ਮੇਰਾ ਵਿਰਸਾ ਮੇਰਾ ਧਰਮ ਦੇ ਪੰਜਾਬ ਦੇ ਪ੍ਰਚਾਰਕ ਨੇ ਦੇਸ਼ ਭਗਤ ਕਾਲਜ ਮੋਗਾ ਦਾ ਦੌਰਾ ਕੀਤਾ

ਪ੍ਰਸਿੱਧ ਸਮਾਜਸੇਵੀ, ਮੇਰਾ ਵਿਰਸਾ ਮੇਰਾ ਧਰਮ ਪੰਜਾਬ ਦੇ ਪ੍ਰਚਾਰਕ ਸ੍ਰੀ ਰਾਮ ਗੋਪਾਲ ਜੀ ਨੇ ਦੇਸ਼ ਭਗਤ ਕਾਲਜ ਦਾ ਦੌਰਾ ਕੀਤਾ। ਉਹ ਅੱਜ-ਕੱਲ੍ਹ ਸਿੱਖਿਆ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਦੇ ਮੁੱਖੀਆਂ ਨੂੰ ਮਿਲ ਕੇ ਆਪਣਾ ਸੱਭਿਆਚਾਰ ਅਤੇ ਵਿਰਸੇ ਨੂੰ ਬਚਾਉਣ ਦੀ ਮੁਹਿੰਮ ਚਲਾ ਰਹੇ ਹਨ। ਜਿਸ ਦਾ ਮੁੱਖ ਮੰਤਵ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਵਿਰਸੇ ਨਾਲ ਜੋੜਨ ਦਾ ਯਤਨ ਕਰ ਰਹੇ ਹਨ। ਇਸੇ ਲੜੀ ਤਹਿਤ ਉਹ ਦੇਸ਼ ਭਗਤ ਕਾਲਜ ਮੋਗਾ ਵਿਖੇ ਪਹੁੰਚੇ ਅਤੇ ਕਾਲਜ ਦੇ ਡਾਇਰੈਕਟਰ ਅਤੇ ਸਮਾਜ ਸੇਵੀ ਦਵਿੰਦਰਪਾਲ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਕੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਦਵਿੰਦਰਪਾਲ ਸਿੰਘ ਨੇ ਉਨ੍ਹਾਂ ਨੂੰ ਇਸ ਪਵਿੱਤਰ ਕੰਮ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਾਲਜ ਪਹੁੰਚਣ ਤੇ ਉਨ੍ਹਾਂ ਨੂੰ ਜੀ ਆਇਆ ਕਿਹਾ। ਕਾਲਜ ਦੇ ਪ੍ਰਧਾਨ ਅਸ਼ੋਕ ਗੁਪਤਾ ਜੀ, ਡਾਇਰੈਕਟਰ ਗੌਰਵ ਗੁਪਤਾ ਜੀ ਅਤੇ ਅਨੁਜ ਗ਼ੁਪਤਾ ਜੀ ਨੇ ਵੀ ਇਸ ਕੰਮ ਲਈ ਹਰੇਕ ਤਰ੍ਹਾਂ ਦੀ ਮੱਦਦ ਦਾ ਯਕੀਨ ਦਵਾਇਆ।