ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡ ਨੰਬਰ-22 ਵਿਚ ਇੰਟਰਲਾਕਿੰਗ ਟਾਇਲਾਂ ਦੇ ਨਾਲ ਬਣਨ ਵਾਲੀ ਸੜਕ ਦੇ ਕੰਮ ਦੀ ਕਰਵਾਈ ਸ਼ੁਰੂਆਤ
*ਮੋਗਾ ਸ਼ਹਿਰ ਵਿਚ ਵਿਕਾਸ ਕਾਰਜ਼ਾਂ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਮੋਗਾ, 28 ਫਰਵਰੀ (ਜਸ਼ਨ) -ਮੋਗਾ ਹਿਰ ਵਿਚ ਵਿਕਾਸ ਕਾਰਜ਼ਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਵਾਰਡਾਂ ਦੇ ਕਾਰਜ ਜੰਗੀ ਪੱਧਰ ਤੇ ਜਾਰੀ ਹਨ | ਇਹ ਵਿਚਾਰ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸਹਿਰ ਦੇ ਵਾਰਡ ਨੰਬਰ 22 ਦੇ ਕੌਂਸਲਰ ਪ੍ਰਵੀਨ ਮੱਕੜ ਦੀ ਅਗਵਾਈ ਹੇਠ ਸ਼ੇਰਾਂ ਵਾਲਾ ਚੌਕ ਤੋਂ ਸ਼ੇਖਾਂ ਵਾਲਾ ਚੌਕ ਤਕ ਇੰਟਰਲਾਕਿੰਗ ਟਾਇਲਾਂ ਦੇ ਨਾਲ ਬਣਨ ਵਾਲੀ ਸੜਕ ਦੀ ਸ਼ੁਰੂਆਤ ਦੇ ਮੌਕੇ ਤੇ ਪ੍ਰਗਟ ਕੀਤੇ | ਇਸ ਤੋਂ ਪਹਿਲਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਾਰਡ ਵਿਚ ਪੁੱਜਣ ਤੇ ਕੌਂਸਲਰ ਪ੍ਰਵੀਨ ਮੱਕੜ ਤ ਤੇ ਵਾਰਡ ਨਿ ਵਾਸੀਆ ਨੇ ਸੁਆਗਤ ਕੀਤਾ | ਇਸ ਮੌਕੇ ਤੇ ਗੋਪਾਲ ਦਾਸ ਅਰੋੜਾ, ਅਸ਼ੋਕ ਕੁਮਾਰ ਅਰੋੜਾ, ਅਮਰਜੀਤ ਗਿੱਲ, ਤੇਜਾ ਗਿੱਲ, ਵਿਨੋਦ ਵਰਮਾ, ਸਾਹਿਲ ਵਰਮਾ, ਡਿੰਪੀ ਕਪੂਰ, ਕੌਸਲਰ ਗੁਰਪ੍ਰੀਤ ਸਿੰਘ ਸਚਦੇਵਾ, ਕੌਂਸਲਰ ਬਲਜੀਤ ਸਿੰਘ ਚਾਨੀ, ਜਗਸੀਰ ਸਿੰਘ ਹੁੰਦਲ, ਮਿਲਾਪ ਸਿੰਘ ਆਦਿ ਦੇ ਇਲਾਵਾ ਵਾਰਡ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਅਹੁਦੇਦਾਰ ਹਾਜ਼ਰ ਸਨ | ਇਸ ਮੌਕੇ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਸ ਸੜਕ ਦਾ ਕੰਮ ਕਾਫੀ ਲੰਮੇ ਸਮੇਂ ਤੋਂ ਬੰਦ ਪਿਆ ਸੀ | ਉਹਨਾਂ ਕਿਹਾ ਕਿ ਸ਼ਹਿਰ ਨਿਵਾਸੀਆ ਨੂੰ ਹਰ ਤਰ੍ਹਾਂ ਦੀ ਸਹੂਲਤਾਂ ਮੁੱਹਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹਨਾਂ ਦੇ ਧਿਆਨ ਵਿਚ ਲਿਆਵੇ, ਜਿਸਦਾ ਪਹਿਲ ਦੇ ਅਧਰਾ ਤੇ ਸਮਾਧਾਨ ਕੀਤਾ ਜਾਵੇਗਾ | ਇਸ ਮੌਕੇ ਤੇ ਕੌਂਸਲਰ ਪ੍ਰਵੀਨ ਮੱਕੜ ਨੇ ਦੱਸਿਆ ਕਿ ਇਸ ਸੜਕ ਵਿਚ ਲਗਭਗ 37 ਲੱਖ 10 ਹਜ਼ਾਰ ਰੁਪਏ ਦਾ ਖਰਚਾ ਆਉਣਾ ਹੈ | ਇਸ ਮੌਕੇ ਤੇ ਕੌਸਲਰ ਪ੍ਰਵੀਨ ਮੱਕੜ ਤੇ ਵਾਰਡ ਨਿਵਾਸੀਆ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਸਨਮਾਨਤ ਕੀਤਾ |