ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਜ਼ਿਲ੍ਹਾ ਪੱਧਰੀ ‘ਗੁਆਂਢ ਯੁਵਾ ਸੰਸਦ’ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

*‘ਨੇਬਰਹੁੱਡ ਯੂਥ ਪਾਰਲੀਮੈਂਟ’ ਸਿਖਰ ਸੰਮੇਲਨ ਦਾ ਮੰਤਵ, ਨੌਜਵਾਨਾਂ ਨੂੰ ਦੁਨੀਆ ਭਰ ਦੇ ਸਾਹਵੇਂ ਆਪਣੇ ਵਿਚਾਰ ਰੱਖਣ ਦਾ ਅਨੋਖਾ ਮੌਕਾ ਪ੍ਰਦਾਨ ਕਰਨਾ ਹੈ : ਡਾ: ਸੀਮਾਂਤ ਗਰਗ 
ਮੋਗਾ, 22 ਫਰਵਰੀ (ਜਸ਼ਨ) :  ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਕੈਬਨਿਟ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਮੋਗਾ ਵਿਖੇ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਜ਼ਿਲ੍ਹਾ ਪੱਧਰੀ ‘ਗੁਆਂਢ ਯੁਵਾ ਸੰਸਦ’ (‘ਨੇਬਰਹੁੱਡ ਯੂਥ ਪਾਰਲੀਮੈਂਟ’) ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਹ ਪ੍ਰੋਗਰਾਮ ਜੀ ਟਵੰਟੀ ਤਹਿਤ ਆਰੰਭੇ ਅਭਿਆਨ ਵਾਈ ਟਵੰਟੀ ਨੂੰ ਅਮਲੀ ਜਾਮਾ ਪਹਿਣਾਉਣ ਲਈ ਕੀਤਾ ਗਿਆ। ਸਰਕਾਰੀ ਆਈ ਟੀ ਆਈ ਮੋਗਾ ਵਿਖੇ  ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਦੇ ਥੀਮ ਤਹਿਤ ਹੋਏ ਇਸ ਸਮਾਗਮ ਦੌਰਾਨ ਮੋਗਾ ਜ਼ਿਲ੍ਹੇ ਦੇ ‘ਨਹਿਰੂ ਯੁਵਾ ਕੇਂਦਰ’ ਨਾਲ ਜੁੜੇ ਨੌਜਵਾਨਾਂ ਨੇ ਭਾਗ ਲਿਆ। 

ਇਸ ਮੌਕੇ ਉੱਘੇ ਸਮਾਜ ਸੇਵੀ  ਡਾ: ਸੀਮਾਂਤ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਕੇ ਕੀਤੀ। ਇਸ ਮੌਕੇ  ਨਹਿਰੂ ਯੁਵਾ ਕੇਂਦਰ ਮੋਗਾ ਦੇ ਜ਼ਿਲ੍ਹਾ ਯੂਥ ਅਫਸਰ ਗੁਰਵਿੰਦਰ ਸਿੰਘ , ਪ੍ਰਿੰਸੀਪਲ ਸ਼ਿਲਪਾ, ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਮੇਜਰ ਪ੍ਰਦੀਪ ਕੁਮਾਰ, ਪ੍ਰੋ ਗੁਰਪ੍ਰੀਤ ਸਿੰਘ ਘਾਲੀ ਅਤੇ ਪਿ੍ਰੰਸੀਪਲ ਜਗਤਾਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। 
ਆਜ਼ਾਦੀ ਦੇ ਅਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਅਤੇ ਜੀ-ਟਵੰਟੀ ਦੇ ਥੀਮ ਤਹਿਤ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਕਰਵਾਏ ਸਮਾਗਮ ਦੌਰਾਨ ਡਾ: ਸੀਮਾਂਤ ਗਰਗ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ‘ਵਸੁਧੈਵ ਕੁਟੁੰਬਕਮ’ ਮੁਤਾਬਕ ਸਾਡੀ ਧਰਤੀ ਇਕ ਪਰਿਵਾਰ ਹੈ , ਜਿੱਥੇ ਹਰ ਇਕ ਵਿਅਕਤੀ ਇਕ ਦੂਜੇ ਨਾਲ ਮਾਨਵਤਾ ਦੇ  ਮਾਧਿਅਮ ਰਾਹੀਂ ਇਸ ਦੁਨੀਆਂ ਦੇ ਇਕ ਪਰਿਵਾਰ ਦੇ ਹਿੱਸੇ ਦੇ ਰੂਪ ਵਿਚ ਜੁੜ ਜਾਂਦਾ ਹੈ ਅਤੇ ਇਹੀ ਸਨਾਤਨ ਧਰਮ ਦੀ ਮੂਲ ਸੰਸਕ੍ਰਿਤੀ ਅਤੇ ਵਿਚਾਰਧਾਰਾ ਹੈ। 
ਡਾ: ਸੀਮਾਂਤ ਗਰਗ ਨੇ ਆਖਿਆ ਕਿ ਇਸ ਉਪਦੇਸ਼ ਦਾ ਮੁੱਖ ਮੰਤਵ ਦੇਸ਼ ਦੀ ਯੁਵਾ ਪੀੜ੍ਹੀ ਦੇ ਜੀਵਨ ਨੂੰ ਆਸਾਨੀ ਨਾਲ ਦਿਸ਼ਾ ਦੇਣਾ ਹੈ।  ਉਹਨਾਂ ਆਖਿਆ ਕਿ ‘ਨੇਬਰਹੁੱਡ ਯੂਥ ਪਾਰਲੀਮੈਂਟ ’ ਸਿਖਰ ਸੰਮੇਲਨ ਦਾ ਮੰਤਵ ਵੀ, ਨੌਜਵਾਨਾਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਸਾਹਵੇਂ ਆਪਣੇ ਵਿਚਾਰ ਰੱਖਣ ਦਾ ਅਨੋਖਾ ਮੌਕਾ ਪ੍ਰਦਾਨ ਕਰਨਾ ਹੈ । ਉਹਨਾਂ ਆਖਿਆ ਕਿ ‘ਸਾਂਝੇ ਭਵਿੱਖ’ ‘ਦੀ ਤਿਆਰੀ ਲਈ  ਲੋਕਤੰਤਰ ਅਤੇ ਸ਼ਾਸਨ ਵਿੱਚ ਨੌਜਵਾਨਾਂ ਦੀ ਭਾਗੀਦਾਰੀ , ਅਗਲੀ ਪੀੜ੍ਹੀ ਨੂੰ ਸਸ਼ਕਤ ਬਣਾਉਣ, ਸੰਸਾਰ ਦੀ ਅਗਵਾਈ ਕਰਨ ਅਤੇ ਦੁਨੀਆਂ ਨੂੰ ਸੰਯੁਕਤ ਪਰਿਵਾਰ ਦਾ ਆਕਾਰ ਦੇਣ ਲਈ  ‘ਨੇਬਰਹੁੱਡ ਯੂਥ ਪਾਰਲੀਮੈਂਟ ’  ਵਰਗੇ ਸੰਮੇਲਨ ਬੇਹੱਦ ਜ਼ਰੂਰੀ ਹਨ। 
ਇਸ ਮੌਕੇ ਨਹਿਰੂ ਯੁਵਾ ਕੇਂਦਰ ਮੋਗਾ ਦੇ ਜ਼ਿਲ੍ਹਾ ਯੂਥ ਅਫਸਰ ਗੁਰਵਿੰਦਰ ਸਿੰਘ ਨੇ ਆਖਿਆ ਕਿ ਅੱਜ ਦੇ ਸਮਾਗਮ ਦੌਰਾਨ ਮੋਗਾ ਜ਼ਿਲ੍ਹੇ ਦੇ ਪੰਜ ਬਲਾਕਾਂ ਦੇ ਨੌਜਵਾਨਾਂ ਨੇ ਭਾਗ ਲਿਆ ਅਤੇ ਜੀ ਟਵੰਟੀ ’ਤੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। 
ਇਸ ਮੌਕੇ ਡਾ: ਸੀਮਾਂਤ ਗਰਗ ਅਤੇ ਜ਼ਿਲ੍ਹਾ ਯੂਥ ਅਫਸਰ ਗੁਰਵਿੰਦਰ ਸਿੰਘ ਨੇ ਵਿਸ਼ੇਸ ਪ੍ਰਾਪਤੀਆਂ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। 
ਸੈਮੀਨਾਰ ਦੇ ਦੂਸਰੇ ਸੈਸ਼ਨ ਦੌਰਾਨ ਵੱਖ ਵੱਖ ਰਿਸੋਰਸ ਪਰਸਨਾਂ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਰਾਸ਼ਟਰੀ ਟਰੇਨਰ ਮੇਜਰ ਪ੍ਰਦੀਪ, ਪ੍ਰੋ ਗੁਰਪ੍ਰੀਤ ਸਿੰਘ ਘਾਲੀ , ਦਲਜਿੰਦਰ ਕੌਰ ਆਦਿ ਨੇ ਵਾਈ ਟਵੰਟੀ ਤਹਿਤ ‘ ਨਵੀਨਤਾਕਾਰੀ, ਮੌਸਮੀ ਤਬਦੀਲੀ, ਵਿਸ਼ਵ ਸ਼ਾਂਤੀ, ਸਿਹਤ ਅਤੇ ਲੰਕਤੰਤਰ ਦੀ ਮਜਬੂਤੀ ਲਈ ਨੌਜਵਾਨਾਂ ਭੂਮਿਕਾ ਆਦਿ ਥੀਮਾਂ ’ਤੇ ਭਾਸ਼ਣ ਕਰਦਿਆਂ ਸੰਵਾਦ ਰਚਾਇਆ।
ਜ਼ਿਕਰਯੋਗ ਹੈ ਕਿ ਭਾਰਤ ਨੂੰ ਜੀ-20 ਦੀ ਮਿਲੀ ਵਕਾਰੀ ਪ੍ਰਧਾਨਗੀ ਤਹਿਤ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ  ਸ਼੍ਰੀ ਅਨੁਰਾਗ ਠਾਕੁਰ , ਵੱਲੋਂ 6 ਜਨਵਰੀ, 2023 ਨੂੰ ‘ਵਾਈ-20’ ਦੀ ਸ਼ੁਰੂਆਤ ਕੀਤੀ ਗਈ ਸੀ ।
 
ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਨੌਜਵਾਨਾਂ ਵੱਲੋਂ ਜਾਗਰੂਕਤਾ ਨਾਟਕ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ।  ਇਸ  ਮੌਕੇ ਨੌਜਵਾਨਾਂ ਨੇ ਸੱਭਿਆਚਾਰ ਪੇਸ਼ਕਾਰੀਆਂ ਰਾਹੀਂ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਡਾ: ਸੀਮਾਂਤ ਗਰਗ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ  ਸ਼੍ਰੀ ਬਲਜੀਤ ਸਿੰਘ , ਕੁਲਵੰਤ ਸਿੰਘ , ਸ਼੍ਰੀ ਜਗਸੀਰ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਕੰਵਲਜੀਤ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ , ਗੁਰਸ਼ਰਨ ਸਿੰਘ, ਅਵਤਾਰ ਸਿੰਘ , ਪ੍ਰਦੀਪ ਰਾਏ ਆਦਿ ਨੇ ਸੈਮੀਨਾਰ ਦੀ ਸਫਲਤਾ ਲਈ ਅਹਿਮ ਯੋਗਦਾਨ ਪਾਇਆ। 
ਬਾਈਟ :ਸਮਾਜ ਸੇਵੀ  ਡਾ: ਸੀਮਾਂਤ ਗਰਗ