਹਾ ਪ੍ਰਧਾਨ, ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜਨੇਰ, ਸੰਤ ਬਾਬਾ ਅਮਰਜੀਤ ਸਿੰਘ ਦਾਤਾ, ਸੰਤ ਡਾ. ਗੁਰਨਾਮ ਸਿੰਘ ਡਰੋਲੀ ਭਾਈ, ਚਮਕੌਰ ਸਿੰਘ ਭਰਾ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਕਰਨੈਲ ਸਿੰਘ ਪੀਰ ਮੁਹੰਮਦ, ਵਰਦੇਵ ਸਿੰਘ ਨੋਨੀ ਮਾਨ, ਦੀਦਾਰ ਸਿੰਘ ਮੱਦੋਕੇ ਸਾਬਕਾ ਚੇਅਰਮੈਨ, ਗੁਰਜੰਟ ਸਿੰਘ ਭੁੱਟੋ ਸਰਕਲ ਪ੍ਰਧਾਨ, ਮੇਜਰ ਸਿੰਘ ਗਿੱਲ ਗੈਸ, ਗੁਰਮਿਲਾਪ ਸਿੰਘ ਡੱਲਾ ਐਮ.ਡੀ. ਮੈਕਰੋ ਗਲੋਬਲ, ਸੁਖਹਰਪ੍ਰੀਤ ਸਿੰਘ ਰੋਡੇ, ਤਰਸੇਮ ਸਿੰਘ ਰੱਤੀਆਂ, ਗੁਰਮੇਲ ਸਿੰਘ ਸੰਗਤਪੁਰਾ, ਜਗਤਾਰ ਸਿੰਘ ਰੋਡੇ, ਨਰਿੰਦਰ ਕੌਰ ਰਣੀਆਂ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਤੀਰਥ ਸਿੰਘ ਮਾਹਲਾ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਨੀਤਿਕਾ ਭੱਲਾ ਮੇਅਰ, ਪ੍ਰਿੰਸੀਪਲ ਡਾ. ਜਤਿੰਦਰ ਕੌਰ ਗੁਰੂ ਨਾਨਕ ਕਾਲਜ, ਸਤਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਨਿਹਾਲ ਸਿੰਘ ਤਲਵੰਡੀ ਭੰਗੇਰੀਆ ਸਾਬਕਾ ਚੇਅਰਮੈਨ, ਰਜਿੰਦਰ ਸਿੰਘ ਡੱਲਾ ਸਿਆਸੀ ਸਕੱਤਰ ਤੇ ਚੇਅਰਮੈਨ ਮੈਕਰੋ ਗਲੋਬਲ, ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ., ਅਮਰਜੀਤ ਸਿੰਘ ਗਿੱਲ ਸਾਬਕਾ ਚੇਅਰਮੈਨ, ਬੂਟਾ ਸਿੰਘ ਦੌਲਤਪੁਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਜੀਤ ਸਿੰਘ ਜੱਸ ਮੰਗੇਵਾਲਾ ਚੇਅਰਮੈਨ, ਪ੍ਰੇਮ ਚੰਦ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਸੀਨੀਅਰ ਆਗੂ, ਚੇਅਰਮੈਨ ਖਣਮੁਖ ਭਾਰਤੀ ਪੱਤੋ, ਚੇਅਰਮੈਨ ਜਗਰੂਪ ਸਿੰਘ ਕੁੱਸਾ, ਬਲਕਰਨ ਸਿੰਘ ਮਾਣੂੰਕੇ ਸੰਮਤੀ ਮੈਂਬਰ, ਚਰਨਜੀਤ ਸਿੰਘ ਅੰਟੂ ਸਰਕਲ ਪ੍ਰਧਾਨ, ਰੁਪਿੰਦਰ ਸਿੰਘ ਦੀਦਾਰੇ ਵਾਲਾ, ਧਰਮਿੰਦਰ ਸਿੰਘ ਸੋਨੀ ਲੋਪੋ ਪ੍ਰਧਾਨ, ਸੁਖਮੰਦਰ ਸਿੰਘ ਬਰਾੜ ਲੋਪੋ, ਜਗਸੀਰ ਸਿੰਘ ਸਰਪੰਚ ਲੋਪੋ, ਗੁਰਬਿੰਦ ਸਿੰਘ ਸਿੰਘਾਂਵਾਲਾ, ਰਵਦੀਪ ਸਿੰਘ ਦਾਰਾਪੁਰ, ਗੁਰਪ੍ਰੀਤ ਸਿੰਘ ਧੱਲੇਕੇ, ਕੁਲਵਿੰਦਰ ਸਿੰਘ ਚੋਟੀਆਂ, ਹਰਜਿੰਦਰ ਸਿੰਘ ਅੰਟੂ, ਗੁਰਮੀਤ ਸਿੰਘ ਦੌਲਤਪੁਰਾ, ਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਹਰਮੇਲ ਸਿੰਘ ਖੁਖਰਾਣਾ, ਨਿਰਮਲ ਸਿੰਘ ਜੋਗੇਵਾਲਾ, ਤਰਸੇਮ ਸਿੰਘ ਬਘੇਲੇ ਵਾਲਾ, ਰੇਸ਼ਮ ਸਿੰਘ ਸੱਦੇ ਵਾਲਾ, ਦੀਪਕ ਕੌੜਾ ਐਕਸਪਰਟ ਇਮੀਗ੍ਰੇਸ਼ਨ, ਚਰਨਜੀਤ ਸਿੰਘ ਝੰਡੇਆਣਾ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਜੋਗਿੰਦਰ ਸਿੰਘ ਸਰਪੰਚ ਜ਼ਿਲ੍ਹਾ ਪ੍ਰਧਾਨ ਦਿਹਾਤੀ, ਜਸਪਾਲ ਸਿੰਘ ਭੱਟੀ ਨੈਸਲੇ, ਨੈਬ ਸਿੰਘ ਬਿੱਟੂ, ਸੁਭਾਸ਼ ਗਰੋਵਰ ਪ੍ਰਧਾਨ ਫੋਕਲ ਪੁਆਇੰਟ, ਗੁਰਚਰਨ ਸਿੰਘ ਜੀ.ਐਸ. ਐਗਰੋ, ਅਜੀਤਪਾਲ ਸਿੰਘ ਸੰਨੀ ਇੰਡਸਟਰੀ, ਰਤਨ ਸੋਪ ਇੰਡਸਟਰੀ, ਦੀਪਇੰਦਰਪਾਲ ਸਿੰਘ ਸੰਧੂ ਸਾਬਕਾ ਕੌਂਸਲਰ, ਗੌਰਵ ਗੁੱਡੂ ਕੌਂਸਲਰ, ਗੁਰਜੰਟ ਸਿੰਘ ਰਾਮੂੰਵਾਲਾ ਪੀ.ਏ. ਮੱਖਣ ਬਰਾੜ, ਸਟੇਟ ਐਵਾਰਡੀ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ , ਸੰਜੀਤ ਸਿੰਘ ਸੰਨੀ ਠੇਕੇਦਾਰ (ਸੰਨੀ ਡਾਬਰ), ਜਥੇਦਾਰ ਹਰਬੰਸ ਸਿੰਘ ਸਿੱਧਵਾਂ, ਐਡਵੋਕੇਟ ਨਰਿੰਦਰ ਸਿੰਘ ਸਿੱਧਵਾਂ, ਮਾਲਵਿਕਾ ਸੂਦ ਸੱਚਰ, ਤੁਸ਼ਾਰ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਪੁੱਜੀਆਂ ਸ਼ਖ਼ਸੀਅਤਾਂ ਤੇ ਜ਼ਿਲ੍ਹਾ ਮੋਗਾ ਦੇ ਪਤਵੰਤੇ ਹਾਜ਼ਰ ਸਨ । ਕੈਨੇਡਾ ਤੋਂ ਵਿਸ਼ੇਸ਼ ਤੌਰ ‘ਤੇ ਦਲਜੀਤ ਸਿੰਘ ਗੈਦੂ ਚੇਅਰਮੈਨ ਸਕਾਈਡੋਮ ਗਰੁੱਪ, ਬਚਿੱਤਰ ਸਿੰਘ ਘੋਲੀਆਂ ਸੀਨੀਅਰ ਮੀਤ ਪ੍ਰਧਾਨ ਕੈਨੇਡਾ, ਬੇਅੰਤ ਸਿੰਘ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ ਕੈਨੇਡਾ, ਨਸੀਬ ਸਿੰਘ ਸੰਧੂਆਂ ਵਾਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।