ਪੰਜਾਬ ਖੱਤਰੀ ਸਭਾ ਯੂਥ ਵਿੰਗ ਵੱਲੋ ਬੱਚਿਆਂ ਨੂੰ ਬੂਟਾ ਦੇ ਜੋੜੇ ਅਤੇ ਜੁਰਾਬਾਂ ਵੰਡੀਆਂ ਗਈਆਂ
ਮੋਗਾ, 22 ਜਨਵਰੀ (ਜਸ਼ਨ):ਪੰਜਾਬ ਖੱਤਰੀ ਸਭਾ ਯੂਥ ਵਿੰਗ ਦੇ ਵੱਲੋ ਪੰਜਾਬ ਖੱਤਰੀ ਸਭਾ ਮਹਿਲਾ ਵਿੰਗ ਦੇ ਪ੍ਰਦੇਸ਼ ਪ੍ਰਧਾਨ ਮੀਨਾ ਕੋਹਲੀ ਦੀ ਅਗਵਾਈ ਹੇਠ ਸਥਾਨਕ ਜੀਰਾ ਰੋਡ ਵਿਖੇ ਵਿਦਰਿੰਗ ਰੌਜਿਜ਼ ਮੈਮੋਰੀਅਲ ਸਕੂਲ ਵਿਖੇ ਬੱਚਿਆਂ ਨੂੰ 120 ਦੇ ਕਰੀਬ ਬੂਟਾ ਦੇ ਜੋੜੇ ਅਤੇ ਜੁਰਾਬਾਂ ਵੰਡੀਆਂ ਗਈਆਂ ਅਤੇ ਫਰੂਟ ਵੰਡਕੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਦੇ ਯੂਥ ਵਿੰਗ ਦੇ ਪ੍ਰਦੇਸ਼ ਪ੍ਰਧਾਨ ਦੀਪਕ ਕੌੜਾ, ਮਾਰਗਦਰਸ਼ਕ ਵਿੱਕੀ ਸਿਤਾਰਾ, ਸਲਾਹਕਾਰ ਮਨੋਜ ਅਰੋੜਾ, ਪ੍ਰਿਤਪਾਲ ਸਿੰਘ ਲੱਕੀ, ਪ੍ਰਦੇਸ਼ ਸੈਕਟਰੀ ਸ਼ਿਵ ਟੰਡਨ, ਸ਼ਹਿਰੀ ਪ੍ਰਧਾਨ ਸੰਨੀ ਕਪੂਰ, ਉਪ ਪ੍ਰਧਾਨ ਰਮਨ ਸ਼ਾਹੀ, ਸਕੂਲ ਕਮੇਟੀ ਦੇ ਪ੍ਰਧਾਨ ਤੁਸ਼ਾਰ ਗੋਇਲ, ਸਕੂਲ ਦੇ ਇੰਚਾਰਜ ਮੈਡਮ ਵੀਨਾ, ਸੰਗੀਤਾ, ਮੈਡਮ ਬਰਾੜ ਅਤੇ ਹੋਰ ਹਾਜਿਰ ਰਹੇ। ਬੱਚਿਆਂ ਨੂੰ ਬੂਟ ਤਕਸੀਮ ਕਰਦੇ ਹੋਏ ਮੀਨਾ ਕੋਹਲੀ , ਵਿੱਕੀ ਸਿਤਾਰਾ ਅਤੇ ਸ਼ਿਵ ਟੰਡਨ ਨੇ ਦੱਸਿਆ ਕਿ ਯੂਥ ਵਿੰਗ ਖੱਤਰੀ ਸਭਾ ਵੱਖ ਵੱਖ ਸਮਾਜ ਸੇਵੀ ਅਤੇ ਧਾਰਮਿਕ ਕੰਮਾਂ ਵਿਚ ਵਧ ਚੜ੍ਹਕੇ ਯੋਗਦਾਨ ਦੇ ਰਹੀ ਹੈ। ਸਭਾ ਵੱਲੋ ਜਰੂਰਤਮੰਦ ਬਚਿਆਂ ਦੀ ਫੀਸ ਦੇਣਾ, ਸ਼ਹੀਦਾ ਦੇ ਸ਼ਹੀਦੀ ਦਿਨ ਮਨਾਉਣਾ, ਬੱਚਿਆਂ ਨੂੰ ਸਕੂਲ ਬੂਟ ਅਤੇ ਸਿੱਖਿਆ ਨਾਲ ਸਬੰਧਿਤ ਸਾਮਗਰੀ ਭੇਂਟ ਕਰਨਾ ਵਰਗੇ ਕੰਮ ਕੀਤੇ ਜਾਂਦੇ ਹਨ। ਇਹਨਾਂ ਕੰਮਾ ਵਿਚ ਸਭਾ ਅੱਗੇ ਵਧਕੇ ਕੰਮ ਕਰ ਰਹੀ ਹੈ। ਜੀਰਾ ਰੋਡ ਵਿਖੇ ਝੁੱਗੀ ਝੋਪੜੀ ਵਿਚ ਬਣੇ ਸਕੂਲ ਦੀ ਸਾਂਭ ਸੰਭਾਲ ਵਿਦ ਰਿੰਗ ਰੋਜਿਜ ਕਮੇਟੀ ਦੇ ਵੱਲੋ ਵਧੀਆ ਢੰਗ ਨਾਲ ਕੀਤੀ ਜਾ ਰਹੀ ਹੈ। ਸਕੂਲ ਦੇ ਬੱਚਿਆਂ ਨੂੰ ਸਮੇਂ ਸਮੇਂ ਤੇ ਸਭਾ ਵੱਲੋ ਸਹਾਇਤਾ ਭੇਂਟ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਪ੍ਰਦੇਸ਼ ਪ੍ਰਧਾਨ ਦੀਪਕ ਕੌੜਾ ਨੇ ਦੱਸਿਆ ਕਿ ਸਭਾ ਵੱਲੋ ਯੂਥ ਮੈਂਬਰ ਜੋੜੋ ਅਭਿਆਨ ਸ਼ੁਰੂ ਕਿੱਤਾ ਗਿਆ ਹੈ। ਜਿਸਦੇ ਤਹਿਤ ਯੂਥ ਨੂੰ ਸਭਾ ਨਾਲ ਜੋੜਿਆ ਜਾ ਰਿਹਾ ਹੈ।