ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਟੈਂਡਰ ਫੀਟ ਦਾ ਨਤੀਜਾ ਰਿਹਾ ਸ਼ਾਨਦਾਰ

ਮੋਗਾ, 23 ਮਾਰਚ (ਜਸ਼ਨ ):ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਦੇ ਨਰਸਰੀ ਤੋਂ ਦੂਜੀ ਕਲਾਸ ਦਾ ਨਤੀਜਾ 22 ਮਾਰਚ ਨੂੰ ਐਲਾਨਿਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਸੋਹਣੇ ਅੰਕ ਲੈ ਕੇ ਮਾਪਿਆਂ ਦਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਨਰਸਰੀ ਵਿੱਚ ਨਿਮਰਤ ਕੌਰ, ਕੁਲਨਾਜ ਕੌਰ, ਸੀਰਤ ਕੌਰ ਤੇ ਫਤਹਿ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਐੱਲ. ਕੇ. ਜੀ. ਕਲਾਸ ਵਿਚ ਜੈਸਲੀਨ ਕੌਰ, ਹਰਗੁਨ ਕੌਰ, ਤਨਵੀਰ ਮਲਿਕਾ, ਜਸਮੀਤ ਕੌਰ ਤੇ ਰਾਜਵੀਰ ਕੌਰ ਨੇ ਫਸਟ ਆ ਕੇ ਮਾਰਕਾ ਮਾਰਿਆ। ਯੂ. ਕੇ. ਜੀ. ਵਿੱਚ ਸਮਨਦੀਪ ਕੌਰ, ਰਵਨੀਤ ਕੌਰ, ਰਾਜਵੀਰ ਸਿੰਘ ਤੇ ਸਹਿਜਪ੍ਰੀਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਫ਼ਸਟ ਕਲਾਸ ਵਿਚ ਅਵੀਰਾਜ ਸਿੰਘ, ਪ੍ਰਾਂਸ਼ੀ, ਮਨਪ੍ਰੀਤ ਕੌਰ ਤੇ ਦਿਵਿਆ ਨੇ ਆਪਣੀ ਜਮਾਤ ਵਿੱਚ ਟੌਪ ਕੀਤਾ। ਸੈਕੰਡ ਕਲਾਸ ਵਿੱਚ ਸਿਮਰਤ ਕੌਰ, ਸਾਕਸ਼ੀ ਤੇ ਮਹਿਰੀਤ ਕੌਰ ਗਿੱਲ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਟੈਂਡਰ ਫੀਟ ਦੇ ਕੋਆਰਡੀਨੇਟਰ ਮੈਡਮ ਸ੍ਰੀਮਤੀ ਰੌਮਿਲਾ ਸੂਦ ਅਤੇ ਉਨ੍ਹਾਂ ਦਾ ਸਾਰਾ ਸਟਾਫ਼ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਛੋਟੇ-ਛੋਟੇ, ਨੰਨੇ-ਮੁੰਨੇ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਇਆ। 100% ਹਾਜ਼ਰੀ ਲਗਵਾਉਣ ਵਾਲੇ ਬੱਚਿਆਂ ਨੂੰ ਟਰੌਫੀ ਨਾਲ ਤੇ ਕਿਸੇ ਵਿਸ਼ੇ ਵਿੱਚ 100% ਅੰਕ ਲੈਣ ਵਾਲੇ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਸਾਰੀ ਮੈਨੇਜਮੈਂਟ, ਜਨਰਲ ਸੈਕਟਰੀ ਮੈਡਮ ਅਤੇ ਪ੍ਰਿੰਸੀਪਲ ਮੈਡਮ ਦੇ ਕੋਆਰਡੀਨੇਟਰ ਮੈਡਮ ਨੂੰ ਵਧਾਈ ਦਿੱਤੀ।