ਜਲੰਧਰ ਲੋਕਸਭਾ ਦੇ ਉਪ ਚੋਣ ਵਿਚ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ-ਡਾ.ਸੀਮਾਂਤ ਗਰਗ

*ਜਲੰਧਰ ਲੋਕਸਭਾ ਦੇ ਉਪ ਚੋਣ ਲਈ ਹਲਕਾ ਸ਼ਾਹਕੋਟ ਦੇ ਇੰਚਾਰਜ਼ ਡਾ.ਸੀਮਾਂਤ ਗਰਗ ਨੇ ਅੋਹਦੇਦਾਰਾਂ ਦੀ ਚੋਣਾਂ ਲਈ ਲਾਈਆ ਡਿਊਟੀਆਂ
ਮੋਗਾ, 5 ਅਪਰੈਲ (ਜਸ਼ਨ):-ਪੰਜਾਬ ਦੇ ਜਲੰਧਰ ਲੋਕਸਭਾ ਦੇ ਉਪ ਚੋਣ ਵਿਚ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਇਕ ਨਵਾਂ ਇਤਿਹਾਸ ਰਚੇਗੀ ਅਤੇ ਇਸ ਬਾਰ ਭਾਜਪਾ ਇੱਕਲੇ ਹੀ ਲੋਕਸਭਾ ਚੋਣ ਵਿਚ ਹਿੱਸਾ ਲੈ ਰਹੀ ਹੈ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਲੰਧਰ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ਼ ਡਾ. ਸੀਮਾਂਤ ਗਰਗ ਨੇ ਅੱਜ ਭਾਜਪਾ ਦੇ ਜਿਲ੍ਹਾ ਦਫਤਰ ਵਿਖੇ ਜ਼ਿਲ੍ਹਾਂ ਕਾਰਜਕਾਰਨੀ, ਐਸ.ਸੀ. ਮੋਰਚਾ, ਮਹਿਲਾ ਮੋਰਚਾ, ਵਪਾਰ ਮੋਰਚਾ, ਬੀ.ਸੀ. ਮੋਰਚਾ, ਕਿਸਾਨ ਮੋਰਚਾ ਆਦਿ ਵਿੰਗਾਂ ਦੇ ਅੋਹਦੇਦਾਰਾਂ ਦੀ ਮੀਟਿੰਗ ਨੂੰ  ਸੰਬੋਧਨ ਕਰਦਿਆ ਪ੍ਰਗਟ ਕੀਤੇ | ਇਸ਼ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਪਿ੍ਤਪਾਲ ਸਿੰਘ, ਅਸੈ.ਸੀ. ਮੋਰਚਾ ਦੇ ਪ੍ਰਧਾਨ ਅਰਜੁ ਕੁਮਾਰ, ਐਸ.ਸੀ. ਮੋਰਚਾ ਸਮਾਲਸਰ ਦੇ ਮੰਡਲ ਪ੍ਰਧਾਨ ਚਮਨ ਲਾਲ, ਪਵਨ ਗਗ, ਤੇਜਵੀਰ, ਸੁਖਚੈਨ ਸਿੰੰਘ ਫਤਿਹਗੜ੍ਹ ਪੰਜਤੂਰ, ਕੁਲਵੰਤ ਸਿੰਘ ਆਲਮ ਵਾਲਾ, ਸੁਖਬੀਰ ਸਿੰਘ ਘੋਲੀਆ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਕਾਰਜ਼ਕਾਰਨੀ ਦੇ ਪ੍ਰਧਾਨ ਕਸ਼ਿਸ ਧਮੀਜਾ, ਵਪਾਰ ਮੋਰਚਾ ਦੇ ਪ੍ਰਧਾਨ ਸੰਜੀਵ ਅੱਗਰਵਾਲ, ਹੇਮੰਤ ਸੂਦ, ਜਤਿੰਦਰ ਚੱਢਾ ਦੇ ਇਲਾਵਾ ਵੱਡੀ ਗਿਣਤੀ ਵਿਚ ਅੋਹਦੇਦਾਰ ਹਾਜ਼ਰ ਸਨ |  ਡਾ.ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਜਲੰਧਰ ਲੋਕ ਸਭਾ ਉਪ ਚੋਣ ਪਹਿਲੀ ਵਾਰ ਇੱਕਲੇ ਲੜ ਰਹੀ ਹੈ ਅਤੇ ਭਾਜਪਾ ਦੀ ਤਾਕਤ ਪਹਿਲਾ ਤੋਂ ਵੱਧ ਮਜਬੂਤ ਹੈ | ਕਿਉਂਕਿ ਭਾਜਪਾ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆ ਦੇ ਆਗੂ ਰੋਜ਼ਾਨਾ ਸ਼ਾਮਲ ਹੋ ਕੇ ਭਾਜਪਾ ਦੀ ਤਾਕਤ ਨੂੰ  ਵਧਾ ਰਹੇ ਹਨ | ਜਿਸ ਤੋਂ ਸਾਫ ਸੰਕੇਤ ਮਿਲ ਰਹੇ ਹਨ ਕਿ ਭਾਜਪਾ ਲੋਕ ਸਭਾ ਜਲੰਧਰ ਦੇ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਹਾਸਲ  ਕਰੇਗੀ | ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਤੋਂ ਲੁਧਿਆਣਾ, ਅੰਮਿ੍ਤਸਰ, ਜਲੰਧਰ ਲਈ ਫੋਰਲੇਨ,ਸਿਕਸ ਲੇਨ ਅਤੇ ਕਈ ਹੋਰ  ਪ੍ਰੋਜੈਕਟ ਚਲਾ ਕੇ ਪੰਜਾਬ ਦੇ ਵਪਾਰ ਅਤੇ ਆਵਾਜਾਈ ਨੂੰ  ਬਹੁਤ ਹੀ ਚੰਗਾ ਬਣਾਇਆ ਹੈ, ਤਾਂ ਜੋ ਪੰਜਾਬ ਦੇ ਲੋਕਾਂ ਨੂੰ  ਆਉਣ=ਜਾਣ ਦਾ ਸਮਾਂ ਬਚ ਸਕੇ | ਉਹਨਾਂ ਕਿਹਾ ਕਿ ਭਾਜਪਾ ਜਲੰਧਰ ਲੋਕਸਭਾ ਚੋਣਾ ੰਵਿਚ ਜਿੱਤ ਹਾਸਲ ਕਰਕੇ ਮਜਬੂਤੀ ਵੱਲ ਇਕ ਹੋਰ ਕਦਮ ਵਧਾਵੇਗੀ | ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ  ਭਾਜਪਾ ਦੇ ਨਾਲ ਅਤੇ ਸਹਿਯੋਗ ਦੇ ਕੇ ਉਸਨੂੰ ਹੋਰ ਵੱਧ ਮਜਬੂਤ ਕਰਨ, ਤਾਂ ਜੋ ਪੰਜਾਬ ਆਰਥਿਕ ਤੌਰ ਤੇ ਅੱਗੇ ਹੋਰ ਵੱਧ ਸਕੇ |