ਹਲਕਾ ਵਿਧਾਇਕ ਦੇ ਪਤੀ ਡਾ. ਰਾਕੇਸ਼ ਅਰੋੜਾ ਨੂੰ, ਬਲਾਕ ਸੰਮਤੀ ਦੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੇ ਸੌਪਿਆ, ਮੰਗ ਪੱਤਰ
ਮੋਗਾ, 16 ਮਾਰਚ (ਜਸ਼ਨ)-ਬਲਾਕ ਸੰਮਤੀ ਮੋਗਾ ਦੀਆਂ ਦੁਕਾਨਾਂ ਦੇ ਕਿਰਾਏ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਸਮੂਹ ਦੁਕਾਨਦਾਰਾਂ ਦਾ ਇਕ ਪ੍ਰਤੀਨਿਧੀ ਮੰਡਲ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲਿਆ ਅਤੇ ਮੰਗ ਪੱਤਰ ਪੇਸ਼ ਕੀਤਾ | ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਲਾਕ ਸੰਮਤੀ ਦੀਆਂ ਦੁਕਾਨਾਂ ਵਿਚ ਕੰਮ ਕਰ ਰਹੇ ਹਨ ਅਤੇ ਸਰਕਾਰੀ ਨਿਯਮਾਂ ਅਨੁਸਾਰ ਹਰ ਸਾਲ 5 ਪ੍ਰਤੀਸ਼ਤ ਕਿਰਾਇਆ ਵਧਾ ਕੇ ਜਮ੍ਹਾਂ ਕਰਵਾਉਂਦੇ ਹਨ | ਪ੍ਰੰਤੂ ਹੁਣ ਅਚਾਨਕ ਹੀ ਬਲਾਕ ਸੰਮਤੀ ਵੱਲੋਂ ਕਿਰਾਇਆ ਵਧਾਉਣ ਦਾ ਨੋਟਿਸ ਦੇ ਦਿੱਤਾ ਗਿਆ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਨਾਲ ਬੇਇਨਸਾਫੀ ਹੀ ਨਹੀਂ, ਸਗੋਂ ਸਰਕਾਰੀ ਨਿਯਮਾਂ ਦੀ ਉਲੰਘਣਾ ਵੀ ਹਨ | ਦੁਕਾਨਦਾਰਾਂ ਨੇ ਮੰਗ ਕੀਤੀ ਕਿ ਜੋ ਦੁਕਾਨਦਾਰ 10-15 ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਤੋਂ ਇਹਨਾਂ ਦੁਕਾਨਾਂ ਵਿਚ ਕੰਮ ਕਰ ਰਹੇ ਹਨ ਉਹਨਾਂ ਨੂੰ ਨਯਮਿਤ ਕੀਤਾ ਜਾਵੇ | ਇਸ ਮੌਕੇ ਡਾ. ਰਾਕੇਸ਼ ਅਰੋੜਾ ਨੇ ਦੱਸਿਆ ਕਿ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦੁਕਾਨਦਾਰਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਵਾਇਆ ਕਿ ਉਹ ਸਰਕਾਰ ਨਾਲ ਇਸ ਸਬੰਧ ਵਿਚ ਗੱਲ ਕਰਕੇ ਮਸਲੇ ਨੂੰ ਜਲਦੀ ਸੁਲਝਾਉਣਗੇ | ਇਸ ਮੌਕੇ ਤੇ ਦੁਕਾਨਦਾਰ ਐਸ.ਐਨ.ਸੂਦ, ਅਸ਼ਵਨੀ ਸ਼ਰਮਾ, ਨਿਰਵੈਭ ਸਿੰਘ, ਦਾਰਾ ਸਿੰਘ ਬਾਠ, ਸੰਜੀਵ ਕੁਮਾਰ, ਸੁਖਦੇਵ ਸਿੰਘ, ਪੂਰਨ ਸਿੰਘ ਬਾਠ, ਕੇਵਲ ਕ੍ਰਿਸ਼ਨ, ਮਿੰਟੂ, ਗੌਰਵ ਮਨਚੰਦਾ, ਸੋਨੂੰ, ਬਰਰੰਗ ਲਾਲ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਜੱਸਾ ਸਿੰਘ ਤੇ ਹੋਰ ਦੁਕਾਨਦਾਰ ਹਾਜ਼ਰ ਸਨ |