ਸ੍ਰੀ ਹੇਮਕੁੰਟ ਸਕੂਲ ਵਿੱਚ ਵਿਦਾਇਗੀ ਪਾਰਟੀ ਸਮਾਰੋਹ ਧੁਮ-ਧਾਮ ਨਾਲ ਸੰਪੰਨ

ਕੋਟ-ਈਸੇ-ਖਾਂ 13 ਫਰਵਰੀ (ਜਸ਼ਨ ):ਸ੍ਰੀ ਹੇਮਕੁੰਟ ਸੀਨੀ. ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਗਿਆਰ੍ਹਵੀਂ  ਕਲਾਸ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ।ਪ੍ਰੋਗਰਾਮ ਦੀ ਸ਼ੁਰੂਆਤ +1 ਕਾਮਰਸ ਕਲਾਸ ਦੀਆ ਵਿਦਿਆਰਥਣਾ ਨੇ ਸ਼ਬਦ ਗਾਇਨ ਨਾਲ ਕੀਤੀ ।ਪ੍ਰੋਗਰਾਮ ਵਿੱਚ ਵੱਖ-ਵੱਖ ਤਰ੍ਹਾਂ ਦੀਆ ਕਵਿਤਾਵਾਂ, ਗੀਤਾਂ,ਭਾਸ਼ਣ ਅਤੇ ਡਾਂਸ ਨਾਲ ਵਿਦਿਆਰਥਣਾਂ ਨੇ ਸਭ ਦਾ ਮੰਨੋਰੰਜਨ ਕੀਤਾ।ਇਸ ਪ੍ਰੋਗਰਾਮ ਵਿੱਚ ਸ੍ਰੀ ਹੇਮਕੁੰਟ  ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਸ੍ਰੀਮਤੀ ਰਣਜੀਤ ਕੌਰ ਸੰਧੂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ । ਸ: ਕੁਲਵੰਤ ਸਿੰਘ ਸੰਧੂ   ਜੀ ਨੇ ਵਿਦਿਆਰਥਣਾਂ ਨੂੰ ਇੱਕ ਚੰਗੇ ਨਾਗਰਿਕ ਦੇ ਰੂਪ  ਵਿੱਚ ਉਭਰਣ ਤੇ ਮੈਰਿਟ ਸਥਾਨ  ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ । ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ  ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥਣਾਂ ਨੂੰ ਸਮਾਜ ਵਿੱਚ ਇੱਕ ਲੜਕੀ ਅਤੇ ਉਸਦਾ ਸਮਾਜ ਵਿੱਚ ਯੋਗਦਾਨ ਬਾਰੇ ਜਾਣੂ ਕਰਵਾਇਆਂ । ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆ ਕਈ ਪ੍ਰਕਾਰ ਦੀਆਂ ਗੇਮਾਂ ਕਰਵਾਈਆਂ ਗਈਆਂ। ।ਮਿਸ ਫੇਅਰਵੈੱਲ ਦਾ ਅਵਾਰਡ ਮਿਸ ਸ਼ੁਭਨਪ੍ਰੀਤ ਕੌਰ ਨੂੰ ਮਿਲਿਆ ।ਸਕੂਲ ਦੇ ਸਟਾਫ ਨੂੰ ਮੇਨੈਜਮੈਂਟ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸਾਰੇ ਪ੍ਰੋਗਰਾਮ ਨੂੰ ਨਪੇਰੇ ਚੜਾਉਣ ਦਾ ਸਿਹਰਾ ਪਿ੍ਰੰਸੀਪਲ ਮੈਡਮ ਰਮਨਜੀਤ  ਕੌਰ ਨੂੰ ਜਾਂਦਾ ਹੈ । ਉਹਨਾਂ ਨੇ ਬਹੁਤ ਹੀ ਸੂਝ-ਬੂਝ ਨਾਲ ਇਸ ਪ੍ਰੋਗਰਾਮ ਦਾ ਸੰਚਾਲਨ ਕਰਵਾਇਆਂ । ਵਿਦਿਆਰਥੀਆਂ ਲਈ ਵੱਖ – ਵੱਖ ਸਟਾਲਾਂ ਜਿਵੇ ਟਿੱਕੀ, ਨਿਊਡਲ,ਦਹੀ-ਭੱਲਾ,ਡੋਸਾ,ਪਾਊ ਭਾਜੀ,ਪੂੜੀਆਂ ਛੋਲੇ, ਪੇਸਟਰੀ ਆਦਿ  ਲਗਾਈਆਂ ਗਈਆਂ ਜਿਸਦਾ ਵਿਦਿਆਰਥੀਆਂ ਨੇ ਆਨੰਦ ਮਾਣਿਆਂ ਅਤੇ ਉਨਾਂ ਨੇ ਇੱਕ ਦੂਜੇ ਨੂੰ ਭਿੱਜੀਆਂ ਅੱਖਾਂ ਨਾਲ ਵਿਦਾਇਗੀ ਦਿੱਤੀ।