ਇਕੋ ਦਿਨ 'ਚ 16 ਵੀਜ਼ੇ ਲਗਵਾਏ, ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗਰੇਸ਼ਨ ਮੋਗਾ ਨੇ
ਮੋਗਾ, 25 ਫਰਵਰੀ (ਜਸ਼ਨ )-ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗਰੇਸ਼ਨ ਅਕਾਲਸਰ ਚੌਂਕ ਮੋਗਾ ਜੋ ਕਿ ਆਪਣੀਆਂ ਵੀਜਾ ਪ੍ਰਾਪਤੀਆਂ ਲਈ ਇੱਕ ਮੰਨੀ ਪ੍ਰਮੰਨੀ ਸੰਸਥਾ ਹੈ। ਲਗਾਤਾਰ ਕਾਫ਼ੀ ਸਮੇਂ ਤੋਂ ਸੰਸਥਾ ਅਣਗਿਣਤ ਵੀਜੇ ਪ੍ਰਾਪਤ ਕਰਕੇ ਸੈਂਕੜੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਚੁੱਕੀ ਹੈ। ਭਾਵੇਂ ਬਰਸਾਤ ਦਾ ਮੌਸਮ ਸਾਲ ਵਿਚ ਇੱਕ ਵਾਰ ਆਉਂਦਾ ਹੈ ਪਰ ਮੋਗਾ ਦੀ ਇਸ ਨਾਮਵਾਰ ਸੰਸਥਾ ਵਿੱਚ ਹਮੇਸ਼ਾਂ ਵੀਜਿਆਂ ਦੀ ਝੜੀ ਲੱਗੀ ਰਹਿੰਦੀ ਹੈ।ਵਿਦਿਆਰਥੀਆਂ ਦੇ ਨਾਲ ਨਾਲ ਇਹ ਸੰਸਥਾ ਉਹਨਾਂ ਲਈ ਵੀ ਵਰਦਾਨ ਸਾਬਿਤ ਹੋ ਰਹੀ ਹੈ ਜਿਹਨਾਂ ਦਾ ਕੈਨੇਡਾ ਜਾਂ ਹੋਰਨਾਂ ਦੇਸ਼ਾਂ ਤੋਂ ਵੀਜ਼ਾ ਬਾਰ ਬਾਰ ਰੀਫਿਊਜ ਹੋ ਚੁੱਕਿਆ ਹੈ। ਅੱਜ ਸੰਸਥਾ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਖੁਸ਼ੀ ਦੀ ਖ਼ਬਰ ਸਾਂਝੇ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਅੱਜ ਕੈਨੇਡਾ ਦੇ 16 ਸਟੂਡੈਂਟ ਵੀਜੇ ਪ੍ਰਾਪਤ ਕੀਤੇ ਹਨ। ਇਹ ਵੀਜੇ ਸਿਰਫ ਇੱਕ ਦਿਨ ਵਿੱਚ ਹੀ ਪ੍ਰਾਪਤ ਕੀਤੇ ਗਏ ਹਨ।ਇਹ ਵੀਜੇ ਮਈ ਇਨਟੇਕ ਲਈ ਪ੍ਰਾਪਤ ਕੀਤੇ ਗਏ ਹਨ ਜਿਹਨਾਂ ਵਿਚੋਂ 7 ਵੀਜੇ ਉਹਨਾਂ ਵਿਦਿਆਰਥੀਆਂ ਦੇ ਹਨ ਜਿਹਨਾਂ ਦਾ ਪਹਿਲਾਂ ਹੋਰਨਾਂ ਏਜੰਟਾਂ ਤੋਂ ਇੱਕ ਜਾਂ ਇਸ ਤੋਂ ਵੱਧ ਵਾਰ ਵੀਜਾ ਰਿਫਿਊਜ ਹੋ ਚੁੱਕਿਆ ਸੀ ਤੇ ਪੜ੍ਹਾਈ ਵਿੱਚ ਦੋ ਜਾਂ ਤਿੰਨ ਸਾਲਾਂ ਦਾ ਗੈਪ ਵੀ ਸੀ। ਝੰਡੇਆਣਾ ਨੇ ਕਿਹਾ ਕਿ ਉਹ ਹਮੇਸ਼ਾਂ ਤੋਂ ਹੀ ਉੱਚ ਇੰਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ ਤੇ ਉਹ ਪਰਮਾਤਮਾ ਦੇ ਸ਼ੁਕਰ ਗੁਜਾਰ ਹਨ ਕਿ ਉਹ ਸਾਨੂੰ ਸਫ਼ਲਤਾ ਤੇ ਤਰੱਕੀਆਂ ਨਾਲ ਨਿਵਾਜ ਰਹੇ ਹਨ। ਇਸਦੇ ਨਾਲ ਹੀ ਉਹਨਾਂ ਵਿਦਿਆਰਥੀਆਂ ਨੂੰ ਇੱਕ ਵਾਰ ਸੰਸਥਾ ਪਹੁੰਚਣ ਦੀ ਅਪੀਲ ਕੀਤੀ ਜੋ ਲਗਾਤਾਰ ਰਿਫਿਊਜਲਾਂ ਤੋਂ ਬਾਅਦ ਨਿਰਾਸ਼ ਹੋ ਕੇ ਘਰ ਬੈਠੇ ਹਨ। ਆਖ਼ਿਰ ਵਿੱਚ ਉਹਨਾਂ ਨੇ ਆਪਣੇ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਸਾਡੇ ਮਿਹਨਤੀ ਸਟਾਫ਼ ਦਾ ਇਹਨਾਂ ਸਫਲਤਾਵਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ।