ਭਾਜਪਾ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਤ੍ਰਿਪੁਰਾ ਅਤੇ ਨਾਗਾਲੈਂਡ ਵਿਚ ਭਾਜਪਾ ਦੀ ਜਿੱਤ ਤੇ ਲੱਡੂ ਵੰਡ ਕੇ ਮਨਾਈ ਖੁਸ਼ੀ
*ਲੋਕ ਸਭਾ ਚੋਣਾਂ ਵਿਚ ਇਤਿਹਾਸਿਕ ਜਿੱਤ ਦੇ ਬਾਅਦ ਭਾਜਪਾ ਪੰਜਾਬ ਵਿਚ ਲਹਿਰਾਵੇਗੀ ਭਗਵਾ-ਡਾ.ਸੀਮਾਂਤ ਗਰਗ
ਮੋਗਾ 2 ਮਾਰਚ (ਜਸ਼ਨ )-ਅੱਜ ਤ੍ਰਿਪੁਰਾ ਅਤੇ ਨਾਗਾਲੈਂਡ ਦੇ ਹੋਏ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਇਤਿਹਾਸਿਕ Çੱਤ ਮਿਲਣ ਤੇ ਜਿਥੇ ਪੂਰੇ ਦੇਸ਼ ਵਿਚ ਭਾਜਪਾ ਦੇ ਅੋਹਗੇਦਾਰ ਅਤੇ ਆਗੂ ਖੁਸ਼ੀ ਮਨਾ ਰਹੇ ਹਨ। ਉਸੇ ਕੜੀ ਦੇ ਤਹਿਤ ਮੋਗਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਪੁਰਾਣੀ ਦਾਣਾ ਮੰਡੀ ਸਥਿਤ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ, ਜਿਲਾ ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਮੀਤ ਪ੍ਰਧਾਨ ਕੁਲਵੰਤ ਰਾਜਪੂਤ, ਮੀਤ ਪ੍ਰਧਾਨ ਸੋਨੀ ਮੰਗਲਾ, ਮਹਿਲਾ ਮੋਰਚਾ ਦੀ ਪ੍ਰਧਾਨ ਨੀਤੂ ਗੁਪਤਾ, ਮਹਾ ਮੰਤਰੀ ਸ਼ਬਨਮ ਮੰਗਲਾ, ਕੌਸਲਰ ਕੁਲਵਿੰਦਰ ਕੌਰ, ਐਸ.ਸੀ. ਮੋਰਚਾ ਦੇ ਪ੍ਰਧਾਨ ਅਰਜਨ ਕੁਮਾਰ, ਮੀਤ ਪ੍ਰਧਾਨ ਬਲਦੇਵ ਗਿੱਲ, ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਤਿੰਦਰ ਚੱਢਾ, ਹੇਮੰਤ ਸੂਦ, ਰਾਜ ਰਾਣੀ, ਰਿਸ਼ੀ ਸੂਦ, ਸੌਰਭ ਸ਼ਰਮਾ, ਵਪਾਰ ਮੋਰਚਾ ਦੇ ਸੰਜੀਵ ਅੱਗਰਵਾਲ, ਪਵਨ ਗਰਗ, ਮੇਹਰ ਸਿੰਘ, ਸੁਖਬੀਰ ਸਿੰਘ, ਫੌਜਾ ਸਿੰਘ, ਅਮਿਤ ਕੁਮਾਰ ਦੇ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਅੋਹਦੇਦਾਰ ਹਾਜ਼ਰ ਸਨ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਸੀਮਾਂਤ ਗਰਗ ਨੇ ਕਿਹਾ ਕਿ ਤ੍ਰਿਪੁਰਾ ਅਤੇ ਨਾਗਾਲੈਂਡ ਵਿਚ ਭਾਜਪਾ ਦੀ ਜਿੱਤ ਨੇ ਲੋਕਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਦਾ ਬਿਗੁਲ ਬਜਾ ਦਿਤਾ ਹੈ ਅਤੇ ਭਾਜਪਾ ਲੋਕਸਭਾ ਚੋਣਾਂ ਵਿਚ ਪੰਜਾਬ ਵਿਚ ਇਤਿਹਾਸਿਕ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਵਿਚ ਭਗਵਾ ਲਹਿਰਾਉਣ ਲਈ ਦਿਨ-ਰਾਤ ਇਕ ਕਰਕੇ ਭਾਜਪਾ ਪੰਜਾਬ ਵਿਚ ਸਰਕਾਰ ਬਣਾਵੇਗੀ ਅਤੇ ਡਬਲ ਇੰਜਨ ਦੀ ਸਰਕਾਰ ੰਜਾਬ ਵਿਚ ਬਣਨ ਦੇ ਬਾਅਦ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਤੇ ਪੰਜਾਬ ਵਿਚ ਵੱਡੇ ਪੱਧਰ ਤੇ ਇੰਡਸਟਰੀ ਨੂੰ ਉਤਸਾਹਤ ਕੀਤਾ ਜਾਵੇਗਾ ਅਤੇ ਉਥੋ ਇੰਡਸਟਰੀ ਲਿਆ ਕੇ ਪੰਜਾਬ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰਕੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁੱਹੈਇਆ ਕਰਵਾਇਆ ਜਾਵੇਗਾ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਪੰਜਾਬ ਵਿਚ ਭਾਜਪਾ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਮਜਬੂਤ ਕਰਨ ਲਈ ਆਪਣਾ ਭਰਪੂਰ ਸਹਿਯੋਗ ਦੇਣ, ਤਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਭਾਜਪਾ ਦੀ ਸਰਕਾਰ ਨੂੰ ਲਿਆਂਦਾ ਜਾ ਸਕੇ। ਅੰਤ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਤੇ ਸਮੂਹ ਅੋਹਦੇਦਾਰਾਂ ਨੇ ਲੋਕਾਂ ਨੂੰ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ।