ਡਾ.ਸੀਮਾਂਤ ਗਰਗ ਨੇ ਨੀਂਹ ਪੱਥਰ ਸਮਾਗਮ ਨੂੰ ਸਫਲ ਬਣਾਉਣ ਲਈ ਅੋਹਦੇਦਾਰਾਂ ਦਾ ਕੀਤਾ ਧੰਨਵਾਦ
ਸੰਜੀਵ ਆਹੂਜਾ, ਸੰਜੀਵ ਮੰਗਲਾ, ਸਚਿਨ ਗਰਗ ਮੰਡਲ ਮੀਤ ਪ੍ਰਧਾਨ ਤੇ ਨਾਨਕ ਚੋਪੜਾ ਮਹਾ ਮੰਤਰੀ ਬਣਾਏ ਗਏ
ਮੋਗਾ, 20 ਮਾਰਚ (ਜਸ਼ਨ )-ਬੀਤੇ ਦਿਨੀ ਭਾਜਪਾ ਦੇ ਜ਼ਿਲ੍ਹਾ ਦਫਤਰ ਦੇ ਨੀਂਹ ਪੱਥਰ ਸਮਾਗਮ ਵਿਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮੋਗਾ ਆਉਣ ਤੇ ਰੱਖੇ ਗਏ ਸਮਾਗਮ ਨੂੰ ਸਫਲ ਬਣਾਉਣ ਲਈ ਭਾਜਪਾ ਦੇ ਅੋਹਦੇਦਾਰਾਂ ਵੱਲੋਂ ਦਿਨ-ਰਾਤ ਕੀਤੀ ਗਈ ਮਿਹਨਤ ਦੇ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਸਮੂਹ ਅੋਹਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੋਹਦੇਦਾਰਾਂ ਦੀ ਮਿਹਨਨਤ ਦੇ ਚੱਲਦੇ ਭਾਜਪਾ ਦਾ 5 ਮੰਜਲ ਜ਼ਿਲ੍ਹਾ ਦਫਤਰ ਨਵੰਬਰ ਤੋਂ ਪਹਿਲਾ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਹ ਦਫਤਰ ਬਾਜਪਾ ਦੇ ਸਮੂਹ ਜ਼ਿਲ੍ਹੇ ਦੇ ਅੋਹਦੇਦਾਰਾਂ ਦਾ ਮਾਨ ਸਨਮਾਨ ਅਤੇ ਉਹਨ ਾਂ ਦੇ ਰਹਿਣ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁੱਹਈਆ ਕਰਵਾਉਣ ਲਈ ਪ੍ਰਬੰਧ ਕੀਤੇ ਜਾਣਗੇ | ਭਾਜਪਾ ਦੇ ਇਸ ਦਫਤਰ ਦੇ ਬਣ ਜਾਣ ਨਾਲ ਭਾਜਪਾ ਪੰਜਾਬ ਦੀ ਅਜਿਹੀ ਰਾਜਨੀਤਿਕ ਪਾਰਟੀ ਬਣ ਜਾਵੇਗੀ | ਜਿਸਦੇ ਹਰ ਜ਼ਿਲ੍ਹੇ ਵਿਚ ਪਾਰਟੀ ਦਫਤਰ ਬਣ ਜਾਣਗੇ | ਇਸ਼ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮਮ ਵੱਲੋਂ ਲੋਕਸਭਾ ਵਿਚ ਦਿੱਤੇ ਗਏ ਭਾਸ਼ਨ ਤੇ ਸੰਗੋਸ਼ਠੀ ਦਾ ਵੀ ਆਯੋਜਨ ਕੀਤਾ ਗਿਆ | ਜਿਸ ਵਿਚ ਮਾਨਯੋਗ ਰਾਸ਼ਟਰ ਪਤੀ ਵੱਲੋ ਦਿੱਤੇ ਗਏ ਭਾਸ਼ਨ ਦੇ ਤੱਥਿਆ ਤੇ ਵੀ ਅੋਹਦੇਦਾਰਾਂ ਨੂੰ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ |ਮੋਗਾ ਦੇ ਮੰਡਲ ਪ੍ਰਧਾਨ ਅਮਿਤ ਗੁਪਤਾ ਵੱਲੋਂ ਆਪਣੀ ਕਾਰਜ਼ਕਾਰਨੀ ਦੇ ਵਿਸਤਾਰ ਨਾਲ ਸੰਜੀਵ ਆਹੂਜਾ, ਸੰਜੀਵ ਮੰਗਲਾ, ਸਚਿਨ ਗਰਗਗ ਮੰਡਲ ਮੀਤ ਪ੍ਰਧਾਨ, ਨਾਨਕ ਚੋਪੜਾ ਮਹਾ ਮੰਤਰੀ ਬਣਾਏ ਗਏ | ਇਸ ਤਰ੍ਹਾਂ ਸੈਕਟਰੀ ਸ਼ਿਵ ਮਿੱਤਲ, ਸੈਕਟਰੀ ਓਮ ਪ੍ਰਕਾਸ ਬਾਵਾ, ਸੈਕਟਰੀ ਸੁਰਿੰਦਰ ਅੱਗਰਵਾਲ, ਕੈਸ਼ੀਅਰ ਤਰਸੇਮ ਜੰਡ, ਪਵਨ ਗਰਗ, ਰਾਜੇਸ਼ ਗਰਗ, ਖਾਗੇਸ਼ ਸਿੰਗਲਾ, ਮੁਕੇਸ਼ ਕੁਮਾਰ, ਆਸ਼ੀਸ਼ ਸਿੰਗਲਾ, ਸੁਕੇਸ਼ ਸੂਦ, ਰਾਜੀਵ ਗੋਇਲ ਆਦਿ ਕਾਰਦਕਾਰਨੀ ਮੈਂਬਰ ਬਣਾਏ ਗਏ | ਜਿਨ੍ਹਾਂ ਨੂੰ ਹਾਰ ਕੇ ਸਨਮਾਨਤ ਕੀਤਾ ਗਿਆ | ਇਸ ਮੌਕੇ ਤੇ ਮਹਾ ਮੰਤਰੀ ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਨੀਤੂ ਗੁਪਤਾ, ਗੀਤਾ ਆਰਈਆ, ਮੀਤ ਪ੍ਰਧਾਨ ਕੁਲਵੰਤ ਰਾਜਪੂਤ, ਮੰਡਲ ਪ੍ਰਧਾਨ ਅਮਿਤ ਗੁਪਤਾ, ਹੇਮੰਤ ਸੂਦ, ਜਤਿੱਦਰ ਚੱਢਾ, ਤਰਸੇਮ ਜੰਡ, ਨਾਨਕ ਚੋਪੜਾ, ਮੁਕੇਸ਼ ਸ਼ਰਮਾ ਆਦਿ ਅੋਹਦੇਦਾਰ ਹਾਜ਼ਰ ਸਨ |