ਲੋਕਾਂ ਨੂੰ ਜਿੰਦਗੀਆਂ ਵੰਡਣ ਵਾਲੇ ਆਪਣੇ ਜਨਮ ਨੂੰ ਸਫਲਾ ਕਰ ਜਾਂਦੇ ਹਨ - ਬਾਬਾ ਮਹਿੰਦਰ ਸਿੰਘ

ਮੋਗਾ 15 ਮਾਰਚ (ਜਸ਼ਨ) ਖੂਨਦਾਨ ਨੂੰ ਸਭ ਤੋਂ ਉਤਮ ਦਾਨ ਇਸੇ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦਾਨ ਰਾਹੀਂ ਇੱਕ ਮਨੁੱਖ ਅੱਗੇ ਚਾਰ ਲੋਕਾਂ ਨੂੰ ਜਿੰਦਗੀ ਪ੍ਰਦਾਨ ਕਰਦਾ ਹੈ।  ਅਜਿਹਾ ਅਹਿਸਾਸ ਮਨੁੱਖ ਨੂੰ ਪ੍ਰਮਾਤਮਾ ਦੇ ਨਜਦੀਕ ਲੈ ਕੇ ਜਾਂਦਾ ਹੈ ਤੇ ਉਸਦੇ ਅੰਦਰਲੀਆਂ ਬੁਰਾਈਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਖੂਨਦਾਨੀ ਫਰਿਸ਼ਤੇ ਆਪਣਾ ਜਨਮ ਸੰਵਾਰ ਲੈਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਮਹਿੰਦਰ ਸਿੰਘ ਜਨੇਰ ਵਾਲਿਆਂ ਨੇ ਪਿੰਡ ਗਗੜਾ ਵਿਖੇ ਮਾਤਾ ਚੰਦ ਕੌਰ ਢੇਸੀ ਦੀ ਮਿੱਠੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਉਹਨਾਂ ਖੁਦ ਖੂਨਦਾਨ ਕਰਕੇ ਕੈਂਪ ਦਾ ਸ਼ੁਭ ਆਰੰਭ ਕੀਤਾ ਅਤੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਸਮਾਜ ਸੇਵੀ ਗੁਰਬਚਨ ਸਿੰਘ ਗਗੜਾ ਜੀ ਦੀ ਮਾਤਾ ਚੰਦ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਦੱਸਿਆ ਕਿ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਪਹਿਲੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ 40 ਤੋਂ ਉਪਰ ਨੌਜਵਾਨ ਲੜਕੇ ਲੜਕੀਆਂ ਨੇ ਖੂਨਦਾਨ ਕੀਤਾ ਹੈ। ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆਂ ਨੇ ਮਾਨਵਤਾ ਭਲਾਈ ਕਲੱਬ ਭਾਗਪੁਰ ਗਗੜਾ ਦੇ ਸਮੂਹ ਮੈਂਬਰਾਂ ਅਤੇ ਸਹਿਯੋਗੀ ਸੱਜਣਾਂ ਨੂੰ ਕੈਂਪ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਖੂਨਦਾਨੀ ਵੀਰਾਂ ਭੈਣਾਂ ਦਾ ਕੈੰਪ ਨੂੰ ਕਾਮਯਾਬ ਕਰਨ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਅਤੇ ਉਘੇ ਸਮਾਜ ਸੇਵੀ ਹਰਭਜਨ ਸਿੰਘ ਬਹੋਨਾ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਨਿਯਮਿਤ ਰੂਪ ਵਿੱਚ ਖੂਨਦਾਨ ਕਰਨ ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਖੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਨੂੰ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਕਲੱਬ ਵੱਲੋਂ ਖੂਨਦਾਨੀਆਂ ਲਈ ਸਿਹਤ ਵਰਧਕ ਖਾਣ ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਮਾਤਾ ਜੀ ਦੇ ਬੇਟੇ ਗੁਰਬਚਨ ਸਿੰਘ ਢੇਸੀ ਅਤੇ ਬੇਅੰਤ ਸਿੰਘ ਢੇਸੀ, ਪੋਤਰਾ ਸੁਖਦੇਵ ਸਿੰਘ ਢੇਸੀ, ਰੂਰਲ ਐਨ ਜੀ ਓ ਮੋਗਾ ਦੇ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਜਥੇਬੰਦਕ ਸਕੱਤਰ ਰਾਮ ਸਿੰਘ ਜਾਨੀਆਂ, ਮੋਗਾ ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ, ਸਮਾਜ ਸੇਵੀ ਹਰਭਜਨ ਸਿੰਘ ਬਹੋਨਾ, ਸੁਰਜੀਤ ਸਿੰਘ, ਅੰਗਰੇਜ ਸਿੰਘ, ਰਣਜੀਤ ਸਿੰਘ ਸੋਢੀ, ਮੇਹਰ ਸਿੰਘ, ਨੰਬਰਦਾਰ ਗੁਰਜੰਟ ਸਿੰਘ, ਜਗਤਾਰ ਸਿੰਘ ਤਾਰਾ, ਬਿੰਦਰ ਧਾਲੀਵਾਲ, ਸ਼ਿੰਦਾ ਧਾਲੀਵਾਲ, ਪਿੰਦਰ ਧਾਲੀਵਾਲ, ਨੰਬਰਦਾਰ ਦਰਸ਼ਨ ਸਿੰਘ, ਰਾਜ ਸਿੱਧੂ, ਅਮਨਾ ਸਿੱਧੂ, ਸੁਰਜੀਤ ਸਿੰਘ ਖਾਲਿਸਤਾਨੀ, ਸੰਦੀਪ ਸਿੰਘ ਬਰਾੜ ਅਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ।