ਸੰਸਥਾਂਵਾਂ ਵਲੋਂ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਲਗਾਉਣਾ ਸ਼ਲਾਘਾਯੋਗ - ਨਿਹਾਲ ਸਿੰਘ ਤਲਵੰਡੀ ਭੰਗੇਰੀਆਂ
ਮੋਗਾ, 7 ਮਾਰਚ:(ਜਸ਼ਨ): : ਸਾਬਕਾ ਸਰਪੰਚ ਦਯਾ ਸਿੰਘ ਭੁੱਲਰ ਪਰਿਵਾਰ , ਸਰਪੰਚ ਯੂਨੀਅਨ ਜਿਲ੍ਹਾ ਮੋਗਾ ਦੇ ਪ੍ਰਧਾਨ ਨਿਹਾਲ ਸਿੰਘ ਭੁੱਲਰ ਪਰਿਵਾਰ ਅਤੇ ਮਨਜਿੰਦਰ ਸਿੰਘ ਲਾਲੀ ਭੁੱਲਰ ਆਸਟ੍ਰੇਲੀਆ ਦੇ ਪਰਿਵਾਰ ਵੱਲੋਂ ਸੰਤ ਬਾਬਾ ਗੰਗਾ ਰਾਮ ਪ੍ਰਧਾਨ ਵਿਵੇਕ ਚੈਰੀਟੇਬਲ ਟਰੱਸਟ ਜਲਾਲ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਸੰਤ ਮਹਾਂਪੁਰਸ਼ ਪੁਰਸ਼ ਮੱਖਣ ਲਾਲ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਕੈਂਪ ਸਰਕਾਰੀ ਡਿਸਪੈਂਸਰੀ ਵਿਖੇ ਲਗਵਾਇਆ ਗਿਆ। ਜਿਸ ਦੌਰਾਨ 200 ਸੌ ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵਿਵੇਕ ਚੈਰੀਟੇਬਲ ਹਸਪਤਾਲ ਜਲਾਲ ਦੇ ਡਾਕਟਰ ਰਵੀ ਕਾਂਤ ਬਮੋਤਰਾ ਤੇ ਡਾਕਟਰ ਮੀਨਾਕਸ਼ੀ ਸਿੰਧੂ ਦੇ ਸਮੂਹ ਸਟਾਫ ਵੱਲੋਂ ਕੀਤੀ ਗਈ ਤੇ ਮੁਫਤ ਦਵਾਈਆਂ ਵੰਡੀਆਂ ਗਈਆਂ ਜਿੰਨਾ ਵਿੱਚੋਂ 30 ਦੇ ਕਰੀਬ ਮਰੀਜ਼ਾਂ . ਦੀਆਂ ਅੱਖਾਂ ਦੇ ਲੈਨਜ ਅਪ੍ਰੇਸ਼ਨ ਕਰਕੇ ਵਿਵੇਕ ਚੈਰੀਟੇਬਲ ਟਰੱਸਟ ਹਸਪਤਾਲ ਜਲਾਲ ਵਿਖੇ ਪਾਏ ਗਏ। ਇਸ ਮੌਕੇ ਤੇ ਸਰਕਾਰੀ ਡਿਸਪੈਂਸਰੀ ਦੀ ਸੀ ਐਚ ਓ ਮਨਪ੍ਰੀਤ ਕੌਰ ਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਇਸ ਮੌਕੇ ਤੇ ਸੰਤ ਬਾਬਾ ਜਸਵੀਰ ਸਿੰਘ ਕੁਟੀਆ ਮੱਖਣ ਲਾਲ, ਬਲਵੀਰ ਸਿੰਘ ਭੁੱਲਰ ਨਿਊਜ਼ੀਲੈਂਡ, ਬੀਬੀ ਖਫੂਰਾਂ ਗੁਰਦੇਵ ਸਿੰਘ ਸਿੱਧੂ, ਸੰਤਾ ਸਿੰਘ, ਮਨਦੀਪ ਸਿੰਘ ,ਲਛਮਣ ਸਿੰਘ ਭੁੱਲਰ ਜਗਤਾਰ ਸਿੰਘ ਅਮਰਜੀਤ ਸਿੰਘ ਅਜਾਇਬ ਸਿੰਘ ਨੰਬਰਦਾਰ ਗੁਰਚਰਨ ਸਿੰਘ, ਨੱਥਾ ਸਿੰਘ ਧਾਲੀਵਾਲ, ਗੁਰਜੰਟ ਸਿੰਘ ਆਦਿ ਹਾਜ਼ਰ ਸੱਨ। ਅਖੀਰ ਵਿੱਚ ਨਿਹਾਲ ਸਿੰਘ ਭੁੱਲਰ ਅਤੇ ਦਯਾ ਸਿੰਘ ਨੇ ਪਹੁੰਚੀ ਡਾਕਟਰਾਂ ਦੀ ਟੀਮ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਆਸ ਪਾਸ ਦੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਾਨੂੰ ਅਜਿਹੇ ਅੱਖਾਂ ਦੇ ਕੈਂਪ ਵੱਧ ਤੋਂ ਵੱਧ ਲਗਾਏ ਜਾਣ ਤਾਂ ਜੋ ਲੋੜਵੰਦ ਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਨਣਾ ਚਾਹੀਦਾ ਹੈ।ਫੋਟੋ : ਕੈਂਪ ਦਾ ਉਦਘਾਟਨ ਕਰਦੇ ਹੋਏ ਬਾਬਾ ਜਸਵੀਰ ਸਿੰਘ, ਦਯਾ ਸਿੰਘ ਭੁੱਲਰ, ਨਿਹਾਲ ਸਿੰਘ ਭੁੱਲਰ ਅਤੇ ਹੋਰ