ਖਾਲਿਸਤਾਨ ਲੈਣ ਤੋਂ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਰੋਕ ਨਹੀਂ ਸਕਦੀ ,ਮੈਂ ਕੌਂਮ ਲਈ ਸ਼ਹੀਦੀ ਦੇਣ ਨੂੰ ਤਿਆਰ ਹਾਂ :-ਭਾਈ ਅੰਮ੍ਰਿਤਪਾਲ ਸਿੰਘ

'ਅੱਜ ਸਾਡੀ ਹੋਂਦ ਦੀ ਲੜਾਈ ਆ':ਜਸਪਾਲ ਸਿੰਘ ਹੇਰਾਂ                           

ਬੁੱਧ ਸਿੰਘ ਵਾਲਾ,19 ਫਰਵਰੀ (ਰਾਜਿੰਦਰ ਸਿੰਘ ਕੋਟਲਾ) ਖਾਲਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਜਨਰਲ ਸ਼ਹੀਦ ਭਾਈ ਗੁਰਜੰਟ ਸਿੰਘ ਪਿੰਡ ਬੁੱਧ ਸਿੰਘ ਵਾਲ਼ਾ ਵਿਖੇ , ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਦੀ ਪਹਿਲੀ ਬਰਸੀ ਬਹੁਤ ਹੀ ਸਰਧਾ ਭਾਵਨਾ ਨਾਲ ਵੱਡੇ ਪੱਧਰ ਤੇ ਮਨਾਈ  ਗਈ| ਇਸ ਮੌਕੇ ਸਭ ਤੋਂ ਪਹਿਲਾਂ ਦੀਪ ਸਿੱਧੂ ਟੀਮ ਵੱਲੋਂ ਨਵੇਂ ਉਸਾਰੇ ਸ਼ਹੀਦੀ ਗੇਟ ਦਾ ਉਦਘਾਟਨ ਵਾਰਿਸ ਪੰਜਾਬ ਜੱਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅਮਿੰਰਤਪਾਲ ਸਿੰਘ  ਅਤੇ ਹੋਰਨਾਂ ਪੰਥਕ ਸ਼ਖਸ਼ੀਅਤਾਂ ਵੱਲੋਂ ਕੀਤਾ  ਗਿਆ| ਇਸ ਮੌਕੇ ਬਰਸੀ ਸਮਾਗਮ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਸਿੱਖ ਸੰਗਤਾਂ ਨੇ ਵੱਡੇ ਪੱਧਰ ਤੇ ਹਾਜਰੀਆਂ ਭਰੀਆਂ। |ਇਸ ਮੌਕੇ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ  ਖਾਲਸਾ ਮਰਹੂਮ ਸੰਦੀਪ ਸਿੰਘ ਦੀਪ ਸਿੱਧੂ ਦੀ ਬਰਸੀ ਸਮਾਗਮ ਵਿੱਚ  ਸ਼ਾਮਿਲ ਹੋਏ।  ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜਾਦੀ ਲਈ ਸ਼ਹੀਦੀ ਦੇਣੀ ਪੈਂਦੀ ਹੈ, ਬਿਨਾਂ ਸ਼ਹੀਦੀ ਤੋਂ ਆਜਾਦੀ ਨਹੀਂ ਮਿਲਦੀ ਹੈ। ਅਸੀਂ ਆਪਣਾ ਰਾਜ ਲੈਣਾ ਹੈ, ਦੁਨੀਆ ਦੀ ਕੋਈ ਤਾਕਤ ਸਾਨੂੰ ਆਜ਼ਾਦ ਦੇਸ਼ ਖਾਲਿਸਤਾਨ ਲੈਣ ਤੋਂ ਨਹੀਂ ਰੋਕ ਸਕਦੀ, ਅੱਜ ਨਹੀਂ ਤਾਂ ਕੱਲ੍ਹ ਸਾਡਾ ਰਾਜ ਆਵੇਗਾ। ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਮੈਂ ਕੌਮ ਨੂੰ ਪਿੱਠ ਨਹੀਂ ਵਿਖਾ ਸਕਦਾ ਹਾਂ। ਛੇਤੀ ਉਹ ਸਮਾਂ ਆਵੇਗਾ ਅਤੇ ਮੈਂ ਸ਼ਹੀਦੀ ਦੇਣ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਓ, ਕੋਈ ਹਕੂਮਤ ਮੈਨੂੰ ਡਰਾ ਨਹੀਂ ਸਕਦੀ ਹੈ।ਅੰਮ੍ਰਿਤਪਾਲ ਸਿੰਘ ਖਾਲਸਾ ਨੇ ਅੱਗੇ ਕਿਹਾ ਕਿ ਮੈਂ ਜਵਾਨੀ ਵਿੱਚ ਸ਼ਹੀਦ ਹੋਣਾ ਚਾਹੁੰਦਾ ਹਾਂ। ਮੈਂ ਬੁੱਢਾ ਹੋ ਕੇ ਹਸਪਤਾਲ ਵਿੱਚ ਨਹੀਂ ਮਰਨਾ ਚਾਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਮੈਂ ਕੋਈ ਜਾਇਦਾਦ ਨਹੀਂ ਬਣਵਾਂਗਾ। ਜੋ ਕੁਝ ਵੀ ਮੇਰੇ ਕੋਲ ਹੈ, ਉਹ ਸਭ ਕੌਮ ਦਾ ਹੈ। ਦੀਪ ਸਿੱਧੂ ਦੇ ਕਹਿਣ ਉਤੇ ਵੀ ਮੈਂ ਕੇਸ਼ ਰੱਖੇ ਸਨ। ਜਦੋਂ ਮੈਂ ਪੰਜਾਬ ਆਇਆ ਤਾਂ ਏਅਰਪੋਰਟ ਉਤੇ ਮੇਰੇ ਤੋਂ ਏਜੰਸੀਆਂ ਨੇ ਕਰੀਬ ਪੰਜ ਘੰਟੇ ਪੁਛਗਿੱਛ ਕੀਤੀ ਸੀ। ਉਹ ਪੁੱਛਦੇ ਸਨ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਰਾਜ ਕਰਨ ਦਾ ਇਛੁਕ ਨਹੀਂ ਹਾਂ। ਸਾਰੇ ਸਿੱਖ ਸੰਗਠਨ ਇੱਕ ਹੋਣ, ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ।ਇਸ ਮੌਕੇ ਪਹਿਰੇਦਾਰ ਅਖਵਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰੰਤੂ ਸਾਨੂੰ ਸੁਚੇਤ ਹੋਣਾ ਪਵੇਗਾ ਕਿ ਜਿਹੜਾ ਨੌਜਵਾਨ ਸਾਡੀ ਕੌਮ ਦੀ ਚੜਦੀ ਕਲਾ ਲਈ ਇਕ ਲਕੀਰ ਖਿੱਚ ਕੇ ਆਇਆ ਉਸ ਨੌਜੁਆਨ ਨੂੰਅਸੀ ਕਿਸੇ ਵੀ ਤਰਾਂ ਇਸ ਮੁਕਾਰ ਸਕਤੀਸਾਲੀ ਸਰਕਾਰ ਵੱਲੋਂ ਕੋਈ ਦਾ ਨਹੀ ਲੱਗਣ ਦੇਣਾ। ਸੁ ਜਦੋਂ ਸਿੱਖ ਕੌਮ ਪੂਰੀ ਤਰਾਂ ਇਕਜੁੱਟ ਹੋ ਕੇ ਇਸ ਲਾਈਨ ਵਿੱਚ ਕੁੱਦੂਗੀ ਜਿਸ ਤਰਾਂ ਸ਼ਹੀਦ ਦੀਪ ਸਿੱਧੂ ਨੇ ਕਿਹਾ ਸੀ ਕਿ ਅੱਜ ਸਾਡੀ ਹੋਂਦ ਦਾ ਸੁਆਲ ਆ ਅੱਜ ਸਾਡੀ ਕੌਮ ਦੀ ਹੋਂਦ ਦਾ ਸੁਆਲ ਐ ਕਿਸੇ ਸਮੇ ਮਰਦ ਸੁਮਾਰੀ ਹੋਈ ਸੀ 2001ਦੀ ਅੰਕੜੇ 2 ਕਰੋੜ 30 ਲੱਖ ਸਿੰਘ ਨੇ ਸਾਰੇ, ਫਿਰ ਸੰਨ 2011ਦੀ ਮਰਦ ਸੁਮਾਰੀ ਆਈ ਤਾਂ ਸਿੰਘਾਂ ਦੀ ਗਿਣਤੀ 1ਕਰੋੜ 70 ਲੱਖ ਰਹਿ ਗਏ ਇਹ ਕਿੱਥੇ ਗਏ।ਪਰ ਸਾਨੂੰ ਸੋਚਣਾ ਪਵੇਗਾ ਪਰ ਗੁਰੂ ਦਾ ਖਾਲਸਾ ਪਰਮਾਤਮਾ ਦੀ ਮੇੌਜ ਸਾਜਿਆ ਗਿਆ ਪਰੰਤੂ ਅੰਕੜੇ ਬੋਲਦੇ ਨੇ ਸਾਨੂੰ ਉਸ ਵਾਰੇ ਵੀ ਸੋਚਣਾ ਪਵੇਗਾ ਜਿਹੜਾ ਅੱਜ ਹੋਕਾ ਅੰਮਿ੍ਰਤਪਾਲ ਸਿੰਘ ਹੁਰਾਂ ਦੇ ਦਿੱਤਾ ਉਸ ਪਿੱਛੇ ਕੀ ਹੈ ਡੁਹਾਡੀ ਹੋਂਦ ਦੀ ਰਾਖੀ ਐ ਜੇ ਤੁਸੀਂ ਚਾਹੁਣੇਓ ਕਿ ਕੌਮ ਦੀ ਹੋਂਦ ਦੀ ਰਾਖੀ ਹੋਵੇ ਤਾਂ ਖੜੇ ਹੋਵੋ ਤਾ ਇਕ ਲਾਇਨ ਦੇ ਹਿੱਸੇਦਾਰ ਬਣੋ ਹਰ ਇਕ ਪਿੰਡ ਵਿੱਚ 11-11 ਨੌਜਵਾਨਾਂ ਦੀ ਕਮੇਟੀ ਬਣਾਓ ਜਿਹੜੀ ਵਾਰਸ ਪੰਜਾਬ ਦੀ ਜੱਥੇਬੰਦੀ ਦਾ ਹਿੱਸਾ ਹੋਵੇ।ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਹੁੰਦੇ ਸੀ ਕਿ35-35 ਸਿੰਘਾਂ ਦੀ ਪਿੰਡ ਪੱਧਰ ਤੇ ਕਮੇਟੀਆਂ ਬਣਾਓ ਪਰ ਅਸੀਂ ਗੌਲਿਆ ਨੀ ਤਾਂ ਸਮੇਂ ਦੀਆਂ ਜਾਲਮ ਸਰਕਾਰਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰ ਕੇ ਸਾਡੇ ਜਾਨ ਤੋਂ ਅਕਾਲ ਤਖਤ ਸਾਹਿਬ ਜਾਇਆ ਗਿਆ ਸਿੱਖ ਸੰਗਤਾਂ ਨੂੰ ਕੋਹ ਕੋਹ ਕੇ ਸਹੀਦ ਕੀਤਾ ਗਿਆ ਪਰੰਤੂ ਅਸੀ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ।ਇਹ ਸਾਡੇ ਲਈ ਸਨੇਹਾ ਹੈ ਸੁ ਮੈਂ ਬੇਨਤੀ ਜਰੂਰ ਕਰੂਗਾ ਕਿ ਅੱਜ ਸਾਨੂੰ ਮੂਲ ਰੂਪ ਵਿੱਚ ਅਸੀ ਸੰਗਠਤ ਹੋਈਏ।ਹਰ ਗੱਲ ਦਾ ਸਾਨੂੰ ਪਤਾ ਹੋਵੇ ਕੌਮ ਦੀ ਹੋਂਦ ਦਾ ਸਾਨੂੰ ਪਤਾ ਹੋਵੇ ਪੰਜਾਬ ਦੀ ਹੋਂਦ ਤੇ ਜਿਹੜੇ ਹਮਲੇ ਹੋ ਰਹੇ ਹਨ ਉਹਦਾ ਸਾਨੂੰ ਪਤਾ ਹੋਵੇ। ਇਸ ਲਈ ਇਸ ਲਹਿਰ ਦਾ ਅਸੀਂ ਵੀ ਹਿੱਸਾ ਬਣੀਏ  ਜਿਕਰਯੋਗ ਹੈ ਕਿ ਜਿਸ ਟਾਇਮ ਹੇਰਾਂ ਸਾਹਬ ਅਤੇ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਸੰਬੋਧਨ ਕਰ ਰਹੇ ਸਨ ਤਾਂ ਸੰਗਤਾਂ ਨੇ ਉਨ੍ਹਾਂ ਦੇ ਬੋਲਾਂ ਨੂੰ ਬੋਲੇ ਸੋ ਨਿਹਾਲ ਦੇ ਜੈਕਾਰੇ ਛਡ ਕੇ ਪਰਵਾਨਗੀ ਦਿੱਤੀ। ਇਸ ਮੌਕੇ ਸਹੀਦ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ 106 ਪ੍ਰਾਣੀਆਂ ਨੇ  ਅੰਮ੍ਰਿਤ ਛਕ ਕੇ  ਗੁਰੂ ਵਾਲੇ ਬਣੇ,ਇਸ  ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਪ੍ਰਬੰਧਕਾਂ ਵੱਲੋਂ ਭਾਈ ਅੰਮਿ੍ਰਤਪਾਲ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ|ਇਸ ਮੌਕੇ, ਸ਼ਹੀਦ ਦੀਪ ਸਿੰਘ ਸਿੱਧੂ ਦੇ ਭਰਾਤਾ ਮਨਦੀਪ ਸਿੰਘ ਸਿੱਧੂ, ਅਦਾਰਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਐਡਵੋਕੇਟ ਸਿਮਰਜੀਤ ਸਿੰਘ ਚੰਡੀਗੜ੍,ਅਤੇ ਹੋਰ ਪੰਥਕ ਬੁਲਾਰਿਆਂ ਨੇ ਸੰਬੋਧਨ ਕੀਤਾ।ਸ਼ਹੀਦ ਭਾਈ ਗੁਰਜੰਟ ਸਿੰਘ ਦੇ ਭਰਾਤਾ ਜਗਰੂਪ ਸਿੰਘ,ਮਨਜਿੰਦਰ ਸਿੰਘ ਈਸੀ, ਸੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਆਗੂ ਮਨਜੀਤ ਸਿੰਘ ਮੱਲਾ,ਸੂਬਾ ਆਗੂ ਜਥੇਦਾਰ ਉਂਕਾਰ ਸਿੰਘ ਭਦੌੜ,ਭਾਈ ਰਣਜੀਤ ਸਿੰਘ ਵਾਂਦਰ ਪੰਥਕ ਆਗੂ ,ਭਾਈ ਕੁਲਵਿੰਦਰ ਸਿੰਘ ਸਿੰਘ ਖਾਲਿਸਤਾਨੀ, ਭਾਈ ਸੁਖਜਿੰਦਰ ਸਿੰਘ ਖਾਲਸਾ ਬੁੱਧ ਸਿੰਘ ਵਾਲਾ, ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਮਨਜਿੰਦਰ ਸਿੰਘ ਸਮਾਲਸਰ, ਭਾਈ ਬਸੰਤ ਸਿੰਘ ਡਰੋਲੀ, ਭਾਈ ਕੁਲਵੰਤ ਸਿੰਘ ਰਾਉਕੇ, ਬਲਵੰਤ ਸਿੰਘ,ਗੁਰਮਿੰਦਰ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ ਹਰੀਏਵਾਲਾ, ਆਦਿ ਨੇ ਵੀ ਸੰਬੋਧਨ ਕੀਤਾ। ਬਰਸੀ ਸਮਾਗਮ ਸਮਾਪਤ ਹੋਣ ਉਪਰੰਤ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਗੁਰਦੁਆਰਾ ਸੰਤ ਖਾਲਸਾ ਰੋਡੇ ਵਿਖੇ ਵਿਸ਼ੇਸ਼ ਤੌਰ ਤੇ ਸਾਮਲ ਹੋਏ ਤੇ ਸੰਗਤਾਂ ਦੇ ਵੱਡੇ ਇਕੱਠ ਨੂੰ ਸਬੰਧਨ ਕੀਤਾ ।