ਆਉ, ਅਦਿਖ ਕਾਲੇ ਮੋਤੀਏ ਨੂੰ ਹਰਾਈਏ :ਵਿਧਾਇਕ ਡਾਕਟਰ ਅਮਨਦੀਪ ਕੌਰ
ਮੋਗਾ, 14 ਮਾਰਚ (ਜਸ਼ਨ): - ਪੰਜਾਬ ਸਰਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਗੁਲੂਕੋਮਾ ਹਫਤਾ ਮਿਤੀ 12 ਮਾਰਚ ਤੋਂ ਮਨਾਇਆ ਜਾ ਰਿਹੈ। ਇਸ ਸਬੰਧੀ ਇੰਦਰਾ ਕਲੋਨੀ ਮੋਗਾ ਵਿਖੇ ਅੱਖਾਂ ਦੀ ਜਾਚ ਕੈਂਪ ਲਗਾਇਆ ਗਿਆ. ਇਸ ਸਮੇਂ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਨੇ ਕੈਂਪ ਦਾ ਉਦਘਟਾਨ ਕੀਤਾ.ਡਾਕਟਰ ਅਮਨਦੀਪ ਕੌਰ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਵਿਸ਼ਵ ਗੁਲੂਕੋਮਾ ਹਫਤਾ ( ਕਾਲਾ ਮੋਤੀਆ ਹਫਤਾ )ਵਿੱਚ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਮੌਕੇ ਐਮ ਐਲ ਏ ਨੇ ਕਿਹਾ ਕਿ ਕਿਹਾ ਕਿ" ਦੁਨੀਆਂ ਰੋਸ਼ਨ ਹੈ ਆਪਣੀਆ ਅੱਖਾਂ ਦੀ ਰੋਸ਼ਨੀ ਬਚਾਓ" ਆਓ ਅਦਿਖ ਗੁਲੂਕੋਮਾ ਨੂੰ ਹਰਾਈਏ " ਇਸ ਮੌਕੇ ਡਾਕਟਰ ਰੁਪਾਲੀ ਸੇਠੀ ਅੱਖਾਂ ਦੇ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਭਾਰਤ ਵਿੱਚ ਗੁਲੂਕੋਮਾ (ਕਾਲਾ ਮੋਤੀਆ) ਸਥਾਈ ਨੈਤਿਕਤਾ ਦੇ ਮੁੱਖ ਕਾਰਨਾਂ ਵਿੱਚੋਂ ਇਕ ਕਾਰਨ ਹੈ ਗੁਲਕੋਮਾਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ ਹੋਣਾ ਪਰ ਨਜ਼ਰ ਦਾ ਨੰਬਰ ਵਾਰ ਵਾਰ ਬਦਲਣਾ ਰੌਸ਼ਨੀ ਦੇ ਆਲੇ ਦੁਆਲੇ ਚੱਕਰ , ਅੱਖਾ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਇਹ ਕਿਸੇ ਵੀ ਲੱਛਣ ਪ੍ਰਗਟ ਹੋਣ ਤੇ ਆਪਣੀਆਂ ਅੱਖਾਂ ਦਾ ਦਬਾਓ (ਪ੍ਰੈਸ਼ਰ) ਚੈੱਕ ਜ਼ਰੂਰ ਕਰਵਾਓ। ਉਹਨਾ ਕਿਹਾ ਕਿ ਗੁਲਕੋਮਾ ਦਾ ਇਲਾਜ ਸਫ਼ਲਤਾ ਨਾਲ ਹੋ ਸਕਦਾ ਹੈ ਜੇਕਰ ਸਮੇਂ ਸਿਰ ਇਸ ਦਾ ਪਤਾ ਚੱਲ ਜਾਵੇ ਇਸ ਲਈ ਆਪਣੀਆਂ ਅੱਖਾਂ ਦੀ ਲਗਾਤਾਰ ਜਾਂਚ ਸਰਕਾਰੀ ਹਸਪਤਾਲ ਵਿੱਚ ਜ਼ਰੂਰ ਕਰਵਾਓ ਵਧੇਰੇ ਜਾਣਕਾਰੀ ਲਈ ਸਰਕਾਰੀ ਹਸਪਤਾਲ ਵਿਚ ਸੰਪਰਕ ਕਰੋ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਮੋਗਾ ਡਾਕਟਰ ਸੁਖਪਰੀਤ ਬਰਾੜ ਨੇ ਵੀ ਅਪਣੇ ਵਿਚਾਰ ਰੱਖੇ।