ਦਸਚਾਰ ਚੇਤਨਾ ਮਾਰਚ ਕਮੇਟੀ ਵਲੋਂ ਕੱਢਿਆ ਦਸਤਾਰ ਚੇਤਨਾ ਮਾਰਚ ਸ਼ਲਾਘਾਯੋਗ ਕਦਮ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ

ਮੋਗਾ, 9 ਮਾਰਚ (ਜਸ਼ਨ )- ਦਸਤਾਰ ਚੇਤਨਾ ਮਾਰਚ ਕਮੇਟੀ ਵੱਲੋਂ ਅੱਜ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ। ਦਸਤਾਰ ਚੇਤਨਾ ਮਾਰਚ ਗੁਰਦੁਆਰਾ ਨਾਮਦੇਵ ਭਵਨ ਅਕਾਲਸਰ ਰੋੜ ਮੋਗਾ ਤੋਂ ਚੱਲ ਕੇ ਬਾਬਾ ਦੀਪ ਸਿੰਘ ਰੋੜ, ਮੇਨ ਬਾਜ਼ਾਰ, ਪ੍ਰਤਾਪ ਰੋੜ, ਗੀਤਾ ਭਵਨ ਚੌਂਕ, ਨੇੜਲੇ ਇੰਡੀਆ ਲਿਮ. ਜੀ. ਟੀ. ਰੋੜ, ਦੁੱਨੇਕੇ, ਟੀਚਰ ਕਲੋਨੀ, ਜੀਰਾ ਰੋੜ ਹੁੰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੀ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਦਸਤਾਰ ਚੇਤਨਾ ਕਮੇਟੀ ਦਾ ਇਹ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਮੋਗਾ ਸ਼ਹਿਰ ਵਿਚ ਇਸ ਚੇਤਨਾ ਮਾਰਚ ਲਈ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਇਸ ਦਸਤਾਰ ਚੇਤਨਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਦਸਤਾਰ ਬੰਨਣ ਲਈ ਪ੍ਰੇਰਿਤ ਕਰਨ, ਨਸ਼ਿਆਂ ਤੋਂ ਦੂਰ ਕਰਨ, ਸਰਬ ਧਰਮਾਂ ਨੂੰ ਆਪਸੀ ਭਾਈਚਾਰਕ ਏਕਤਾ ਦਾ ਸੁਨੇਹਾ ਦੇਣ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਮਨੋਰਥ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਨੌਜਵਾਨਾਂ ਨੇ ਸੁੰਦਰ ਦਸਤਾਰਾਂ ਸਜਾ ਕੇ ਅਤੇ ਕੇਸਰੀ ਝੰਡੇ ਲੈ ਕੇ ਦਸਤਾਰ ਚੇਤਨਾ ਮਾਰਚ ਵਿੱਚ ਹਿੱਸਾ ਲਿਆ।ਵੱਖ ਵੱਖ ਪੜਾਵਾਂ ਤੇ ਦਸਤਾਰ ਚੇਤਨਾ ਮਾਰਚ ਦਾ ਨਿੱਘਾ ਸਵਾਗਤ ਕੀਤਾ ਗਿਆ। ਮੇਨ ਬਜਾਰ ਗੁਰੂ ਨਾਨਕ ਖਦਰ ਭੰਡਾਰ ਵਾਲਿਆਂ ਵਲੋਂ ਚੇਤਨਾ ਮਾਰਚ ਦੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮਿਲਾਪ ਸਿੰਘ, ਚੇਅਮੈਨ ਦੀਪਕ ਅਰੋੜਾ, ਕੌਂਸਲਰ ਜਗਸੀਰ ਹੁੰਦਲ, ਕੌਂਸਲਰ ਵਿਕਰਮਜੀਤ ਘਾਤੀ, ਅਮਨ ਰੱਖੜਾ, ਨਵਦੀਪ ਵਾਲੀਆ, ਅਮਿਤ ਪੁਰੀ, ਅੰਗਰੇਜ ਸਿੰਘ, ਸੁਖਦੇਵ ਸਿੰਘ, ਖਪਤਕਾਰ ਅਧਿਕਾਰ ਸੰਗਠਨ ਦੀ ਟੀਮ ਵੱਲੋਂ ਲੰਗਰ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਪਿੰ੍ਸ ਗਿੱਲ ਰਾਮੂੰਵਾਲੀਆ ਪ੍ਰਧਾਨ ਯੂਥ ਵਿੰਗ ਨਿਹਾਲ ਸਿੰਘ ਵਾਲਾ, ਜੋਤੀ ਸੂਦ ਸੂਬਾ ਕਾਰਜਕਾਰੀ ਮੈਂਬਰ, ਕੁਲਵਿੰਦਰ ਸਿੰਘ ਮਖਾਣਾ ਰਾਮੂੰਵਾਲਾ ਨਵਾਂ ਮੀਤ ਪ੍ਰਧਾਨ ਹਲਕਾ ਨਿਹਾਲ ਸਿੰਘ ਵਾਲਾ, ਅਸ਼ਵਨੀ ਯੂਥ ਪ੍ਰਧਾਨ ਮੋਗਾ, ਅਰਸ਼ਦੀਪ ਸਿੰਘ ਮੋਗਾ, ਗੁਰਭੇਜ ਸਿੰਘ ਗਿੱਲ ਰਾਮੂੰਵਾਲਾ ਨਵਾਂ ਰੂਪਮ ਜਨਰਲ ਸਕੱਤਰ, ਗੁਰਪ੍ਰਰੀਤ ਸਿੰਘ ਪ੍ਰਧਾਨ ਨਿਹਾਲ ਸਿੰਘ ਵਾਲਾ, ਜਸਮੀਤ, ਸਰਪੰਚ ਗੁਰਮੀਤ ਚੀਮਾ, ਬਲਜਿੰਦਰ ਬੋਪਾਰਾਏ, ਮਹਿੰਦਰ ਪਾਲ, ਬਾਬੂ ਰਾਮ, ਰੂਪਮ ਅਰੋੜਾ, ਵਨੀਤ ਅਗਰਵਾਲ, ਹੈਪੀ ਸਿੰਘ, ਸ਼ੁਬਨਮ ਮੰਗਲਾ, ਮੀਸ਼ਾ ਸਿੰਗਲਾ, ਸੁਮਨ ਮਲਹੋਤਰਾ, ਅਨੀਤਾ ਅਰੋੜਾ ਆਦਿ ਹਾਜ਼ਰ ਸਨ।