ਸਾਹਿਤ ਸਭਾ ਜਗਰਾਉਂ ਵਲੋਂ ਸਲਾਨਾ ਸਮਾਗਮ 5 ਮਾਰਚ ਨੂੰ , ਮੀਟਿੰਗ ਦੌਰਾਨ ਗਤੀਵਿਧੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ

 ਜਗਰਾਉਂ 24 ਫਰਵਰੀ ( ਜਸ਼ਨ  ) ਸਾਹਿਤ ਸਭਾ ਜਗਰਾਉਂ ਦੇ 5 ਮਾਰਚ ਨੂੰ ਹੋਣ ਵਾਲੇ ਸਲਾਨਾ ਸਮਾਗਮ ਦੀਆਂ ਗਤੀਵਿਧੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।  ਸਲਾਨਾ ਸਮਾਗਮ ਮੌਕੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਸੂਚੀ ਸਾਂਝੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਦਲਜੀਤ ਕੌਰ ਹਠੂਰ ਤੇ ਕਾਰਜਕਾਰੀ ਮੈਂਬਰ ਮੇਜਰ ਸਿੰਘ ਛੀਨਾ ਤੇ ਪ੍ਰਭਜੋਤ ਸਿੰਘ ਸੋਹੀ  ਨੇ ਦੱਸਿਆ ਕਿ ਸਭਾ ਦੇ ਸਲਾਨਾਂ ਸਮਾਗਮ ਦੌਰਾਨ ਮਾਤਾ ਹਰਬੰਸ ਕੌਰ ਧਾਲੀਵਾਲ ਯਾਦਗਾਰੀ ਜਸਵੰਤ ਕੰਵਲ ਗਲਪ ਪੁਰਸਕਾਰ ਲਈ ਹਰਪਾਲ ਪਨੂੰ ਨੂੰ ਚੁਣਿਆਂ ਗਿਆ ਹੈ।ਪ੍ਰਿੰਸੀਪਲ ਤਖਤ ਸਿੰਘ ਗਜ਼ਲ ਪੁਰਸਕਾਰ ਲਈ ਅਮਰ ਸੂਫ਼ੀ,ਪਾਸ਼ ਯਾਦਗਾਰੀ ਪੁਰਸਕਾਰ ਲਈ ਸੰਤ ਸੰਧੂ,ਸਵਰਗਵਾਸੀ ਸੁਰਜੀਤ ਕੌਰ ਮੌਜੀ ਯਾਦਗਾਰੀ ਪੁਰਸਕਾਰ ਕੁਲਵਿੰਦਰ ਮਿਨਿਹਾਸ ,ਰਜਿੰਦਰ ਰਾਜ ਸਵੱਦੀ ਕਾਵਿ ਪੁਰਸਕਾਰ ਲਈ ਬਲਵਿੰਦਰ ਸੰਧੂ, ਜ਼ਿੰਦਗੀ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਐਵਾਰਡ ਅਵਤਾਰ ਜਗਰਾਉਂ
ਅਤੇ ਸਮਾਜ ਸੇਵੀ ਸੰਤ ਸਿੰਘ ਯਾਦਗਾਰੀ ਪੁਰਸਕਾਰ ਲਈ ਨਾਟਕਕਾਰ  ਮਾਸਟਰ ਤਰਲੋਚਨ ਸਿੰਘ ਨੂੰ ਚੁਣਿਆਂ ਹੈ।ਸਮਾਗਮ ਪ੍ਰਧਾਨਗੀ  ਦਰਸ਼ਨ ਬੁੱਟਰ ਕਰਨਗੇ ਜਦਕਿ ਮੁੱਖ ਮਹਿਮਾਨ  ਬੀਬਾ ਬਲਵੰਤ ਹੋਣਗੇ।ਦਰਸ਼ਨ ਸਿੰਘ ਢਿੱਲੋਂ ਯੂ.ਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਇਸ ਮੌਕੇ ਸਾਹਿਤ ਸਭਾ ਜਗਰਾਉਂ ਦੇ ਮੈਂਬਰ ਹਰਬੰਸ ਅਖਾੜਾ ਦੀ ਕਿਤਾਬ “ਰਿਸਦੇ ਜਖਮਾਂ  ਦਾ ਰੁਦਨ”  'ਤੇ ਐਚ. ਐਸ ਡਿੰਪਲ ਉਸਾਰੂ ਬਹਿਸ ਕਰਨਗੇ॥ ਬਹਿਸ ਦਾ ਆਰੰਭ ਮਿੱਤਰ ਸੈਨ ਮੀਤ ਵੱਲੋਂ ਹੋਵੇਗਾ ।ਇਸ ਮੌਕੇ ਅਵਤਾਰ ਜਗਰਾਉਂ  “ ਮਿੱਟੀ ਪਾਣੀ ਹਵਾ ਤੇ ਰੁੱਖ “  ਅਤੇ ਜੱਗੀ ਬਰਾੜ ਸਮਾਲਸਰ ਦੀ ਪੁਸਤਕ “ਕੇਨੇਡੀਅਨ ਪਾਸਪੋਰਟ “ ਲੋਕ ਅਰਪਣ ਕੀਤੀਆਂ ਜਾਣਗੀਆਂ।ਇਸ ਮੌਕੇ ਅਵਤਾਰ ਜਗਰਾਉਂ ,ਕੁਲਦੀਪ ਸਿੰਘ ਲੋਹਟ ਮੇਜਰ ਸਿੰਘ ਛੀਨਾ, ਜਗਦੀ਼ਸ਼ ਮਹਿਤਾ, ਮੈਡਮ ਅਮਰਜੀਤ ਕੌਰ , ਮੈਡਮ ਸਤਵਿੰਦਰ ਕੌਰ ਕੁੱਸਾ, ਮੈਡਮ ਦਲਜੀਤ ਕੌਰ ਹਠੂਰ ਆਦਿ ਹਾਜਰ ਸਨ ।ਓਧਰ ਮੋਗਾ ਤੋਂ ਉੱਘੇ ਸਾਹਿਤਕਾਰ ਸੁਰਜੀਤ ਸਿੰਘ ਕਾਉਂਕੇ ਨੇ ਸਾਹਿਤ ਸਭਾ ਜਗਰਾਉਂ ਵਲੋਂ ਅਵਤਾਰ ਜਗਰਾਉਂ,ਅਮਰ ਸੂਫ਼ੀ, ਹਰਪਾਲ ਪਨੂੰ , ਸੰਤ ਸੰਧੂ,ਕੁਲਵਿੰਦਰ ਮਿਨਿਹਾਸ ਅਤੇ ਬਲਵਿੰਦਰ ਸੰਧੂ ਨੂੰ ਸਨਮਾਨ ਦੇਣ ਲਈ ਕੀਤੀ ਚੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ