ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿਖੇ ਸਪੋਰਟਸ ਡੇ ਮਨਾਇਆ ਗਿਆ

ਮੋਗਾ,20 ਮਾਰਚ (ਜਸ਼ਨ)  ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ਸਪੋਰਸ ਡੇ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਕ੍ਰਿਕਟ ਮੈਚ ਅਤੇ ਫਨ ਗੇਮਸ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਵਿਦਿਆਰਥੀਆਂ ਵੱਲੋਂ ਇਸ ਮੌਕੇ ਤੇ ਖੂਬ ਮਨੋਰੰਜਨ ਕੀਤਾ ਗਿਆ ਹੈ। ਕਾਲਜ ਦੇ ਸੈਕਟਰੀ ਸ. ਅਵਤਾਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ ਸੀ. ਏ., ਪ੍ਰੈਜ਼ੀਡੈਂਟ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ, ਸਾਬਕਾ ਇੰਸਪੈਕਟਰ ਬਲਵਿੰਦਰ ਸਿੰਘ, ਕਾਲਜ ਦੇ ਇੰਚਾਰਜ ਡਾਕਟਰ ਮਧੂ ਸ਼ਰਮਾ ਅਤੇ ਸਮੁੱਚਾ ਸਟਾਫ ਹਾਜ਼ਰ ਸੀ। ਇਸ ਦਾ ਪ੍ਰਬੰਧ ਡਾਕਟਰ ਮਨਿੰਦਰ ਸਿੰਘ ਵੱਲੋਂ ਵਧੀਆ ਤਰੀਕੇ ਨਾਲ ਕੀਤਾ ਗਿਆ। ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਉਨ੍ਹਾਂ ਦੀ ਵਧੀਆ ਸਿਹਤ ਵਾਸਤੇ ਕੀਤਾ ਗਿਆ।