ਪੰਜਾਬ ਦੇ ਕਿਸਾਨ ਜੋ ਕਰਜ਼ੇ ਦੇ ਬੋਝ ਦਬੇ ਹੋਏ ਹਨ, ਉਹਨਾਂ ਦੇ ਕਰਜੇ ਤੋਂ ਕੱਢਣ ਲਈ ਭਾਜਪਾ ਦੀ ਕੇਂਦਰ ਸਰਕਾਰ ਯਤਨਸ਼ੀਲ ਹਨ-ਦਰਸ਼ਨ ਸਿੰਘ

ਮੋਗਾ, 10 ਫਰਵਰੀ (ਜਸ਼ਨ): ਪੰਜਾਬ ਦੇ ਕਿਸਾਨ ਜੋ ਕਰਜ਼ੇ ਦੇ ਬੋਝ ਦੇ ਥੱਲੇ ਦਬੇ ਹੋਏ ਹਨ, ਉਹਨਾਂ ਨੂੰ ਕਰਜ਼ੇ ਤੋਂ ਕੱਢਣ ਲਈ ਭਾਜਪਾ ਦੀ ਕੇਂਦਰ ਸਰਕਾਰ ਯਤਨਸ਼ੀਲ ਹੈ | ਇਹ ਵਿਚਾਰ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੇ ਬੱਧਨੀ ਕਲਾਂ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਵੱਲੋਂ ਆਯੋਜਿਤ ਕਿਸਾਨਾਂ ਦੀ ਭਾਰੀ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ | ਇਸ ਮੌਕੇ ਤੇ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਫੁੱਲਾਂ ਦੇ ਬੁਕੇ ਦੇ ਕੇ ਸਨਮਾਨਤ ਕੀਤਾ ਇਸ਼ ਮੌਕੇ ਤੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਨੇ ਰਣਬੀਰ ਸਿੰਘ ਰਣੀਆ ਨੂੰ ਭਾਜਪਾ ਕਿਸਾਨ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ | ਇਸ ਮੌਕੇ ਤੇ ਮਹਾ ਮੰਤਰੀ ਅਤੇ ਸੂਬਾ ਐਸ.ਸੀ. ਮੋਰਚੇ ਦੇ ਮੈਂਬਰ ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਭਾਜਪਾ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਅਰਜਨ ਕੁਮਾਰ, ਮੀਤ ਪ੍ਰਧਾਨ ਰਾਕੇਸ਼ ਸੋਨੀ ਮੰਗਲਾ, ਮਨਜੀਤ ਬੁੱਟਰ ਸੂਬਾ ਐਸ.ਸੀ. ਮੋਰਚੇ ਦੇ ਮੈਂਬਰ, ਸੰਜੀਵ ਅੱਗਰਵਾਲ ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਰਾਜਨ ਸੂਦ, ਸੌਰਭ ਸ਼ਰਮਾ, ਦਫਤਰ ਸੱਕਤਰ ਹੇਮੰਤ ਸੂਦ, ਜਰਨਲ ਸੈਕਟਰੀ ਸਤਿੰਦਰਪ੍ਰੀਤ ਸਿੰਘ ਬੱਧਨੀ ਕਲਾਂ, ਸਾਬਕਾ ਮੰਡਲ ਪ੍ਰਧਾਨ ਬੱਧਨੀ ਕਲਾਂ ਰੂਲਦੂ ਸਿੰਘ, ਕਾਲੀ ਸਿੰ ਘ ਬੱਧਨੀ ਕਲਾਂ, ਗੋਲਡੀ ਸਿੰਘ ਨਿਹਾਲ ਸਿੰਘ ਵਾਲਾ ਦੇ ਇਲਾਵਾ ਕਾਫੀ ਗਿਣਤੀ ਵਿਚ ਬੱਧਨੀ ਕਲਾਂ ਦੇ ਕਿਸਾਨ ਹਾਜ਼ਰ ਸਨ | ਇਸ ਮੌਕੇ ਤੇ ਕਾਫੀ ਗਿਣਤੀ ਵਿਚ ਦੂਜੀ ਪਾਰਟੀਆ ਤੋਂ ਆਏ ਆਗੂ ਭਾਜਪਾ ਵਿਚ ਸ਼ਾਮਲ ਹੋਏ | ਭਾਜਪਾ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਨੇ ਆਪਣੇ ਹਾਲ ਹੀ ਵਿਚ ਪੇਸ਼ ਕੀਤੇ ਗਏ ਬਜਟ ਵਿਚ ਲੱਖਾ ਕਰੋੜ ਰੁਪਏ ਕਿਸਾਨਾਂ ਨੂੰ ਕਰਜੇ ਮੁੱਹਈਆ ਕਰਵਾਉਣ ਲਈ ਰੱਖਿਆ ਹੈ | ਉਹਨਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਫਸਲ ਵਿਭੰਨਤਾ ਅਪਨਾਉਣ ਲਈ ਵੀ ਬੀਜ਼ ਅਤੇ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ |ਉਹਨਾਂ ਕਿਹਾ ਕਿ ਭਾਜਪਾ ਹੀ ਦੇਸ਼ ਦੀ ਅਜਿਹੀ ਰਾਜਨੀਤਿਕ ਪਾਰਟੀ ਹੈ ਜੋ ਗਰੀਬਾਂ ਅਤੇ ਸਾਰੇ ਵਰਗਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਹਰ ਤਰ੍ਹਾਂ ਦੀ ਆਰਿੱਥਕ ਸਹਾਇਤਾ ਮੱਹਈਆ ਕਰਵਾ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੀ ਮੰਗਾਂ ਨੂੰ ਵੀ ਲਾਗੂ ਕਰਨ ਲਈ ਕੇਂਦਰ ਸਰਕਾਰ ਯਤਨਸ਼ੀਲ ਹੈ, ਲੇਕਿਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸਨੇ ਕਿਸਾਨਾਂ ਦੀ ਮੰਗਾਂ ਨੂੰ ਮੰਨ ਕੇ ਲਾਗੂ ਨਹੀਂ ਕੀਤਾ, ਉਹਨਾਂ ਨੂੰ ਵੀ ਚਾਹੀਦਾ ਕਿ ਉਹ ਕਿਸਾਨੀ ਦੀ ਮੰਨੀ ਗਈ ਮੰਗਾਂ ਨੂੰ ਲਾਗੂ ਕਰੇ, ਤਾਂ ਜੋ ਕਿਸਾਨ ਚੰਗਾ ਜੀਵਨ ਵਿਅਤਤੀਤ ਕਰਕੇ ਸਾਡੇ ਦੇਸ਼ ਦੀ ਤਰੱਕੀ ਵਿਚ ਪਹਿਲੇ ਦੀ ਤਰ੍ਹਾਂ ਆਪਣਾ ਯੋਗਦਾਨ ਪਾ ਸਕਣ |