ਪਰਮਜੀਤ ਕੌਰ ਨੇ ਕੁਲਦੀਪ ਸਿੰਘ ਟਲੈਵਾਲ ਕਨੇਡਾ ਨੂੰ 'ਸਾਡਾ ਚਿੜੀਆਂ ਦਾ ਚੰਬਾ ਵੇ' ਕਿਤਾਬ ਕੀਤੀ ਭੇਂਟ

ਮੋਗਾ, 14 ਮਾਰਚ (ਜਸ਼ਨ): ਕਨੇਡਾ ਸਰੀ ਤੋ ਆਏ ਕੁਲਦੀਪ ਸਿੰਘ ਟਲੈਵਾਲ ਨੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ। ਕੁਲਦੀਪ ਸਿੰਘ ਟਲੈਵਾਲ ਵਰਲਡ ਕੈਂਸਰ ਕੇਅਰ ਕੇਨੈਡਾ ਸਰੀ ਦੇ ਇੰਚਾਰਜ ਹਨ। ਸਕੂਲ ਪੁੱਜਣ ’ਤੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਕੁਲਦੀਪ ਸਿੰਘ ਟਲੈਵਾਲ ਦਾ ਨਿੱਘਾ ਸਵਾਗਤ ਕੀਤਾ| ਉਹ ਸਕੂਲ ਦੇ ਇਨਫਰਾਸਟ੍ਰਕਚਰ, ਵਾਤਾਵਰਨ, ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਵਿਸ਼ੇਸ਼ ਸਹੂਲਤਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਇਸ ਮੌਕੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਨੇ ਕੁਲਦੀਪ ਸਿੰਘ ਟਲੈਵਾਲ ਨੂੰ ਆਪਣੀ ਲਿਖੀ ਪੁਸਤਕ ‘ਸਾਡਾ ਚਿੜ੍ਹੀਆਂ ਦਾ ਚੰਬਾ ਵੇ’ ਭੇਂਟ ਕੀਤੀ| ਇਸ ਮੌਕੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਹਾਜ਼ਰ ਸਨ|