ਹੇਮਕੁੰਟ ਸਕੂਲ ਵਿਖੇ ਮਨਾਇਆ ਅੰਤਰ-ਰਾਸ਼ਟਰੀ ਮਹਿਲਾ ਦਿਵਸ

ਕੋਟਈਸੇ ਖਾਂ, 7 ਮਾਰਚ (ਜਸ਼ਨ): ਹੇਮਕੁੰਟ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਰੀ ਸ਼ਕਤੀ ਨੂੰ ਦਰਸਾਉਦਾ ਅੰਤਰਰਾਸ਼ਟਰੀ ਮਹਿਲਾ ਦਿਵਸ ਬਹੁਤ ਵਧੀਆ ਢੰਗ ਨਾਲ ਮਨਾਇਆ ਗਿਆ। ਸ੍ਰੀ ਹੇਮਕੁੰਟ ਸੀਨੀ ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਅਧਿਆਪਕਾਂ ਨੇ ਕਵਿਤਾ ਗਾਇਨ ਨਾਲ ਕੀਤੀ। ਇਸ ਮੌਕੇ ਅਧਿਆਪਕਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਗੇਮਾਂ ਕਰਵਾਈਆਂ ਗਈਆਂ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਨੇ ਮਹਿਲਾ ਦਿਵਸ ਬਾਰੇ ਦੱਸਦੇ ਹੋਏ ਕਿਹਾ ਕਿ ਮਹਿਲਾ ਦਿਵਸ ਹਰ ਸਾਲ ਵਿਸ਼ਵ ਪੱਧਰ ਤੇ ਔਰਤਾਂ ਦੇ ਮਨੋਬਲ ਨੂੰ ੳੱੁਚਾ ਚੁੱਕਣ ਲਈ 8 ਮਾਰਚ ਨੂੰ ਮਨਾਇਆ ਜਾਂਦਾ ਹੈ । ਉਹਨਾਂ ਆਖਿਆ ਕਿ ਰਾਜਨੀਤਿਕ,ਸਮਾਜਿਕ,ਆਰਥਿਕ , ਖੇਡ-ਜਗਤ ਆਦਿ ਵੱਖ-ਵੱਖ ਖੇਤਰਾਂ ‘ਚੋਂ ਉੱਚੇ ਆਹੁਦੇ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ 8 ਮਾਰਚ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਂਦਾ ਹੈ । ਇਸ ਪ੍ਰੋਗਰਾਮ ਨੂੰ ਨਪੇਰੇ ਚੜ੍ਹਾਉਣ ਦਾ ਸਿਹਰਾ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੂੰ ਜਾਂਦਾ ਹੈ ਸਮੂਹ ਸਟਾਫ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆ । ਉਹਨਾਂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਨਾਲ ਅਧਿਆਪਕਾਂ ਦੀਆ ਸੇਵਾਵਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਹੋਰ ਵੀ ਸਚੁੱਜੇ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਦਾ ਅਸ਼ੀਰਵਾਦ ਦਿੱਤਾ ।ਇਸ ਤਰ੍ਹਾਂ ਬਹੁਤ ਹੀ ਪ੍ਰਭਾਵਪੂਰਨ ਢੰਗ ਨਾਲ ਇਸ ਦਿਨ ਨੂੰ ਮਨਾਇਆ ਗਿਆ ।