ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾ: ਸਵਰਨਜੀਤ ਬਰਾੜ ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ
*ਡਾ: ਸਵਰਨਜੀਤ ਬਰਾੜ ਨੇ ਸਮਾਜ ਸੇਵਾ ਦੇ ਨਵੇਂ ਆਯਾਮ ਸਿਰਜੇ: ਡਾ: ਹਰਜੋਤ ਕਮਲ ਸਾਬਕਾ ਵਿਧਾਇਕ
ਮੋਗਾ, 19 ਫਰਵਰੀ (ਜਸ਼ਨ): ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫਸਰ ਮੋਗਾ ਅਤੇ ਲਾਲਾ ਲਾਜਪਤ ਰਾਏ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ: ਸਵਰਨਜੀਤ ਬਰਾੜ ਪਿਛਲੇ ਦਿਨੀ ਸਵਰਗਵਾਸ ਹੋ ਗਏ ਸਨ । ਉਹਨਾਂ ਨਮਿੱਤ ਰੱਖਾਏ ਗਏ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਵਿਸ਼ਵਕਰਮਾ ਭਵਨ, ਵਿਖੇ ਹੋਈ ਜਿੱਥੇ ਸਮਾਜ ਦੀਆਂ ਅਹਿਮ ਸਖਸੀਅਤਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।
ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜੱਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਇਸ ਮੌਕੇ ਸੰਤ ਹਰਿੰਦਰ ਸਿੰਘ ਰੌਲੀ ਵਾਲਿਆਂ ਦੇ ਜੱਥੇ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਧਾਰਮਿਕ, ਰਾਜਨੀਤਕ , ਸਮਾਜਿਕ ਸ਼ਖਸੀਅਤਾਂ ਅਤੇ ਪਰਿਵਾਰ ਦੇ ਸਨੇਹੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਡਾ. ਸਵਰਨਜੀਤ ਸਿੰਘ ਬਰਾੜ ਦੀ ਧਰਮ ਪਤਨੀ ਮਲਕੀਤ ਕੌਰ ਬਰਾੜ, ਉਨ੍ਹਾਂ ਦੇ ਸਪੁੱਤਰ ਜਸਕੀਰਤ ਸਿੰਘ ਬਰਾੜ ਕੈਨੇਡਾ, ਨੂੰਹ ਪਰਮਜੀਤ ਕੌਰ ਬਰਾੜ ਕੈਨੇਡਾ, ਉਨ੍ਹਾਂ ਦੀ ਬੇਟੀ ਅਮਰਜੋਤ ਘੱਗ ਤੇ ਦਾਮਾਦ ਪਵਿੱਤਰ ਸਿੰਘ ਘੱਗ ਇੰਗਲੈਂਡ, ਮਾਈਲਾ ਘੱਗ, ਰੀਆ ਘੱਗ, ਏਕਮਬੀਰ ਬਰਾੜ ਅਤੇ ਸਮਰਵੀਰ ਬਰਾੜ ਨਾਲ ਦੁੱਖ ਸਾਂਝਾ ਕੀਤਾ।
ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਦੇ ਮਿੱਤਰ ਮਰਹੂਮ ਡਾ: ਸਵਰਨਜੀਤ ਸਿੰਘ ਬਰਾੜ ਇਕ ਨੇਕ ਦਿਲ ਰੂਹ ਸਨ ਜਿਹਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਪਿਤਾ ਸ. ਸੰਧੂਰਾ ਸਿੰਘ ਦੀ ਵਿਰਾਸਤ ਨੂੰ ਅੱਗੇ ਵਧਾਇਆ ਅਤੇ ਸਮਾਜ ਵਿਚ ਨਾਮਣਾ ਖੱਟਿਆ। ਉਹਨਾਂ ਆਖਿਆ ਕਿ ਬੇਸ਼ੱਕ ਡਾ: ਬਰਾੜ ਦਾ ਵਿਛੋੜਾ ਅਸਹਿ ਹੈ ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਡਾ: ਸਵਰਨਜੀਤ ਬਰਾੜ ਦੇ ਸਪੁੱਤਰ ਜਸਕੀਰਤ ਸਿੰਘ ਵੀ ਆਪਣੇ ਪਿਤਾ ਅਤੇ ਦਾਦੇ ਵਾਂਗ ਮਿਹਨਤਕਸ਼ ਹੋਣ ਦੇ ਨਾਲ ਨਾਲ ਸਮਾਜਿਕ ਰੁਤਬਾ ਬਣਾਈ ਰੱਖਣ ਵਿਚ ਕਾਮਯਾਬ ਹੋਏ ਹਨ।
ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਰੇਸ਼ਮ ਸਿੰਘ ਔਲਖ ਨੈਸ਼ਨਲ ਐਵਾਰਡੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਡਾ: ਸਵਰਨਜੀਤ ਬਰਾੜ ਦੇ ਦਾਦਾ ਸ. ਸੰਤ ਸਿੰਘ ਆਜ਼ਾਦੀ ਘੁਲਾਟੀਏ ਸਨ ਅਤੇ ਫਿਰ ਬਰਾੜ ਦੇ ਪਿਤਾ ਸ. ਸੰਧੂਰਾ ਸਿੰਘ ਨੇ ਚੱਕ ਕੰਨੀਆਂ ਕਲਾਂ ਸੁਸਾਇਟੀ ਪਿੰਡ ਦਾ ਮੁੱਢ ਬੰਨਿਆ ਅਤੇ ਵਿਕਾਸ ਦਾ ਇਤਿਹਾਸ ਸਿਰਜਿਆ। ਸ. ਰੇਸ਼ਮ ਸਿੰਘ ਔਲਖ ਨੇ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਡਾ: ਸਵਰਨਜੀਤ ਬਰਾੜ ਉਹਨਾਂ ਦੇ ਵਿਦਿਆਰਥੀ ਰਹੇ ਜਿਹਨਾਂ ਨੇ ਨਾ ਸਿਰਫ਼ ਡਾਕਟਰ ਬਣ ਕੇ ਸਮਾਜ ਦੀ ਸੇਵਾ ਕੀਤੀ ਬਲਕਿ ਜ਼ਿਲ੍ਹਾ ਆਯੁਰਵੈਦਿਕ ਅਫਸਰ ਦੇ ਅਹੁਦੇ ਦੀ ਸ਼ਾਨ ਨੂੰ ਵਧਾਇਆ। ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵੀ ਸੰਬੋਧਨ ਕੀਤਾ।
ਸ਼ਰਧਾਂਜਲੀ ਸਮਾਗਮ ਦੌਰਾਨ ਲਾਲਾ ਲਾਜਪਤ ਰਾਏ ਵਿੱਦਿਅਕ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਡਾ: ਚਮਨ ਲਾਲ ਸੱਚਦੇਵਾ, ਚੇਅਰਮੈਨ ਡਾ: ਰੋਹਿਨ ਸੱਚਦੇਵਾ, ਏ ਡੀ ਸੀ ਰਾਜੀਵ ਵਰਮਾ, ਦਰਸ਼ਨ ਸਿੰਘ ਕੰਗ ਸਾਬਕਾ ਐੱਮ ਪੀ ਕਨੇਡਾ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਵਿਜੇ ਸਾਥੀ ਸਾਬਕਾ ਵਿਧਾਇਕ, ਵਿਨੋਦ ਬਾਸਲ ਸਾਬਕਾ ਚੇਅਰਮੈਨ , ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਡਾ: ਰਜਿੰਦਰ , ਚੇਅਰਮੈਨ ਹਰਮਨਪ੍ਰੀਤ ਸਿੰਘ ਜ਼ਿਲ੍ਹਾ ਯੌਜਨਾ ਬੋਰਡ, ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਸਾਬਕਾ ਚੇਅਰਮੈਨ, ਜਗਰੂਪ ਤਖਤੂਪੁਰਾ, ਪਰਮਪਾਲ ਤਖਤੂਪੁਰਾ ਸਾਬਕਾ ਚੇਅਰਮੈਨ ਮੈਂਬਰ ਪੀ.ਪੀ.ਸੀ., ਰਜਿੰਦਰਪਾਲ ਥਰਾਜ, ਜਸਪਾਲ ਸਿੰਘ ਸਿੱਧੂ ਨੈਸਲੇ, ਹਰਿੰਦਰ ਸਿੰਘ ਚਾਹਲ , ਡਾ: ਰਵਿੰਦਰ ਸਿੰਘ ਭਾਣਾ, ਡਾ. ਹਰਤੇਜ ਬਰਾੜ ਕੈਨੇਡਾ, ਹਰਦੀਪ ਸਿੰਘ ਹੈਰੀ ਬਿਲਡਰ, ਨਵੀਨ ਧਾਲੀਵਾਲ ਯੂ.ਐਸ.ਏ., ਕੌਂਸਲਰ ਮਨਜੀਤ ਮਾਨ, ਸੁਖਜਿੰਦਰ ਸਿੰਘ ਲੈਂਡਲਾਰਡ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ,ਐੱਮ ਐੱਸ ਜਾਖੂ, ਕਾਕਾ ਬਨਖੰਡੀ, ਸਵਰਨ ਸਿੰਘ ਆਦੀਵਾਲ, ਇੰਦਰਜੀਤ ਸਿੰਘ ਬੀੜ ਚੜਿੱਕ, ਡਾ. ਰਾਜੇਸ਼ ਅੱਤਰੀ ਡੀ.ਐਮ.ਸੀ., ਬਿੰਦਰ ਮਨੀਲਾ, ਡਾ. ਨਵਦੀਪ ਸਿੰਘ ਬਰਾੜ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ, ਕੁਲਦੀਪ ਸਿੰਘ ਸਹਿਗਲ ਪ੍ਰਧਾਨ, ਕੌਂਸਲਰ ਮਨਜੀਤ ਧੰਮੂ, ਕੌਂਸਲਰ ਗੋਵਰਧਨ ਪੋਪਲੀ, ਗੁਰਪ੍ਰੀਤ ਸਿੰਘ ਗਿੰਨੂ, ਗੁਰਨਾਮ ਸਿੰਘ ਗਾਮਾ, ਪ੍ਰੇਮ ਚੰਦ ਕੌਂਸਲਰ, ਡਾ: ਹਰਨੇਕ ਸਿੰਘ ਰੋਡੇ ਨੈਸ਼ਨਲ ਐਵਾਰਡੀ, ਰਿੱਕੀ ਬਰਾੜ, ਬੇਅੰਤ ਸਿੰਘ ਸਿੱਧੂ ਤਹਿਸੀਲਦਾਰ, ਪੱਪੂ ਰਾਮੂਵਾਲੀਆ, ਨਿਰਮਲ ਮੀਨੀਆ, ਰਮਨਦੀਪ ਸਿੰਘ ਸੋਢੀ, ਸੁਰਜੀਤ ਸਿੰਘ ਸੈਣੀ, ਹਰਪ੍ਰੀਤ ਸਿੰਘ ਸੀ.ਓ. ਐਸ. ਐਸ. ਕੰਸਲਟੈਂਟ, ਮਨੀ ਗਿੱਲ ਐਮ.ਡੀ. ਐਚ. ਐਚ. ਕੰਸਲਟੈਂਟਸ, ਰਾਣਾ ਗਿੱਲ ਐਚ.ਐਸ. ਕੰਸਲਟੈਂਟਸ ਡਾਇਰੈਕਟਰ, ਕੌਂਸਲਰ ਕੁਲਵਿੰਦਰ ਸਿੰਘ, ਹਰਮਨ ਸੋਢੀ ਵਾਲਾ, ਡਾ: ਸੰਦੀਪ ਸੂਦ ਸਾਬਕਾ ਕੌਂਸਲਰ, ਡਾ. ਪਵਨ ਥਾਪਰ, ਦਵਿੰਦਰਪਾਲ ਸਿੰਘ ਰਿੰਪੀ, ਪਰਮਜੀਤ ਸਿੰਘ ਚੂਹੜਚੱਕ, ਐਡਵੋਕੇਟ ਤੇਜਿੰਦਰ ਸਿੰਘ ਜਨਰਲ ਸੈਕਟਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ, ਸਰਪੰਚ ਲਖਵੰਤ ਸਿੰਘ, ਸਰਪੰਚ ਮੀਨਾ, ਹਰਨੇਕ ਸਿੰਘ ਸਰਪੰਚ, ਸਤਨਾਮ ਸਿੰਘ ਮੋਠਾਂਵਾਲੀ ਅਤੇ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ। ਸਟੇਜ ਸੈਕਟਰੀ ਵਜੋਂ ਗੁਰਪ੍ਰੀਤਮ ਚੀਮਾ ਨੇ ਸੇਵਾ ਨਿਭਾਈ। ਇਸ ਮੌਕੇ ਵੱਖ ਵੱਖ ਸੰਸਥਾਵਾਂ ਵੱਲੋਂ ਭੇਜੇ ਸ਼ੋਕ ਸੁਨੇਹੇ ਵੀ ਪੜ੍ਹੇ ਗਏ।