ਕਮਿਊਨਟੀ ਹੈਲਥ ਸੈਂਟਰ ਕੋਟ ਈਸੇ ਖਾਂ ਵਿਖੇ ਮਨਾਇਆ ਗਿਆ ‘ਮੂੰਹ ਦੀ ਸੰਭਾਲ਼ ਦਿਵਸ’

ਕੋਟ ਈਸੇ ਖਾਂ , 20 ਮਾਰਚ (ਜਸ਼ਨ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਸਿਵਲ ਸਰਜਨ ਮੋਗਾ ਡਾ ਰੁਪਿੰਦਰ ਕੌਰ ਗਿੱਲ ਅਤੇ  ਡੀ.ਡੀ.ਐਚ.ਓ. ਡਾਕਟਰ ਗੋਤਮ ਬੀਰ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ  ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਾਜੇਸ਼ ਅੱਤਰੀ ਦੀ ਅਗਵਾਈ ਵਿਚ ਕਮਿਊਨਟੀ ਹੈਲਥ ਸੈਂਟਰ ਕੋਟ ਈਸੇ ਖਾਂ ਵਿਖੇ ‘ਮੂੰਹ ਦੀ ਸੰਭਾਲ਼ ਦਿਵਸ’ ਮਨਾਇਆ ਗਿਆ। ਇਸ ਮੌਕੇ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਮੂੰਹ ਦੀ ਸਫ਼ਾਈ ਰੱਖਣ ਦੇ ਢੰਗ ਤਰੀਕਿਆਂ ਬਾਰੇ ਦੱਸਿਆ ਗਿਆ। ਇਸਦੇ ਨਾਲ ਹੀ ਮੂੰਹ ਦੀ ਸਾਂਭ-ਸੰਭਾਲ ਅਤੇ ਦੰਦਾਂ ਦੀ ਸਫਾਈ ਲਈ ਕੰਮ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਡੈਂਟਲ ਮੈਡੀਕਲ ਅਫ਼ਸਰ ਡਾਕਟਰ ਸਮਰਪ੍ਰੀਤ ਕੌਰ ਸੋਢੀ ਨੇ ਦੱਸਿਆ ਕਿ ਮੂੰਹ ਦੀ ਸਾਫ਼-ਸਫ਼ਾਈ ਬਹੁਤ ਜ਼ਰੂਰੀ ਹੈ ਦੰਦਾਂ ਨੂੰ ਹਰ ਰੋਜ਼ ਦੋ ਵਾਰ ਸਾਫ਼ ਕਰਨਾ ਚਾਹੀਦਾ ਹੈ । ਹਰ ਬਿਮਾਰੀ ਮੂੰਹ ਦੀ ਗੰਦਗੀ ਕਾਰਨ ਹੀ ਸ਼ੁਰੂ ਹੁੰਦੀਆਂ ਹਨ । ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਨਾਲ ਮੂੰਹ ਦਾ ਕੈਂਸਰ ਹੋ ਸਕਦਾ ਹੈ ਅਜਿਹੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।  ਉਹਨਾਂ ਕਿਹਾ ਗਰਭਵਤੀਆਂ ਨੂੰ ਵੀ ਦੰਦਾਂ ਦੀ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਮੂੰਹ ਦੀ ਸਿਹਤ ਸੰਭਾਲ ਲਈ ਕੰਮ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਡਾ. ਮਨਿੰਦਰ ਕੌਰ ਬਾਵਾ, ਡਾ. ਸੁਖਮਨਦੀਪ ਕੌਰ, ਡਾ. ਰਣਜੀਤ ਥਿੰਦ, ਕੇਵਲ ਕ੍ਰਿਸ਼ਨ,  ਬਲਾਕ ਐਜ਼ੂਕੇਟਰ ਹਰਪ੍ਰੀਤ ਕੌਰ, ਨਰਸਿੰਗ ਸਿਸਟਰ ਸਿਮਰਜੀਤ ਕੌਰ, ਗੁਰਵਿੰਦਰ ਸਿੰਘ ਮੱਲ੍ਹੀ ਅਤੇ ਸਮੂਹ ਕਮਿਊਨਿਟੀ ਹੈਲਥ ਅਫ਼ਸਰ ਮੌਜੂਦ ਰਹੇ।
ਕੈਪਸ਼ਨ: ਸੀਨੀਅਰ ਮੈਡੀਕਲ ਅਫ਼ਸਰ ਡਾ: ਰਾਜੇਸ਼ ਅੱਤਰੀ ਦੀ ਅਗਵਾਈ ਵਿਚ ‘ਮੂੰਹ ਦੀ ਸੰਭਾਲ਼ ਦਿਵਸ’ ਮਨਾਉਂਦੇ ਹੋਏ ਡਾਕਟਰ ਅਤੇ ਕਰਮਚਾਰੀ ।