ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦਾ ਨਤੀਜਾ ਰਿਹਾ ਸ਼ਾਨਦਾਰ

ਮੋਗਾ, 23 ਮਾਰਚ (ਜਸ਼ਨ ):ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਦਾ ਅੱਜ ਤੀਸਰੀ ਜਮਾਤ ਤੋਂ ਲੈ ਕੇ ਗਿਆਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜੋ ਕਿ ਬੜਾ ਸ਼ਾਨਦਾਰ ਰਿਹਾ। ਗਿਆਰਵੀਂ ਕਲਾਸ ਦੇ ਨਾਨ-ਮੈਡੀਕਲ ਵਿੱਚ ਅਕਾਸ਼ ਗਿਰਧਰ, ਨਵਕਿਰਨ ਕੌਰ ਨੇ, ਮੈਡੀਕਲ ਗਰੁੱਪ ਵਿੱਚ ਸਨੇਹਲ ਸ਼ਰਮਾ, ਕਾਮਰਸ ਗਰੁੱਪ ਵਿੱਚ ਪਲਕ ਕੰਬੋਜ, ਸੇ਼੍ਆ, ਹਿਊਮੈਨਟੀਜ਼ ਵਿਚ ਅੰਕਿਤਾ ਸ਼ਰਮਾ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। 9ਵੀਂ ਕਲਾਸ ਵਿਚ ਸ਼ੁਭਨੀਤ ਕੌਰ, ਅਵਨੀਤ ਕੌਰ, ਅਵਨੀਤ ਕੌਰ ਸੰਘਾ, ਆਰਤੀ ਨੇ ਫ਼ਸਟ ਆ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਅੱਠਵੀਂ ਕਲਾਸ ਵਿਚ ਰਵਨੀਤ ਕੌਰ, ਹਰਨੂਰ ਕੌਰ, ਅਮੀਸ਼ਾ ਅਤੇ ਜਪਨੀਤ ਕੌਰ ਨੇ ਮਾਅਰਕੇ ਮਾਰੇ। ਸੱਤਵੀਂ ਕਲਾਸ ਵਿਚ ਹਿਮਾਂਸ਼ੀ ਗੋਇਲ, ਮਾਧਵ ਗੋਇਲ, ਨੂਰ ਗਿਰਧਰ ਅਤੇ ਸਮਨਦੀਪ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ । ਛੇਵੀਂ ਜਮਾਤ ਵਿਚ ਅਨਮੋਲਪ੍ਰੀਤ ਕੌਰ, ਹਰਲੀਨ ਕੌਰ, ਸੀਰਤ ਕੌਰ ਅਤੇ ਜੋਤੀ ਫ਼ਸਟ ਆਈਆਂ। ਪੰਜਵੀਂ ਕਲਾਸ ਵਿਚ ਖੁਸ਼ਲੀਨ ਕੌਰ, ਅਭਿਨੂਰ ਸਿੰਘ, ਗੁਰਜੋਤ ਸਿੰਘ ਰੱਤੂ ਤੇ ਪਵਾਨੀ ਗਰਗ ਫਸਟ ਆਏ। ਚੌਥੀ ਜਮਾਤ ਵਿਚ ਇਸ਼ਮਨਪ੍ਰੀਤ ਕੌਰ , ਸ਼ਗੁਨ ਅਰੋੜਾ, ਇਸ਼ਮੀਤ ਸਿੰਘ ਅਤੇ ਗੁਰਲੀਨ ਕੌਰ ਨੇ ਮਾਅਰਕੇ ਮਾਰੇ। ਤੀਜੀ ਜਮਾਤ ਵਿਚ ਹਰਕੀਰਤ ਕੌਰ, ਅਕਸ਼ ਗਰਗ, ਅਸ਼ਨੀਤ ਕੌਰ ਅਤੇ ਏਕਮਦੀਪ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ।

ਰਜਲਟ ਨੂੰ ਲੈ ਕੇ ਮਾਪਿਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਟੌਪ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ, ਵਿਸ਼ੇ ਵਿੱਚੋਂ 100% ਅੰਕ ਲੈਣ ਵਾਲੇ ਬੱਚਿਆਂ ਨੂੰ ਮੈਰੀਟੋਰੀਅਸ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਦਿਆਰਥੀ ਬਹੁਤ ਮਿਹਨਤ ਨਾਲ ਪੜ੍ਹਦੇ ਹਨ ਅਤੇ ਸਾਰੇ ਅਧਿਆਪਕ ਬੜੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਨ। ਸਕੂਲ ਦੀ ਸਾਰੀ ਮੈਨੇਜਮੈਂਟ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਮਿਹਨਤੀ ਪ੍ਰਿੰਸੀਪਲ ਅਤੇ ਉਨ੍ਹਾਂ ਦੇ ਸਟਾਫ਼ ਦੇ ਸਿਰ ਇਸ ਸਫਲਤਾ ਲਈ ਸਿਹਰਾ ਬੰਨ੍ਹਿਆ।