ਫ਼ੱਕਰ ਬਾਬਾ ਦਾਮੂੰਸ਼ਾਹ ਦੇ ਮੇਲੇ ਦਾ ਪੋਸਟਰ ਰਿਲੀਜ਼

ਮੋਗਾ,  1 ਮਾਰਚ (ਜਸ਼ਨ) - ਮੋਗਾ ਦੇ ਪਿੰਡ ਲੋਹਾਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫ਼ੱਕਰ ਬਾਬਾ ਦਾਮੂੰ ਸ਼ਾਹ ਜੀ ਦੀ ਯਾਦ ‘ਚ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ | ਇਸ 41ਵੇਂ ਸਾਲਾਨਾ ਧਾਰਮਿਕ ਮੇਲੇ ਅਤੇ ਸ਼ਾਨਦਾਰ ਟੂਰਨਾਮੈਂਟ ਦਾ ਆਯੋਜਨ 11 ਮਾਰਚ ਤੋਂ 16 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ | ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਸਾਲਾਨਾ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਨੇ ਪੋਸਟਰ ਰੀਲੀਜ਼ ਕਰਨ ਮੌਕੇ ਕਿਹਾ ਕਿ ਫ਼ੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਹਰੇਕ ਸਾਲ ਖੇਡਾਂ ਕਰਵਾਈਆਂ ਜਾਂਦੀਆਂ ਹਨ ਜੋ ਕਿ ਬਹੁਤ ਵਧੀਆ ਉਪਰਾਲਾ ਹੈ | ਇਸ ਮੌਕੇ ਡਾ. ਗੁਰਮੀਤ ਸਿੰਘ, ਸੁਰਜੀਤ ਸਿੰਘ ਲੋਹਾਰਾ ਜ਼ਿਲ੍ਹਾ ਸਕੱਤਰ, ਪਵਨ ਰੇਲੀਆਂ, ਫ਼ੱਕਰ ਬਾਬਾ ਦਾਮੂੰ ਸਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਵਨ ਸਿੰਘ ਗਿੱਲ, ਮੀਤ ਪ੍ਰਧਾਨ ਲਛਮਣ ਸਿੰਘ ਗਿੱਲ, ਕੈਸ਼ੀਅਰ ਗੁਰਮੀਤ ਸਿੰਘ ਗਿੱਲ, ਕੈਸ਼ੀਅਰ ਕਰਮਜੀਤ ਸਿੰਘ (ਸਰਪੰਚ) ਸਕੱਤਰ ਜਸਪਾਲ ਸਿੰਘ ਗਿੱਲ, ਪੈੱ੍ਰਸ ਸਕੱਤਰ ਜਗਰਾਜ ਸਿੰਘ ਗਿੱਲ, ਭਗਵਾਨ ਸਿੰਘ ਗਿੱਲ ਕੈਨੇਡਾ, ਮੱਖਣ ਸਿੰਘ ਗਿੱਲ, ਮੱਘਰ ਸਿੰਘ ਗਿੱਲ, ਸੁਰਜੀਤ ਸਿੰਘ ਸੰਘਾ, ਦੇਵ ਸਿੰਘ ਗਿੱਲ, ਡਾ. ਕੁਲਵੰਤ ਸਿੰਘ ਗਿੱਲ, ਸੁਰਜੀਤ ਸਿੰਘ ਫ਼ੌਜੀ, ਹਰਪ੍ਰੀਤ ਸਿੰਘ ਰਿੱਕੀ ਧਰਮਕੋਟ, ਅਮਨ ਪੰਡੋਰੀ, ਰਣਜੀਤ ਸਿੰਘ ਖੋਸਾ ਆਦਿ ਹਾਜ਼ਰ ਸਨ |