ਹੇਮਕੁੰਟ ਸਕੂਲ ਵਿਖੇ ਮਨਾਇਆ “ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ”
ਕੋਟ-ਈਸੇ-ਖਾਂ, 21 ਫਰਵਰੀ (ਜਸ਼ਨ) : ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ-ਨਿਰਦੇਸ਼ ਹੇਠ ਸ੍ਰੀ ਹੇਮਕੁੰਟ ਸੀਨੀ.ਸੇੈਕੰ. ਸਕੂਲ ਕੋਟ-ਈਸੇ-ਖਾਂ ਵਿਖੇ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆਂ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਚਾਰਟ ਮੇਕਿੰਗ ਮੁਕਾਬਲੇ, ਸਲੋਗਨ ਲਿਖਤ ਮੁਕਾਬਲੇ ਅਤੇ ਪੰਜਾਬੀ ਮਾਂ ਬੋਲੀ ਸਬੰਧਿਤ ਸੈਮੀਨਾਰ ਕਰਵਾਇਆਂ ਗਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਮਾਂ ਬੋਲੀ ਦੀ ਸਰਵਉੱਚਤਾ ਅਤੇ ਮਹੱਤਤਾ ਬਾਰੇ ਵਿਸਥਾਰਿਤ ਰੋਸ਼ਨੀ ਪਾਉਦਿਆਂ ਹਰ ਵਿਦਿਆਰਥੀ ਨੁੂੰ ਪੰਜਾਬੀ ਪੜ੍ਹਨ ਅਤੇ ਪ੍ਰਫੁਲਿਤ ਕਰਨ ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਭਾਸ਼ਾਵਾਂ ਸਿੱਖੋ ਪਰ ਮਾਂ ਬੋਲੀ ਦਾ ਸਤਿਕਾਰ ਅਤੇ ਰੁਤਬਾ ਦੂਜੀਆਂ ਭਾਸ਼ਾਵਾਂ ਤੋਂ ਉੱਪਰ ਹੋਣਾ ਚਾਹੀਦਾ ਹੈ।ਇਸ ਮੌਕੇ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਸਮਝਾਇਆ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਸਾਨੂੰ ਸਾਰਿਆ ਨੂੰ ਆਪਣੀ ਮਾਂ ਬੋਲੀ ਨੂੰ ਭੁਲਣਾ ਨਹੀ ਚਾਹੀਦਾ ਕਿਉਕਿ ਕੋਈ ਵੀ ਵਿਰਸਾ ਸਭਿਆਚਾਰ, ਵਿਸ਼ਵਾਸ਼ ਤੇ ਹੀ ਜਿਉਦਾ ਰਹਿ ਸਕਦਾ ਹੈ ਜੇਕਰ ਮਾਂ ਬੋਲੀ ਜਿਊਂਦੀ ਹੈ, ਨਹੀ ਤਾਂ ਮਾਂ ਬੋਲੀ ਦੇ ਨਾਲ ਉਸ ਕੌਮ ਦਾ ਨਿਸ਼ਾਨ ਵੀ ਖਤਮ ਹੋ ਜਾਂਦਾ ਹੈ । ਇਸ ਮੌਕੇ ਪ੍ਰੋਗਰਾਮ ਅਫ਼ਸਰ ਅਮੀਰ ਸਿੰਘ ,ਸੁਰਿੰਦਰ ਕੌਰ ਆਦਿ ਹਾਜ਼ਰ ਸਨ।