ਨਸ਼ਾ ਤਸਕਰਾਂ ਖਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ , ਮੋਗਾ ਸ਼ਹਿਰ ਅਤੇ ਸਬ ਡਵੀਜ਼ਨਾਂ ‘ਚ ਚੱਲ ਰਹੇ ਨੇ ਸਰਚ ਅਭਿਆਨ
ਮੋਗਾ, 21 ਫਰਵਰੀ (ਜਸ਼ਨ): ਨਸ਼ਿਆ ਤੇ ਨਕੇਲ ਕੱਸਣ ਲਈ ਲਗਾਤਾਰ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਅੱਜ ਮੋਗਾ ਪੁਲਸ ਵੱਲੋਂ ਇੱਕ ਸਪੈਸ਼ਲ ਅਪਰੇਸ਼ਨ ‘ਘੇਰਾਬੰਦੀ ਅਤੇ ਖੋਜ ਕਾਰਜ ’ ਚਲਾਇਆ ਗਿਆ । ਇਸ ਅਭਿਆਨ ਦੌਰਾਨ ਪੁਲਸ ਦੇ ਤਮਾਮ ਉੱਚ ਅਧਿਕਾਰੀ ਖੁਦ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਦੇ ਘਰਾਂ ਦੀ ਤਲਾਸ਼ੀ ਕਰ ਰਹੇ ਸਨ।
ਮੋਗਾ ਪਹੁੰਚੇ ਆਈ ਜੀ ਗੌਤਮ ਚੀਮਾ ਦੇ ਨਾਲ ਐਸ ਐਸ ਪੀ ਮੋਗਾ ਜੇ ਇਲੇਨਚੇਲੀਅਨ ਦੀ ਅਗਵਾਈ ਵਿੱਚ ਇਹ ਸਰਚ ਅਭਿਆਨ ਚਲਾਇਆ ਗਿਆ। ਜਾਣਕਾਰੀ ਦਿੰਦਿਆਂ ਆਈ ਜੀ ਗੌਤਮ ਚੀਮਾ ਨੇ ਦੱਸਿਆ ਕਿ ਪੰਜਾਬ ਵਿਚ ਪਿਛਲੇ ਇਕ ਸਾਲ ਤੋਂ ਨਸ਼ੇ ਦੇ ਧੰਦੇ ’ਤੇ ਨਕੇਲ ਕੱਸਣ ਲਈ ਅਭਿਆਨ ਚਲਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਡਰੱਗ ਅਪਰਾਧੀਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਕਾਰੋਬਾਰ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੀਆਂ ਸਬ ਡਵੀਜ਼ਨਾਂ ’ਤੇ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਸ ਵਿਚ 400 ਦੇ ਕਰੀਬ ਪੁਲਿਸ ਕਰਮੀ ਲਗਾਏ ਗਏ ਹਨ।
ਇਸ ਮੌਕੇ ਐਸ ਐਸ ਪੀ ਜੇ. ਇਲੇਨਚੇਲੀਅਨ ਨੇ ਦੱਸਿਆ ਕਿ ਉਹਨਾਂ ਨੇ ਮੋਗਾ ਸ਼ਹਿਰ ਦੀ ਇੰਦਰਾ ਕਾਲੋਨੀ ਅਤੇ ਵੱਖ ਵੱਖ ਬਸਤੀਆਂ ਤੋਂ ਇਲਾਵਾ ਬਾਘਾਪੁਰਾਣਾ, ਧਰਮਕੋਟ ਅਤੇ ਨਿਹਾਲ ਸਿੰਘ ਵਾਲਾ ਤਿੰਨਾਂ ਸਬ ਡਵੀਜ਼ਨਾਂ ਵਿਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਜ਼ਿਆਦਾ ਧਿਆਨ ਉਹਨਾਂ ਵੱਲੋਂ ਮੋਗਾ ਸ਼ਹਿਰ ਵਿਚ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਓਪਰੇਸ਼ਨ ਸ਼ਾਮ ਤੱਕ ਚੱਲੇਗਾ ਅਤੇ ਜੋ ਵੀ ਰਿਕਵਰੀ ਇਸ ਆਪ੍ਰੇਸ਼ਨ ਦੋਰਾਨ ਹੋਵੇਗੀ ਉਹ ਬਾਅਦ ਵਿਚ ਸਾਂਝੀ ਕੀਤੀ ਜਾਵੇਗੀ।