ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਜ਼ ਮੋਗਾ ਨੇ ਦੋ ਵਿਦਿਆਰਥੀਆਂ ਦੇ ਲਗਵਾਏ ਸਟੱਡੀ ਵੀਜ਼ਾ

ਮੋਗਾ, 8 ਅਪ੍ਰੈਲ (ਜਸ਼ਨ): ਮੋਗਾ ਦੀ  ਨਾਮਵਰ ਸੰਸਥਾ ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਜ਼  ਆਏ ਦਿਨੀਂ ਹੀ ਆਪਣੀਆਂ ਵੀਜ਼ਾ ਪ੍ਰਾਪਤੀਆਂ  ਕਰਦੀ ਰਹਿੰਦੀ ਹੈ।ਮੋਗਾ ਦੀ ਇੱਕ ਮੰਨੀ ਪ੍ਰਮੰਨੀ ਹਸਤੀ ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ  ਨੇ ਪਿਛਲੇ ਕੁਝ ਕੁ ਸਮੇਂ ਵਿੱਚ ਹੀ ਅਣਗਿਣਤ ਵੀਜੇ ਪ੍ਰਾਪਤ ਕਰਕੇ ਸੰਸਥਾ ਨੂੰ ਇੰਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿੱਚ  ਨੰਬਰ ਇੱਕ ਤੇ ਲਿਆਂਦਾ ਹੈ।  ਆਏ ਦਿਨੀਂ ਹੀ ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਦੇ ਵਿਜ਼ਿਟਰ ਤੇ ਸਟੱਡੀ ਵੀਜਿਆਂ ਦੀ ਸਫ਼ਲਤਾ ਇਹਨਾਂ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਸੰਸਥਾ ਨੇ ਅੱਜ ਕੈਨੇਡਾ ਦੇ ਦੋ ਸਟੂਡੈਂਟ ਵੀਜਾ ਪ੍ਰਾਪਤ ਕੀਤੇ ਹਨ | ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਇਸ ਸਫ਼ਲਤਾ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ  ਪਿੰਡ ਮੱਤਾ, ਨੇੜੇ ਜੈਤੋਂ ਦੀਆਂ ਵਾਸੀ ਜਸਪ੍ਰੀਤ ਕੌਰ ਸਪੁੱਤਰੀ ਗੁਰਲਾਲ ਸਿੰਘ ਅਤੇ ਹਰਪ੍ਰੀਤ ਕੌਰ ਸਪੁੱਤਰੀ ਹਰਜਿੰਦਰ ਸਿੰਘ ਦਾ ਵੀਜਾ ਅਸੀਂ ਪ੍ਰਾਪਤ ਕੀਤਾ ਹੈ | ਜਸਪ੍ਰੀਤ ਕੌਰ ਨੇ ਬਾਰ੍ਹਵੀਂ ਸੰਨ 2022 ਵਿੱਚ ਮੈਡੀਕਲ ਵਿਸ਼ਿਆਂ ਨਾਲ ਪਾਸ ਕੀਤੀ ਅਤੇ ਆਈਲੈਟਸ ਵਿੱਚੋਂ 6.5 ਬੈਂਡ ਸਕੋਰ ਸਨ। ਹਰਪ੍ਰੀਤ ਕੌਰ  ਨੇ ਵੀ ਬਾਰ੍ਹਵੀਂ ਮੈਡੀਕਲ ਵਿਸ਼ਿਆਂ ਨਾਲ ਹੀ ਪਾਸ ਕੀਤੀ ਹੈ ਅਤੇ ਆਈਲੈਟਸ ਵਿੱਚੋਂ 6 ਬੈਂਡ ਸਕੋਰ ਸਨ। ਇਹਨਾਂ ਦੋਨਾਂ ਦਾ ਵੀਜਾ ਅਸੀਂ ਸਿਰਫ਼ 16 ਦਿਨਾਂ ਵਿੱਚ ਪ੍ਰਾਪਤ ਪ੍ਰਾਪਤ ਕੀਤਾ। ਇਹਨਾਂ ਦਾ ਵੀਜਾ ਕੋਕੁਤਲਮ ਕਾਲਜ ਵਿੱਚ ਐਸੋਸੀਏਟ ਆਫ਼ ਆਰਟਸ ਲਈ ਮਈ ਇਨ ਟੇਕ ਲਈ ਲਈ ਪ੍ਰਾਪਤ ਕੀਤਾ ਗਿਆ ਹੈ। ਦੋਨਾਂ ਦੇ ਬਾਰ੍ਹਵੀਂ ਵਿੱਚੋਂ ਮੈਡੀਕਲ ਦੇ ਵਿਸ਼ੇ ਹੋਣ ਕਰਕੇ ਵੀ ਅਸੀਂ ਇਹਨਾਂ ਨੂੰ ਆਰਟਸ ਦੇ ਕੋਰਸ ਨਾਲ ਵੀਜਾ ਲੈ ਕੇ ਦਿੱਤਾ। ਝੰਡੇਆਣਾ ਨੇ ਅਪੀਲ ਕੀਤੀ ਕਿ ਜਿਹਨਾਂ ਵਿਦਿਆਰਥੀਆਂ ਦਾ ਸਟੱਡੀ ਵੀਜਾ ਰਿਫਿਊਜ ਹੋ ਗਿਆ ਹੈ ਜਾਂ ਸਟੱਡੀ ਗੈਪ ਹੈ ਉਹ ਇੱਕ ਬਾਰ ਜਰੂਰ ਆ ਕੇ ਸਾਡੇ ਕੋਲ ਆਪਣੀ ਪ੍ਰੋਫ਼ਾਈਲ ਡਿਸਕਸ ਕਰਨ। ਜਸਪ੍ਰੀਤ ਅਤੇ ਹਰਜੀਤ ਨੂੰ ਵੀਜ਼ਾ ਸੌਂਪਦੇ ਹੋਏ ਮਾਈਕਰੋ ਗਲੋਬਲ ਸੰਸਥਾ ਦੇ ਮੁੱਖੀ ਚਰਨਜੀਤ ਸਿੰਘ ਝੰਡਿਆਣਾ, ਗੁਰਸਿਮਰਨ ਸਿੰਘ ਝੰਡਿਆਣਾ ਤੇ ਮੈਨੇਜਰ ਜਤਿੰਦਰ ਕੌਰ, ਇਮੀਗ੍ਰੇਸ਼ਨ ਹੈਡ ਸੰਦੀਪ ਕੌਰ,ਹਰਪ੍ਰੀਤ ਕੌਰ,ਮਨਪ੍ਰੀਤ ਕੌਰ,  ਸਿਮਰਨਜੀਤ ਕੌਰ, ਸਟਾਫ ਮੈਂਬਰ ਸ਼ਾਮਿਲ ਸਨ|