ਭਾਜਪਾ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦੇ ਸਨਮਾਨ ‘ਚ ਕਰਵਾਇਆ ਗਿਆ ਵਿਸ਼ੇਸ਼ ਸਮਾਗਮ
ਮੋਗਾ, 19 ਫਰਵਰੀ (ਜਸ਼ਨ)-ਮੋਗਾ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਰਾਈਸ ਬਰਾਨ ਡੀਲਰ ਐਸੋਸੀਏਸ਼ਨ 128 ਤੇ ਰਾਈਟਵੇ ਫਾਊਡੇਸ਼ਨ ਵਲੋਂ ਭਾਜਪਾ ਹਾਈਕਮਾਂਡ ਵਲੋਂ ਹਾਲ ਹੀ ਵਿਚ ਕੀਤੇ ਗਏ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਰਾਈਟਵੇ ਏਅਰਿਲੰਕਸ ਨੇੜੇ ਬੱਸ ਸਟੈਂਡ ਮੋਗਾ ਵਿਖੇ ਦੇਵ ਪ੍ਰਿਆ ਤਿਆਗੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਭਾਜਪਾ ਹਾਈਕਮਾਂਡ ਵਲੋਂ ਨਿਯੁਕਤ ਕੀਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੂੰ ਸੂਬਾ ਸਕੱਤਰ, ਨਿਧੜਕ ਸਿੰਘ ਬਰਾੜ ਨੂੰ ਅਨੁਸ਼ਾਸਨ ਸੰਮਤੀ ਮੈਂਬਰ ਪੰਜਾਬ ਪ੍ਰਦੇਸ਼, ਵਿਨੇ ਸ਼ਰਮਾ ਨੂੰ ਸਹਿ ਪ੍ਰਭਾਰੀ ਸ੍ਰੀ ਮੁਕਤਸਰ ਸਾਹਿਬ, ਬੋਹੜ ਸਿੰਘ ਕੌਂਸਲਰ ਨੂੰ ਮਹਾਂਮੰਤਰੀ ਕਿਸਾਨ ਮੋਰਚਾ ਭਾਜਪਾ ਪੰਜਾਬ, ਮਨਿੰਦਰ ਕੌਰ ਨੂੰ ਮਹਾਂਮੰਤਰੀ ਮਹਿਲਾ ਮੋਰਚਾ ਭਾਜਪਾ ਪੰਜਾਬ, ਨਿਰਮਲ ਸਿੰਘ ਮੀਨੀਆ ਨੂੰ ਸਟੇਟ ਐਗਜ਼ੀਕਿਊਟਿਵ ਮੈਂਬਰ ਓ.ਬੀ.ਸੀ. ਮੋਰਚਾ ਭਾਜਪਾ ਪੰਜਾਬ, ਸਤਨਾਮ ਸਿੰਘ ਸਟੇਟ ਐਗਜ਼ੀਕਿਊਟਿਵ ਮੈਂਬਰ ਕਿਸਾਨ ਮੋਰਚਾ ਭਾਜਪਾ ਪੰਜਾਬ, ਗੁਰਵਿੰਦਰ ਸਿੰਘ ਬਬਲੂ ਨੂੰ ਸਟੇਟ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਨਿਯੁਕਤ ਕਰਨ 'ਤੇ ਜਿੱਥੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਉੱਥੇ ਦੇਵ ਪ੍ਰਿਆ ਤਿਆਗੀ ਸੀਨੀਅਰ ਭਾਜਪਾ ਆਗੂ, ਰਾਈਸ ਬਰਾਨ ਡੀਲਰ ਐਸੋਸੀਏਸ਼ਨ ਦੇ ਰਾਜ ਕਮਲ ਕਪੂਰ, ਅਸ਼ੋਕ ਅਰੋੜਾ, ਬਲਦੇਵ, ਨਾਨਕ ਚੋਪੜਾ, ਸ੍ਰੀਰਾਮ ਮਿੱਤਲ ਵਲੋਂ ਇਨ੍ਹਾਂ ਨਿਯੁਕਤੀਆਂ 'ਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਭਾਰਤੀ ਜਨਤਾ ਪਾਰਟੀ ਹੋਰ ਮਜ਼ਬੂਤ ਹੋਵੇਗੀ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਨਵ-ਨਿਯੁਕਤ ਅਹੁਦੇਦਾਰ ਭਾਜਪਾ ਹਾਈਕਮਾਂਡ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਪੰਜਾਬ ਵਿਚ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਪ੍ਰਧਾਨ, ਰਾਕੇਸ਼ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ, ਅਨਿਲ ਬਾਂਸਲ ਸਾਬਕਾ ਡਿਪਟੀ ਮੇਅਰ, ਹਰਤੇਸ਼ ਗੁਪਤਾ, ਪ੍ਰੋਮਿਲਾ ਮਨਰਾਏ, ਹੇਮੰਤ ਸੂਦ, ਮਨੀਸ਼ ਮਨਰਾਏ, ਰਾਜ ਕੌਰ ਤੇ ਭਾਜਪਾ ਦੇ ਆਗੂ ਤੇ ਵਰਕਰ ਹਾਜ਼ਰ ਸਨ |