ਭਾਜਪਾ ਜ਼ਿਲ੍ਹਾ ਕਾਰਜਕਾਰਨੀ ਨੇ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਕੀਤੇ ਸ਼ਰਧਾ ਦੇ ਫੁੱਲ ਭੇਂਟ

ਮੋਗਾ, 23 ਮਾਰਚ (ਜਸ਼ਨ ):-ਜਿਨ੍ਹਾਂ ਸ਼ਹੀਦਾਂ ਨੇ ਆਪਣੀ ਸ਼ਹੀਦੀ  ਦੇ ਕੇ ਸਾਨੂੰ ਆਜ਼ਾਦੀ ਦੁਆਈ ਹੈ ਉਹਨਾਂ ਸ਼ਹੀਦਾਂ ਨੂੰ  ਸਾਨੂੰ ਹਮੇਸ਼ਾ ਆਪਣੇ ਪ੍ਰੇਰਨਾ ਸਤ੍ਰੋਤ ਮੰਨਦੇ ਹੋਏ ਹਮੇਸ਼ਾ ਉਹਨਾਂ ਨੂੰ  ਯਾਦ ਕਰਕੇ ਉਹਨਾਂ ਦੇ ਸ਼ਹੀਦੀ ਦਿਵਸ ਅਤੇ ਜਨਮ ਦਿਨ ਨੂੰ  ਮਨਾ ਕੇ ਸਾਨੂੰ ਨਵੀਂ ਪੀੜ੍ਹੀ ਨੂੰ  ਜਾਗਰੂਕ ਕਰਨਾ ਚਾਹੀਦਾ, ਤਾਂ ਜੋ ਨਵੀਂ ਪੀੜ੍ਹੀ ਵਿਚ ਅਸੀ ਦੇਸ਼ ਦੇ ਪਰਵਾਨਿਆ ਦਾ ਜਜਬਾ ਭਰ ਸਕੀਏ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਭਾਜਪਾ ਦੇ ਜਿਲ੍ਹਾ ਦਫਤਰ ਵਿਛੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਤੇ ਉਹਨਾਂ ਦੀ ਤਸਵੀਰ ਤੇ ਸ਼ਰਧਾ ਸੁਮਨ ਅਰਪਿਤ ਕਰਨ ਦੇ ਮੌਕੇ ਤੇ ਪ੍ਰਗਟ ਕੀਤੇ | ਇਸ਼ ਮੌਕੇ ਤੇ ਮਹਾ ਮੰਤਰੀ ਵਿੱਕੀ ਸਿਤਾਰਾ, ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨੀਤੂ ਗੁਪਤਾ, ਮਹਾ ਮੰਤਰੀ ਸ਼ਬਨਮ ਮੰਗਲਾ, ਪ੍ਰੋਮਿਲਾ ਮੈਨਰਾਏ, ਗੀਤਾ ਆਰੀਆ,  ਵਪਾਰ ਮੋਰਚਾ ਦੇ ਪ੍ਰਧਾਨ ਸੰਜੀਵ ਅੱਗਰਵਾਲ, ਸ਼ਿਵ ਟੰਡਨ, ਆਈ.ਟੀ. ਸੈਲ ਦੇ ਮੁਕੇਸ਼ ਸ਼ਰਮਾ, ਸੌਰਭ ਸ਼ਰਮਾ, ਜਤਿੰਦਰ ਚਡੱਢਾ, ਹੇਮੰਤ ਸੂਦ, ਸੂਰਜ ਭਾਨ, ਸਤਿੰਦਰਪ੍ਰੀਤ ਸਿੰਘ, ਹਰਜੀਤ ਸਿੰਘ ਬਹੋਨਾ, ਮੀਤ ਪ੍ਰਧਾਨ ਬਲਦੇਵ ਸਿੰਘ ਗਿੱਲ, ਕਮਲ ਘਾਰੂ, ਇੰਦਰਜੀਤ ਸਿੰਘ ਦੇ ਇਲਾਵਾ ਕਾਫੀ ਗਿਣਤੀ ਵਿਚ ਭਾਜਪਾ ਕਾਰਜ਼ਕਾਰਨੀ ਦੇ ਅੋਹਦੇਦਾਰ ਹਾਜ਼ਰ ਸਨ | ਇਸ ਮੌਕੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਅੱਜ ਜੋ ਅਸੀ ਆਜ਼ਾਦੀ ਦਾ ਸੁੱਖ ਹਾਸਲ ਕਰ ਰਹੇ ਹਾਂ ਉਹ ਸਾਡੇ ਸ਼ਹੀਦਾਂ ਦੀ ਦਿੱਤੀ ਹੋਈ ਕੁਰਬਾਨੀਆ ਦਾ ਨਤੀਜਾ ਹੈ | ਉਹਨਾਂ ਕਿਹਾ ਕਿ ਸਾਡੇ ਸ਼ੂਰਵੀਰਾਂ ਨੇ ਦੇਸ਼ ਦੀ ਆਜ਼ਾਦੀ ਲਈ ਛੋਟੀ ਉਮਰ ਵਿਚ ਆਪਣੀ ਜਾਨ ਕੁਰਬਾਨ ਕਰਕੇ ਸਾਨੂੰ ਆਜ਼ਾਦੀ ਦੁਆਈ ਹੈ | ਉਹਨਾਂ ਕਿਹਾ ਕਿ ਸਾਨੂੰ ਆਪਣੇ ਨੌਜਵਾਨਾਂ ਨੂੰ  ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਦਿਖਾਏ ਰਾਹ ਤੇ ਚੱਲਣਾ ਚਾਹੀਦ | ਉਹਨਾਂ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ  ਆਪਣੀ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਾਡਾ ਦੇਸ਼ ਸਾਡੇ ਸ਼ੂਰਵੀਰਾਂ ਨੂੰ  ਹਮੇਸ਼ਾ ਯਾਦ ਰੱਖੇਗਾ |