ਅਕਾਲੀ, ਕਾਂਗਰਸ ਤੇ ਆਪ ਪਾਰਟੀ ਦੇ ਔਹਦੇਦਾਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਸਿਰੋਪਾ ਪਾ ਕੇ ਕੀਤਾ ਸਨਮਾਨਤ
ਮੋਗਾ, 8 ਅਪ੍ਰੈਲ (ਜਸ਼ਨ): ਭਾਜਪਾ ਵਿਚ ਸਾਮਲ ਹੋਣ ਵਾਲੇ ਹਰੇਕ ਵਿਅਕਤੀਆਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਤੇ ਯੋਗਤਾ ਦੇ ਅਨੁਸਾਰ ਬਣਦਾ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ | ਕਿਉਂਕਿ ਭਾਜਪਾ ਹੀ ਇਕ ਅਜਿਹੀ ਦੇਸ਼ ਦੀ ਪਾਰਟੀ ਹੈ ਜੋ ਆਪਣੇ ਅੋਹਦੇਦਾਰਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਅੋਹਦੇ ਤੇ ਪਹੁੰਚਾ ਕੇ ਉਹਨਾਂ ਦਾ ਮਾਨ ਸਨਮਾਨ ਕਰਦੀ ਹੈ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ,ਸੀਮਾਂਤ ਗਗ ਨੇ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਭਾਜਪਾ ਵਿਚ ਸ਼ਾਮਲ ਹੋਏ ਵੱਖ-ਵੱਖ ਪਾਰਟੀਆਂ ਤੋਂ ਆਏ ਗੁਰਚਰਨ ਸਿੰਘ ਸਿੱੰਧੂ, ਡਾ. ਜਗਸੀਰ ਕੁਮਾਰ ਤਖਾਨਵਧ, ਅੰਗ੍ਰੇਜ ਸਿੰਹ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਚੜ੍ਹਾ ਸਿੰਘ ਆਦਿ ਨੂੰ ਭਾਜਪਾ ਵਿਚ ਸ਼ਾਮਲ ਕਰਨ ਦੇ ਮੌਕੇ ਤੇ ਪ੍ਰਗਟ ਕੀਤੇ | ਇਸ ਮੌਕੇ ਤੇ ਭਾਜਪਾ ਐਸ.ਸੀ. ਮੋਰਚਾ ਦੇ ਪ੍ਰਧਾਨ ਅਰਜਨ ਕੁਮਾਰ, ਮੀਤ ਪ੍ਰਧਾਨ ਸੂਰਜ ਭਾਨ, ਮਨਜੀਤ ਸਿੰਘ ਬੁੱਟਰ ਭਾਜਪਾ ਐਸ.ਸੀ. ਮੋਰਚਾ, ਸਾਬਕਾ ਜ਼ਿਲ੍ਹਾ ਪ੍ਰਧਾਨ ਕਮਲ ਘਾਰੂ, ਜਿਲ੍ਹਾ ਇੰਚਾਰਜ਼ ਬਲਜੀਤ ਸਿੰਘ ਆਲਮ ਵਾਲਾ, ਮੀਤ ਪ੍ਰਧਾਨ ਸੂਰਤ ਭਾਨ ਧਾਲੀਵਾਲ, ਮੰਡਲ ਪ੍ਰਧਾਨ ਅਮਰੀਕ ਸਿੰਹ, ਦਰਸ਼ਨ ਘਾਰੂ, ਸੈਕਟਰੀ ਸਤਿੰਦਰਪ੍ਰੀਤ ਸਿੰਘ ਮਹਾਮੰਤਰੀ ਦਰਸ਼ਨ ਸਿੰਘ ਕਲਿਆਣ, ਵਿਕਰਮਜੀਤ ਸਿੰਘ, ਜਤਿੰਦਰ ਚੱਢਾ, ਹੇਮੰਤ ਸੂਦ ਆਦਿ ਹਾਜ਼ਰ ਸਨ | ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਦੇਸ਼ ਦੀ ਪਾਰਟੀ ਹੈ ਜਿਸਨੇ ਪੂਰੇ ਦੇਸ਼ ਦੇ ਗਰੀਬ ਤੇ ਪਿਛੜੇ ਲੋਕਾਂ ਨੂੰ ਕੇਂਦਰ ਸਰਕਾਰ ਦੀ ਸਕੀਮਾਂ ਦਾ ਜਮੀਨੀ ਪੱਧਰ ਤੇ ਲਾਭ ਪਹੁੰਚਾ ਕੇ ਇਕ ਮਿਸਾਲ ਹੀ ਨਹੀਂ, ਬਲਕਿ ਇਤਿਹਾਸ ਕਾਇਮ ਕੀਤਾ ਹੈ | ਉਹਨਾਂ ਕਿਹਾ ਕਿ ਭਾਜਪਾ ਆੁਣ ਵਾਲੇ ਜਲੰਧਰ ਦੇ ਲੋਕਸਭਾ ਦੀ ਜਿਮਨੀ ਚੋਣ ਸ਼ਾਨ ਨਾਲ ਜਿੱਤ ਕੇ ਇਤਿਹਾਸ ਰਚੇਗੀ | ਉਹਨਾਂ ਕਿਹਾ ਕਿ 2024 ਦੇ ਲੋਕਸਭਾ ਚੋਣਾਂ ਵਿਚ ਇਕ ਬਹੁਤ ਵੱਡੀ ਪੰਜਾਬ ਵਿਚ ਤਾਕਤ ਦੇ ਰੂਪ ਵਿਚ ਉਭਰ ਕੇ ਲੋਕਾਂ ਦੀ ਸੱਮਸਿਆਵਾ ਦਾ ਹਲ ਕਰੇਗੀ | ਭਾਜਪਾ ਦੀ ਡਬਲ ਇੰਜਨ ਸਰਕਾਰ ਪੰਜਾਬ ਵਿਚ ਲਿਆਉਣਾ ਜਰੂਰੀ ਹੈ, ਤਾਂ ਜੋ ਪੰਜਾਬ ਦੀ ਇੰਡਸਟਰੀ ਨੂੰ ਪ੍ਰਫੁਲਤ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਾਇਆ ਕਰਵਾ ਕੇ ਵਿਦੇਸ਼ਾਂ ਵਿਚ ਜਾਣ ਤੋਂ ਰੋਕਿਆ ਜਾ ਸਕੇ |