ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਮੀਟਿੰਗ 'ਚ ਪੁਨਰ ਜਨਮ ਕਹਾਣੀ 'ਤੇ ਚਰਚਾ
ਜਗਰਾਉਂ 20ਜਗਰਾਉਂ (ਜਸ਼ਨ) ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਗਰੀਨ ਪੰਜਾਬ ਮਿਸ਼ਨ ਦੇ ਦਫ਼ਤਰ ਸਭਾ ਦੇ ਮੀਤ ਪ੍ਰਧਾਨ ਐਚ ਐਸ ਡਿੰਪਲ ਤੇ ਜਨਰਲ ਸਕੱਤਰ ਦਲਜੀਤ ਕੌਰ ਹਠੂਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਭਵਿੱਖ ਅੰਦਰ ਸਾਹਿਤਕ ਸਰਗਰਮੀਆਂ ਤੇਜ਼ ਕਰਨ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦਾ ਫ਼ੈਸਲਾ ਲਿਆ। ਕਵੀ ਦਰਬਾਰ ਦਾ ਅਰੰਭ ਕਰਦਿਆਂ ਅਵਤਾਰ ਜਗਰਾਉਂ ਨੇ ਸਭ ਤੋਂ ਪਹਿਲਾਂ ਕੁਲਦੀਪ ਲੋਹਟ ਨੂੰ ਸੱਦਾ ਦਿੱਤਾ। ਕੁਲਦੀਪ ਲੋਹਟ ਨੇ ਕਵਿਤਾ "ਉਹ ਸੋਚਦੀ ਸੀ" ਪੇਸ਼ ਕੀਤੀ। ਹਰਕੋਮਲ ਬਰਿਆਰ ਨੇ "ਜਾਓ ਨਾਂ ਪੰਜਾਬੀਓ ਪੰਜਾਬ ਛੱਡ ਕੇ" ਰਾਹੀਂ ਹਾਜ਼ਰੀ ਭਰੀ। ਦਰਸ਼ਨ ਬੋਪਾਰਾਏ ਦੀ ਕਵਿਤਾ "ਗੁਜਰਾਤ ਫਾਈਨਲਜ "ਉਸਾਰੂ ਬਹਿਸ ਦਾ ਹਿੱਸਾ ਬਣੀ। ਜਗਦੀਸ਼ ਮਹਿਤਾ ਨੇ ਗੀਤ "ਵਿਰਸਾ "ਰਾਹੀਂ ਸਭ ਦਾ ਮਨ ਮੋਹ ਲਿਆ। ਹਰਬੰਸ ਅਖਾੜਾ ਨੇ ਕਵਿਤਾ " ਗੁਜ਼ਰੇ"ਰਾਹੀਂ ਹਾਜ਼ਰੀਨ ਨੂੰ ਬੇਹੱਦ ਭਾਵੁਕ ਕਰ ਦਿੱਤਾ। ਮਲਕੀਤ ਗਿੱਲ ਨੇ "ਬਾਬਾ ਨਾਨਕ"ਰਾਹੀਂ ਹਾਜ਼ਰੀ ਭਰੀ। ਨੋਜਵਾਨ ਕਵੀ ਅਦੀਬ ਰਵੀ ਨੇ ਨਿਵੇਕਲੇ ਅੰਦਾਜ਼ ਰਾਹੀਂ "ਅਜ਼ਾਦ " ਕਵਿਤਾ ਆਖੀ। ਮੇਜ਼ਰ ਸਿੰਘ ਛੀਨਾਂ ਨੇ "ਨਸ਼ਾ" ਰਾਹੀਂ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ।ਮੈਡਮ ਅਮਰਜੀਤ ਕੌਰ ਨੇ "ਸਾਡਾ ਕੁਝ ਵੱਖ ਨਹੀਂ ਹੁੰਦਾ" ਰਚਨਾਂ ਪੇਸ਼ ਕਰਕੇ ਵਾਹ-ਵਾਹ ਖੱਟੀ। ਐਚ ਐਸ ਡਿੰਪਲ ਨੇ ਕਹਾਣੀ "ਪੁਨਰ ਜਨਮ" ਪੇਸ਼ ਕੀਤੀ।" ਪੁਨਰ ਜਨਮ ਕਹਾਣੀ 'ਤੇ ਉਸਾਰੂ ਬਹਿਸ ਹੋਈ ਤੇ ਹਾਜ਼ਰ ਲੇਖਕਾਂ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ।ਇਸ ਮੌਕੇ ਅਵਤਾਰ ਜਗਰਾਉਂ ਦੀ ਪੁਸਤਕ "ਹਵਾ ਪਾਣੀ ਤੇ ਰੁੱਖ" ਲੋਕ ਅਰਪਣ ਕੀਤੀ ਗਈ।ਇਸ ਮੌਕੇ ਦਲਜੀਤ ਕੌਰ ਹਠੂਰ, ਡਾ.ਜਸਵੰਤ ਸਿੰਘ ਢਿੱਲੋਂ ਤੇ ਧਰਮਪਾਲ ਸਿੱਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।