ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ ਅੱਖਾਂ ਦੇ ਚੈਕਅਪ ਕੈਂਪ ਦਾ ਉਦਘਾਟਨ

ਮੋਗਾ, 23 ਫਰਵਰੀ (ਜਸ਼ਨ )-ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ  ਡੇਰਾ ਬਾਬਾ ਬੁੱਧ ਰਾਮ ਮੋਗਾ ਵਿਖੇ ਅੱਖਾਂ ਦੀ ਜਾਂਚ ਦਾ ਕੈਂਪ  ਲਗਾਇਆ  ਗਿਆ। ਇਸ ਮੌਕੇ ਕੈਂਪ ਦਾ ਉਦਘਾਟਨ, ਹਲਕਾ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਨੇ ਕੀਤਾ |  ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ ਰੁਪਾਲੀ ਸੇਠੀ ਸਿਵਿਲ ਹਸਪਤਾਲ ਵੱਲੋ ਲੋੜਵੰਦਾਂ ਦਾ ਚੈੱਕਅਪ ਕੀਤਾ ਗਿਆ।.  ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰਾਂ ਸੁਚੇਤ ਹੋ ਕੇ ਕਾਰਜਸ਼ੀਲ  ਹੈ ਤਾ ਕਿ ਸੂਬੇ ਨੂੰ ਬਿਮਾਰੀ ਰਹਿਤ ਕੀਤਾ ਜਾ ਸਕੇ