ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਖੇਡਾਂ ਵਿਚ ਗੋਲਡ ਮੈਡਲ ਜਿੱਤ ਤੇ ਮੱਲ੍ਹਾਂ ਮਾਰਨ ਵਾਲੀ ਖਿਡਾਰੀ ਸੂਖਨੂਰ ਕੌਰ ਨੂੰ ਕੀਤਾ ਸਨਮਾਨਤ

ਮੋਗਾ, 8 ਅਪ੍ਰੈਲ (ਜਸ਼ਨ)-ਬੀਤੇ ਦਿਨੀ ਚੰਡੀਗੜ੍ਹ ਵਿਖੇ ਰੋਇੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈ ਗਈ ਸਬ ਜੂਨੀਅਰ ਰੋਇੰਗ ਦੀ 5 ਵੀਂ ਇੰਡੋਰ ਨੈਸ਼ਨਲ ਰੋਇੰਡ ਚੈਂਪਿਅਨਸ਼ਿਪ ਵਿਖੇ ਮੋਗਾ ਹਲਕੇ ਦੀ ਖਿਡਾਰੀ ਸੁਖਨੂਰ ਕੌਰ ਵੱਲੋਂ ਗੋਲਡ ਮੈਡਲ ਜਿੱਤ ਤੇ ਆਉਣ ਤੇ ਅੱਜ ਹਲਕਾ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਉਹਨਾਂ ਦੇ ਪਤੀ ਡਾ. ਰਾਕੇਸ਼ ਅਰੋੜਾ ਨੇ ਵਿਸੇਸ਼ ਤੌਰ ਤੇ ਸਨਮਾਨਤ ਕੀਤਾ | ਇਸ਼ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸੁਖਨੂਰ ਕੌਰ ਤੇ ਉਸਦੇ ਮਾਪਿਆ ਨੂੰ  ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਦਾ ਸਪਨਾ ਮੁੜ ਤੋਂ ਪੰਜਾਬ ਨੂੰ  ਹਸਦਾ-ਵਸਦਾ, ਖੇਡਦਾ ਅਤੇ ਸੋਨੇ ਦੀ ਚਿੜਿਆ ਬਣਾਉਣਾ ਹੈ | ਉਹਨਾਂ ਕਿਹਾ ਕਿ ਪੰਜਾਬ ਨੂੰ  ਮੁੜ ਤੋਂ ਖੇਡਾਂ ਦੇ ਪ੍ਰਤੀ ਜਾਗਰੂਕ ਕਰਕੇ ਭਾਰਤ ਵਿਚ ਪੰਜਾਬ ਦਾ ਨਾਂਅ ਮੁੜ ਤੋਂ ਰੋਸ਼ਨ ਕਰਨਾ ਹੈ | ਉਹਨਾਂ ਕਿਹਾ ਕਿ ਮੋਗਾ ਹਲਕੇ ਲਈ ਮਾਣ ਵਾਲੀ ਗੱਲ ਹੈ ਕਿ ਖਿਡਾਰੀ ਸੁਖਨੂਰ ਕੌਰ ਨੇ ਆਪਣੇ ਹਲਕੇ ਦੀ ਹੀ ਨਹੀਂ, ਬਲਕਿ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕੀਤਾ ਹੈ | ਉਹਨਾਂ ਕਿਹਾ ਕਿ ਅੱਜ ਬੇਟੀਆ ਹਰ ਖੇਤਰ ਵਿਚ ਸਭ ਤੋਂ ਅੱਗੇ ਹਨ | ਉਹਨਾਂ ਕਿਹਾ ਕਿ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਮੋਗਾ ਹਲਕੇ ਦੀਆ ਬੇਟੀਆ ਖੇਡਾਂ ਵਿਚ ਨਾਂਅ ਰੋਸ਼ਨ ਕਰ ਰਹੀਆ ਹਨ | ਸਾਨੂੰ ਇਹ ਫਮੀਦ ਹੈ ਕਿ ਮੋਗਾ ਹਲਕੇ ਦੀ ਬੇਟੀਆ ਹੋਰ ਜਾਗਰੂਕ ਹੋਣ ਅਤੇ ਮੋਗਾ ਹਲਕੇ ਦਾ ਨਾਂਅ ਰੋਸ਼ਨ ਕਰਨ | ਇਸ ਮੌਕੇ ਤੇ ਖਿਡਾਰੀ ਸੁਖਨੂਰ ਕੌਰ, ਉਸਦੇ ਮਾਪਿਆ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਉਹਨਾਂ ਦੇ ਪਤੀ ਡਾ. ਰਾਕੇਸ ਅਰੋੜਾ ਦਾ ਇਸ ਦਿੱਤੇ ਗਏ ਸਨਮਾਨ ਲਈ ਧੰਨਵਾਦ ਕੀਤਾ |