ਸੀਨੀਅਰ ਪੱਤਰਕਾਰ ਦੀ ਮੌਤ ਤੇ ਸੋਗ ਦੀ ਲਹਿਰ

ਨਿਹਾਲ ਸਿੰਘ ਵਾਲਾ, 15 ਫਰਵਰੀ (ਜਸ਼ਨ): ਅੱਜ ਮੋਗਾ ਜ਼ਿਲ੍ਹੇ ਦੇ ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ ਫੈਲ ਗਈ ਜਦੋਂ ਨਿਹਾਲ ਸਿੰਘ ਵਾਲਾ ਤੋਂ ਦੈਨਿਕ ਭਾਸਕਰ ਦੇ ਸਾਬਕਾ ਪੱਤਰਕਾਰ ਭੂਸ਼ਨ ਕੁਮਾਰ ਦੇ ਅਕਾਲ ਚਲਾਣੇ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਹੋਈ। ਅਜੀਤ ਅਖਬਾਰ ਦੇ ਪੱਤਰਕਾਰ ਰਾਜਵਿੰਦਰ ਰੌਤਾਂ ਨੇ ਦੱਸਿਆ ਕਿ ਭੂਸ਼ਨ ਕੁਮਾਰ ਦਾ ਅੰਤਿਮ ਸੰਸਕਾਰ ਅੱਜ 12 ਵਜੇ ਨਿਹਾਲ ਸਿੰਘ ਵਾਲਾ ਵਿਖੇ ਕੀਤਾ ਜਾਵੇਗਾ। 
ਨਿਹਾਲ ਸਿੰਘ ਵਾਲਾ ਤੋਂ ਜਗਬਾਣੀ ਅਤੇ ਪੰਜਾਬ ਕੇਸਰੀ ਦੇ ਪੱਤਰਕਾਰ ਸ਼੍ਰੀ ਰਣਜੀਤ ਬਾਵਾ ਨੇ ਦੱਸਿਆ ਕਿ ਪੱਤਰਕਾਰ ਭੂਸ਼ਨ ਕੁਮਾਰ ਨੂੰ ਅੱਜ ਤੜਕਸਾਰ ਦਿਲ ਦਾ ਦੌਰਾ ਪਿਆ ਅਤੇ ਉਹ ਇਸ ਫ਼ਾਨੀ ਦੁਨੀਆਂ ਅਲਵਿਦਾ ਆਖ ਗਏ। ਉਹਨਾਂ ਦੱਸਿਆ ਕਿ ਭੂਸ਼ਨ ਕੁਮਾਰ ਦਾ ਜੱਦੀ ਪਿੰਡ ਭਾਗੀਕੇ ਹੈ ਅਤੇ ਉਹਨਾਂ ਕਾਫੀ ਸਮਾਂ, ਸਫ਼ਲ ਪੱਤਰਕਾਰੀ ਕੀਤੀ ਪਰ ਸਿਹਤ ਨਾਸਾਜ਼ ਰਹਿਣ ਕਰਕੇ ਉਹ ਹੁਣ ਪੱਤਕਾਰਿਤਾ ਨਹੀਂ ਕਰ ਰਹੇ ਸਨ। 
ਭੂਸ਼ਣ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ  ਸੁਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ ਰੌਂਤਾ , ਰਣਜੀਤ ਕੁਮਾਰ ਬਾਵਾ, ਗੁਰਪ੍ਰੀਤ ਸਿੰਘ ਰਾਊਕੇ, ਦਵਿੰਦਰ ਅਕਾਲੀਆਂ ਵਾਲਾ,  ਮਨਪ੍ਰੀਤ ਸਿੰਘ ਮੱਲੇਆਣਾ, ਜੈ ਕਰਿਸ਼ਨ ਗੁਲਾਟੀ, ਸ਼ਮਸ਼ੇਰ ਗਾਲਿਬ, ਇਕਬਾਲ ਸਿੰਘ ਕਾਕਾ, ਵਿਪਨ ਓਕਾੜਾ, ਸਰਬਜੀਤ ਰੌਲੀ, ਲੈਕਚਰਾਰ ਤੇਜਿੰਦਰ ਸਿੰਘ ਜਸ਼ਨ, ਊਸ਼ਾ ਕੌਰ ਜਸ਼ਨ,ਬਿੱਟੂ ਪੁਰਬਾ, ਅਮਜਦ ਖ਼ਾਨ ,ਨਵਦੀਪ ਮਹੇਸਰੀ, ਜੱਸਾ ਬਾਈ, ਰਜਿੰਦਰ ਸਿੰਘ ਕੋਟਲਾ, ਕੌਰ ਇੰਮੀਗਰੇਸ਼ਨ ਤੋਂ ਕੁਲਵਿੰਦਰ ਕੌਰ ਅਤੇ ਰਸ਼ਪਾਲ ਸਿੰਘ ਸੋਸਣ, ਗੁਰਤੇਜ ਬਰਾੜ, ਸਾਧੂ ਰਾਮ ਲੰਙੇਆਣਾ, ਬਿੰਦਾ, ਸ਼ੁਭਮ ਵਰਮਾ ਅਤੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਮੀਡੀਆ ਕਰਮੀ ਸ਼ਾਮਲ ਹਨ।