ਪੰਥਕ ਜੱਥੇਬੰਦੀਆਂ ਨੇ ਡੇਰਾ ਸਲਾਬਤਪੁਰਾ ਵਿਖੇ ਨਾਮ ਚਰਚਾ ਰੋਕਣ ਲਈ ਜਲਾਲ ਸੜਕ ਤੇ ਲਾਇਆ ਨਾਕਾ, ਪ੍ਰੇਮੀਆਂ ਦੀ ਭਰੀਆਂ ਬੱਸਾਂ ਰੋਕੀਆਂ ,ਲੱਗਿਆ ਲੰਬਾ ਜਾਮ,ਪੁਲਿਸ ਨੇ ਬਾਬਾ ਖੁਖਰਾਣਾ,ਵਾਂਦਰ,ਸਮੇਤ ਕੀਤਾ ਗਿ੍ਫ਼ਤਾਰ

 ਬਾਘਾਪੁਰਾਣਾ,29 ਜਨਵਰੀ(ਰਾਜਿੰਦਰ ਸਿੰਘ ਕੋਟਲਾ)-ਡੇਰਾ ਮੁੱਖੀ ਰਾਮ ਰਹੀਮ ਨੇ ਪੰਜਾਬ ਦੇ ਪ੍ਰੇਮੀਆਂ ਨੂੰ ਆਨਲਾਈਨ ਡੇਰਾ ਸਬਤਲਾਪੁਰਾ ਵਿਖੇ ਸੰਬੋਧਨ ਕਰਨਾ ਸੀ। ਉੱਥੇ ਦੂਜੇ ਪਾਸੇ ਇਸ ਗੱਲ ਨੂੰ ਲੈ ਪੰਥਕ ਹਲਕਿਆਂ ਚ ਭਾਰੀ ਰੋਸ ਫੈਲ ਗਿਆ ਜਿੱਥੇ ਅੱਜ ਸੰਤ ਸਮਾਜ ਦੇ ਮੀਤ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਪੰਥਕ ਅਤੇ ਸੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਸੜਕ ਤੇ ਸਿੰਘਾਂ ਨੇ ਸੜਕ ਤੇ ਨਾਕੇ  ਲਾ ਕੇ ਸੜਕ ਤੇ ਪ੍ਰੇਮੀਆਂ ਦੀ ਭਰੀਆਂ ਬੱਸਾ ਰੋਕਣੀਆਂ  ਸੁਰੂ ਕਰ ਦਿਤੀਆਂ, ਦੇਖਦਿਆਂ ਹੀ ਦੇਖਦਿਆਂ ਪ੍ਰੇਮੀਆਂ ਦੀਆਂ ਭਰੀਆਂ ਬੱਸਾਂ ਦਾ ਦੂਰ ਦੂਰ ਤੱਕ ਲੰਬਾ ਜਾਮ ਲੱਗ ਗਿਆ ਅਤੇ ਸਿੰਘ ਬਾਬਾ ਰੇਸ਼ਮ ਸਿੰਘ ਖੁਖਰਾਣਾ ਦੀ ਅਗਵਾਈ ਸੜਕ ਅਤੇ ਭਾਈ ਰਣਜੀਤ ਸਿੰਘ ਵਾਂਦਰ ਦੀ ਅਗਵਾਈ ਵਿੱਚ ਜਬਰਦਸਤ ਨਾਅਰੇਬਾਜੀ ਕਰਨੀ ਸੁਰੂ ਕਰ ਦਿੱਤੀ ।ਕਾਫੀ ਦੇਰ ਬਾਅਦ ਪੁਲਿਸ ਪਰਸਾਸ਼ਨ ਹਰਕਤ ਵਿੱਚ ਆਇਆ ਅਤੇ ਨਾਕਾ ਲਾ ਲਾਕੇ ਬੈਠੇ ਸਿੰਘਾਂ ਨੂੰ ਜਬਰਦਸਤੀ ਗਿ੍ਫ਼ਤਾਰ ਕਰਨਾ ਸੁਰੂ ਕਰ ਦਿੱਤਾ ਜਿੰਨਾਂ ਵਿੱਚ ਬਾਬਾ ਰੇਸ਼ਮ ਸਿੰਘ ਖੁਖਰਾਣਾ,ਭਾਈ ਰਣਜੀਤ ਸਿੰਘ ਵਾਂਦਰ, ਭਾਈ ਬਲਜਿੰਦਰ ਸਿੰਘ, ਮਹਿੰਗੇ ਸਿੰਘ ਦਿਆਲਪੁਰਾ, ਸਤਨਾਮ ਸਿੰਘ ਬਿਲਾਸਪੁਰ,ਆਦਿ ਸਾਰੇ ਸਿੰਘਾਂ ਨੂੰ ਗਿ੍ਫ਼ਤਾਰ ਕਰਕੇ ਪੁਲਿਸ ਨੇ ਆਪਣੀਆਂ ਬੱਸਾਂ ਰਾਹੀਂ ਗੋਨੇਆਣਾ ਥਾਣੇ ਵਿੱਚ ਬੰਦ ਕਰ ਦਿੱਤਾ।ਗਿ੍ਫ਼ਤਾਰੀ ਸਬੰਧੀ ਜਦੋਂ ਬਾਬਾ ਰੇਸ਼ਮ ਸਿੰਘ ਖੁਖਰਾਣਾ,ਅਤੇ ਭਾਈ ਰਣਜੀਤ ਸਿੰਘ ਵਾਂਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਰੋਸ ਭਰੇ ਲਹਿਜੇ ਵਿੱਚ ਕਿਹਾ  ਕਿ ਸਰਸੇਵਾਲਾ ਰਾਮਰਹੀਮ  ਬਲਾਤਕਾਰੀ ਐ, ਕਾਤਲ ਆ ਪਖੰਡੀ ਹੈ ਜਿਸ ਨੂੰ  ਦੋ ਕੇਸਾਂ ਵਿੱਚੋਂ ਉਮਰ ਭਰ ਕੈਦ ਹੋਈ ਆ ਅਤੇ ਕੇਂਦਰ ਸਰਕਾਰ ਦੀ ਨਲਾਇਕੀ ਨਾਲ ਦੋ ਤਿੰਨ ਵਾਰ ਅਦਾਲਤੀ  ਪੈਰੋਲ ਤੇ ਬਾਹਰ ਆਇਆ ਤੇ ਅੱਜ ਉਸ  ਬਲਾਤਕਾਰੀ ਸਾਧ  ਨੇ ਲੋਕਾਂ ਨੂੰ ਆਨਲਾਈਨ ਸੰਬੋਧਨ ਕਰਨ  ਸੀ ਇਸ ਲਈ ਅਸੀਂ ਪੰਥਕ ਜੱਥੇਬੰਦੀਆਂ ਨੇ ਰਲਕੇ ਇਸ ਦਾ ਜਬਰਦਸਤ ਵਿਰੋਧ ਕੀਤਾ ਅਤੇ ਕਰਦੇ ਰਹਾਂਗੇ।ਉਨਾਂ ਕਿਹਾ ਇਸ ਦੇਸ ਦਾ ਇਹ ਕੈਸਾ  ਕਾਨੂੰਨ ਹੈ ਕਿ ਕਾਤਲ ਤੇ ਬਲਾਤਕਾਰੀ ਸਾਧ ਨੂੰ ਕੇਂਦਰ ਦੀ ਸ਼ਹਿ  ਤੇ ਅਦਾਲਤਾਂ ਵੀ ਵਾਰ ਵਾਰ ਪੈਰੋਲ ਦੇ ਰਹੀਆਂ ਹਨ
ਅਤੇ ਦੂਜੇ ਪਾਸੇ ਆਪਣੀ ਸਜਾਵਾਂ ਪੂਰੀਆਂ  ਕਰ ਚੁਕੇ ਸਿੱਖ ਨੌਜਵਾਨਾਂ ਨੂੰ ਸਰਕਾਰ ਰਿਹਾਅ ਨਹੀਂ ਕਰ ਰਹੀ ,, ਉਹ 35-35ਸਾਲਾਂ ਤੋਂ ਜੇਲਾਂ ਵਿੱਚ ਬੰਦ ਹਨ ,,ਸਿਤਮ ਦੀ ਗੱਲ ਇਹ ਇਥੋ ਦੀਆਂ ਅਦਾਲਤਾਂ ਵੀ ਪੱਖਪਾਤ ਕਰਨੀਆਂ ਨੇ ਬਹੁਤ ਗਿਣਤੀ ਲਈ ਕਾਨੂੰਨ ਹੋਰ ਅਤੇ ਘੱਟ ਗਿਣਤੀ ਲਈ ਖਾਸ ਕਰਕੇ ਸਿੱਖਾ ਲਈ ਹੋਰ ਕਾਨੂੰਨ ਬਣਾਏ ਹਨ।ਜੇਲ੍ਹ ਅੰਦਰ ਬੰਦ ਬੰਦੀ ਸਿੰਘ ਦਾ ਜੇਕਰ ਕੋਈ ਮਾਂ ਪਿਓ ਮਰ ਜਾਵੇ ਤਾਂ  ਸਰਕਾਰਾਂ ਅਤੇ ਅਦਾਲਤਾਂ ਸਿੱਖ ਨੌਜਵਾਨਾਂ ਨੂੰ ਸੰਸਕਾਰ ਤੇ ਆਉਣ ਦੀ ਛੁੱਟੀ ਵੀ ਨਹੀਂ ਦਿੱਤੀ ਜਾਦੀਂ ਅਤੇ ਸਿੱਖਾਂ ਨੂੰ ਵਾਰ ਵਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ।  ਸੈਂਟਰ ਦੀ ਬੀਜੇਪੀ ਸਰਕਾਰ ਸਾਂਤ ਪੰਜਾਬ ਦੀ ਧਰਤੀ ਨੂੰ ਲਹੂ ਨਾਲ ਲੱਥ ਪੱਥ ਕਰਨਾ ਚਹੁੰਦੀ ਹੈ ਅਤੇ ਗੜਬੜ ਦਾ ਬਹਾਨਾ ਬਣਾ ਕੇ ਪੰਜਾਬ ਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਗਵਰਨਰ ਰਾਹੀ ਸ਼ਾਸਨ ਕਰਨ ਦੀ ਤਿਆਰੀ ਕਰ ਰਹੀ ਹੈ। ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਕਿਹਾ ਕਿ ਪੰਜਾਬ ਵਿੱਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਗਤੀ ਵਿਧੀਆਂ ਤੇ ਰੋਕ ਲਾ ਕੇ ਇਸ ਨੂੰ ਤੁਰੰਤ ਜੇਲ੍ਹ ਭੇਜਣ ਚਾਹੀਦਾ ਹੈ।ਉਧਰ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜੱਥੇਦਾਰ ਦਮਦਮੀ ਟਕਸਾਲ ਅਜਨਾਲਾ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਨੂੰ ਬਠਿੰਡੇ ਪੰਜਾਬ ਪੁਲਿਸ ਨੇ ਨਜਰਬੰਦ ਕੀਤਾ ਹੋਇਆ ਹੈ।