ਸ਼ਿਆਮ ਮੰਦਿਰ ਦੇ ਮੂਰਤੀ ਸਥਾਪਨਾ ਸਮਾਗਮ ਦੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਡਾ. ਰਾਕੇਸ਼ ਅਰੋੜਾ ਨੂੰ ਕੀਤੇ ਸੱਦਾ ਪੱਤਰ ਭੇਂਟ
ਮੋਗਾ, 18 ਮਾਰਚ (ਜਸ਼ਨ )- ਸ਼ਿਆਮ ਸੇਵਾ ਸੁਸਾਇਟੀ ਵੱਲੋਂ ਜਲੰਧਰ ਕਾਲੋਨੀ ਵਿਖੇ ਬਣ ਰਹੇ ਸ਼ਿਆਮ ਮੰਦਰ ਵਿਖੇ 30 ਮਾਰਚ ਨੂੰ ਕਰਵਾਏ ਜਾ ਰਹੇ ਮੂਰਤੀ ਸਥਾਪਨਾ ਦਾ ਸੱਦਾ ਪੱਤਰ ਅੱਜ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋਡਾ ਤੇ ਉਹਨਾਂ ਦੇ ਪਤੀ ਡਾ. ਰਾਕੇਸ਼ ਅਰੋੜਾ ਨੂੰ ਭੇਂਟ ਕੀਤਾ | ਇਸ ਮੌਕੇ ਡਾ. ਰਾਕੇਸ਼ ਅਰੋੜਾ ਨੇ ਕਿਹਾ ਕਿ ਸ਼ਿਆਮ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਤੇ ਧਾਰਮਿਕ ਆਯੋਜਨ ਸਲਾਘਾ ਯੋਗ ਕਦਮ ਹੈ | ਉਹਨਾਂ ਸੁਸਾਇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਤੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੌਸਲਰ ਭਾਰਤ ਭੂਸ਼ਨ ਗਰਗ ਰਾਜੂ, ਚੰਦਰ ਸਹਿਗਲ, ਚੇਅਰਮੈਨ ਅਜੇ ਗਰਗ, ਸੰਜੀਵ ਟੀਟੂ, ਭੂਪੇਸ਼ ਸ਼ਰਮਾ ਤੇ ਕਪਿਲ ਕਪੂਰ ਨੇ ਦੱਸਿਆ ਕਿ 29 ਮਾਰਚ ਨੂੰ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਤੇ ਸਥਾਪਨਾ ਸਬੰਧੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਤੇ 30 ਮਾਰਚ ਨੂੰ ਮੰਦਿਰ ਦੇ ਕਪਾਟ ਸੰਗਤਾਂ ਲਈ ਦਰਸ਼ਨਾਂ ਲਈ ਖੋਲ੍ਹ ਦਿੱਤੇ ਜਾਣਗੇ | 22 ਮਾਰਚ ਤੋਂ ਲੈ ਕੇ 30 ਮਾਰਚ ਤਕ ਰੋਜ਼ਾਨਾ ਸ਼ਾਮ 7 ਵਜੋਂ ਤੋਂ ਸਾਢੇ 9 ਵਜੇ ਤਕ ਮਾਂ ਭਗਵਤੀ ਤੇ ਸ਼ਿਆਮ ਬਾਬਾ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ | ਇਸ ਮੌਕੇ ਤੇ ਸੁਰਿੰਦਰ ਕਟਾਰੀਆ, ਨਿਤਿਸ਼ ਧਮੀਜਾ, ਐਡਵੋਕੇਟ ਪ੍ਰਵੀਨ ਸੱਚਦੇਵਾ, ਕਪਿਲ ਕਪੂਰ, ਰਵੀ ਕੁਮਾਰ ਆਦਿ ਹਾਜ਼ਰ ਸਨ |