ਨਿਰਮਲ ਸਿੰਘ ਮੀਨੀਆ ਬਣੇ ਭਾਰਤੀ ਜਨਤਾ ਪਾਰਟੀ ਦੇ ਓ ਬੀ ਸੀ ਮੋਰਚਾ ਦੇ ਸੂਬਾਈ ਐਗਜੈਕਟਿਵ ਮੈਂਬਰ

ਮੋਗਾ, 8 ਫਰਵਰੀ (ਜਸ਼ਨ):  ਅੱਜ ਭਾਰਤੀ ਜਨਤਾ ਪਾਰਟੀ ਦੇ ਓ ਬੀ ਸੀ ਮੋਰਚਾ ਦੇ  ਸੂਬਾ ਪ੍ਰਧਾਨ ਰਾਜਿੰਦਰ ਬਿੱਟਾ ਵਲੋਂ ਮੋਰਚੇ ਦੇ ਅਹੁਦੇਦਾਰਾਂ ਦੀ ਜਾਰੀ ਲਿਸਟ ਮੁਤਾਬਿਕ ਮੋਗੇ ਦੇ ਉਘੇ ਸਮਾਜ ਸੇਵੀ ਅਤੇ ਤਕੜੇ ਜਨਤਕ ਆਧਾਰ ਵਾਲੇ ਲੋਕ ਆਗੂ ਨਿਰਮਲ ਸਿੰਘ ਮੀਨੀਆ ਨੂੰ, ਸੂਬਾਈ ਕੌਂਸਲ ਵਿਚ, ਐਗਜੈਕਟਿਵ ਮੈਂਬਰ ਵਜੋਂ  ਲੈਂਦਿਆਂ, ਮੋਗਾ ਜ਼ਿਲ੍ਹੇ ਨੂੰ ਵੱਡਾ ਮਾਣ ਬਖਸ਼ਿਆ ਹੈ।  ਲਿਸਟ ਜਾਰੀ ਹੁੰਦਿਆਂ ਹੀ, ਭਾਜਪਾ ਆਗੂਆਂ ਅਤੇ ਵਰਕਰਾਂ ਨੇ,  ਨਿਰਮਲ ਸਿੰਘ ਮੀਨੀਆ ਨੂੰ ਵਧਾਈਆਂ         ਦਿੱਤੀਆਂ ।ਮੋਗਾ ਜ਼ਿਲ੍ਹੇ  ਦੇ ਸਮੁੱਚੇ ਕੇਡਰ ਵਿਚ, ਇਸ ਨਿਯੁਕਤੀ ਨੂੰ ਲੈ ਕੇ, ਖੁਸ਼ੀ ਪਾਈ ਜਾ ਰਹੀ ਹੈ ।