ਪਿੰਡ ਸੋਸਣ ‘ਚ ਨਸ਼ਿਆ ਖਿਲਾਫ ਕੱਢੀ ‘‘ਜਾਗੋ’’ਨੇ ਰਚਿਆ ਇਤਿਹਾਸ-ਡਾ.ਸੀਮਾਂਤ ਗਰਗ
ਮੋਗਾ, 4 ਮਾਰਚ (ਜਸ਼ਨ)- ਪਿਛਲੀ ਅਕਾਲੀ, ਕਾਂਗਰਸ ਦੀ ਸਰਕਾਰਾਂ ਦੇ ਨਾਲ-ਨਾਲ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਿਆ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਸਿਰਫ ਨਾਅਰਾ ਦਿੱਤਾ ਹੈ, ਲੇਕਿਨ ਨਸ਼ਿਆ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੋਈ ਦਿਲਚਸਪੀ ਨਹੀਂ ਵਿਖਾਈ ਜਿਸ ਕਾਰਨ ਪੰਜਾਬ ਵਿਚ ਹਜ਼ਾਰਾਂ ਦੀ ਗਿਣਤੀ ‘ਚ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਜਾ ਰਹੀਆ ਹਨ , ਹੁਣ ਭਾਜਪਾ ਨੇ ਪੰਜਾਬ ਵਿਚ ਨਸ਼ਿਆ ਦੇ ਖਿਲਾਫ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸਦੀ ਸ਼ੁਰੂਆਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਮ੍ਰਿਤਸਰ ਤੋਂ ਕਰਨਗੇ ਅਤੇ ਇਹ ਜਾਗਰੂਕਤਾ ਰੈਲੀ ਸਮੁੱਚੇ ਪੰਜਾਬ ਦੇ 117 ਵਿਧਾਨ ਸਭਾ ਹਲਕੇ ਵਿਚ ਜਾ ਕੇ ਲੋਕਾਂ ਨੂੰ ਨਸ਼ਿਆ ਦੇ ਖਿਲਾਫ ਜਾਗਰੂਕ ਕਰਕੇ ਨਸ਼ਿਆ ਨੂੰ ਬੰਦ ਕਰਨ ਲਈ ਮੁਹਿੰਮ ਚਲਾਵੇਗੀ | ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੇ ਪਿੰਡ ਸੋਸਣ ਵਿਖੇ ਜ਼ਿਲ੍ਹਾ ਮਹਿਲਾ ਮੋਰਚਾ ਦੀ ਮਹਾ ਮੰਤਰੀ ਜਸਵਿੰਦਰ ਕੌਰ ਅਤੇ ਦੀਸ਼ਾ ਬਰਾੜ ਵੱਲੋਂ ਰੱਖੀ ਗਈ ਨਸ਼ਿਆ ਖਿਲਾਫ ਜਾਗੋ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਅਤੇ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਮੀਨੂ ਸੇਠੀ ਨੇ ਪ੍ਰਗਟ ਕੀਤੇ |
ਇਸ ਮੌਕੇ ਤੇ ਭਾਜਪਾ ਸੂਬਾ ਮਹਿਲਾ ਮੈਂਬਰ ਅਲਕਾ ਸ਼ਰਮਾ, ਬਲਵਿੰਦਰ ਕੌਰ, ਜੀਤ ਕੌਰ, ਹੇਮਲਤਾ ਗਰਗ, ਮਨੀਸ਼ਾ ਸੂਦ, ਮਨਿੰਦਰ ਕੌਰ ਸਰਪੰਚ ਸਲ੍ਹੀਣਾ, ਨੀਰਾ ਅੱਰਰਵਾਲ, ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਰੁਪਿੰਦਰ ਕੌਰ ਵਾਂਦਰ, ਕੌਸਲਰ ਕੁਲਵਿੰਦਰ ਕੌਰ , ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨੀਤੂ ਗੁਪਤਾ, ਮਹਾ ਮੰਤਰੀ ਸ਼ਬਨਮ ਮੰਗਲਾ, ਪ੍ਰੋਮਿਲਾ ਮੈਨਰਾਏ, ਸ਼ਿਲਪਾ ਬਾਂਸਲ, ਗੀਤਾ ਆਰੀਆ, ਸੀਮਾ ਸ਼ਰਮਾ, ਸਾਰੂ ਮਿੱਤਲ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਭਾਜਪਾ ਦੇ ਮਹਾ ਮੰਤਰੀ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਗਗ, ਮੀਤ ਪ੍ਰਧਾਨ ਰਾਕੇਸ਼ ਸੋਨੀ ਮੰਗਲਾ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਰਾਜਨ ਸੂਦ, ਕਸ਼ਿਸ ਧਮੀਜਾ, ਕਿਸਾਨ ਮੋਰਚੇ ਦੇ ਸੂਬਾ ਮੈਂਬਰ ਰਣਬੀਰ ਰਣੀਆ, ਭਾਰਤੀ ਮਜਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਵਿਜੇ ਧੀਰ, ਧਰਮਵੀਰ ਭਾਰਤੀ,ਜਤਿੰਦਰ ਚੱਢਾ, ਹੇਮੰਤ ਸੂਦ, ਸੁਖਵਿੰਦਰ ਸਿੰਘ, ਸੰਦੀਪ ਅੱਗਰਵਾਲ ਦੇ ਇਲਾਵਾ ਵੱਡੀ ਗਿਣਤੀ ਵਿਚ ਅੋਹਦੇਦਾਰ ਹਾਜ਼ਰ ਸਨ | ਇਸ ਮੌਕੇ ਤੇ ਡਾ.ਸੀਮਾਂਤ ਗਰਗ ਤੇ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਮੀਨੂ ਸੇਠੀ ਨੇ ਕਿਹਾ ਕਿ ਪਿਛਲੀਆਂ ਅਤੇ ਮੌਜੂਦਾ ਸਰਕਾਰ ਦੀ ਗਲਤ ਨੀਤੀਆਂ ਕਾਰਨ ਪੂਰੇ ਪੰਜਾਬ ਵਿਚ ਨਸ਼ਿਆ ਦੇ ਕਾਰਨ ਨੌਜਵਾਨਾਂ ਦੀ ਜਿਥੇ ਮੌਤ ਹੋ ਰਹੀ ਹੈ ਉਥੇ ਨੌਜਵਾਨਾਂ ਦੇ ਜੀਵਨ ਅਤੇ ਭਵਿੱਖ ਨੂੰ ਲੈ ਕੇ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਨ ਅਤੇ ਰੁਜ਼ਗਾਰ ਲਈ ਭੇਜ ਰਹੇ ਹਨ, ਤਾਂ ਜੋ ਉਹਨਾਂ ਦਾ ਭਵਿੱਖ ਬਣਾਇਆ ਜਾ ਸਕੇ | ਉਹਨਾਂ ਕਿਹਾ ਕਿ ਅੱਜ ਵੀ ਸਮਾਚਾਰ ਪੱਤਰਾਂ ਵਿਚ ਖਬਰਾਂ ਲੱਗ ਰਹੀ ਹਨ ਕਿ ਨਸ਼ਾ ਸਰੇਆਮ ਵੇਚਿਆ ਜਾ ਰਿਹਾ ਹੈ ਤੇ ਆਏ ਦਿਨ ਨਸ਼ੇ ਦੇ ਕਾਰਨ ਨੌਜਵਾਨ ਮੌਤ ਦੇ ਮੁੰਹ ਵਿਚ ਜਾ ਰਹੇ ਹਨ | ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਮੌਜੂਦਾ ਸਰਕਾਰ ਵੱਲੋਂ ਨਸ਼ਿਆ ਅਤੇ ਭ੍ਰਿਸ਼ਟਾਚਾਰ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਕਾਰਨ ਅੱਜ ਪੰਜਾਬ ਨਸ਼ੇ ਵਿਚ ਗ੍ਰਸਤ ਹੋ ਕੇ ਬਰਬਾਦੀ ਦੀ ਕਗਾਰ ‘ਤੇ ਜਾ ਰਿਹਾ ਹੈ | ਉਹਨਾਂ ਕਿਹਾ ਕਿ ਪੰਜਾਬ ਦੇ ਲੋਕ 13 ਲੋਕ ਸਭਾ ਸੀਟਾਂ ਤੇ ਭਾਜਪਾ ਨੂੰ ਭਾਰੀ ਬਹੁਮਤ ਦੁਆਉਣਗੇ ਅਤੇ ਕੇਂਦਰ ਵਿਚ ਨਰਿੰਦਰ ਮੋਦੀ ਦੀ ਤੀਜੀ ਵਾਰ ਸਰਕਾਰ ਇਤਿਹਾਸ ਰਚੇਗੀ |