ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆ ਦੇ ਸਾਬਕਾ ਮੰਤਰੀ, ਆਗੂ ਤੇ ਅੋਹਦੇਦਾਰ ਭਾਜਪਾ ਵਿਚ ਹੋ ਰਹੇ ਹਨ ਸ਼ਾਮਲ-ਡਾ.ਸੀਮਾਂਤ ਗਰਗ

*ਗਰੀਬ ਅਤੇ ਪਿਛੜੇਲੋਕਾਂ ਨੂੰ  ਮਿਲ ਰਹੀ ਸਹੂਲਤਾਂ ਦੇ ਚੱਲਦੇ ਅੱਜ ਲੋਕ ਭਾਜਪਾ ਵਿਚ ਸ਼ਾਮਲ ਹੋ ਕੇ ਭਾਜਪਾ ਨੂੰ  ਮਜਬੂਤ ਕਰ ਰਹੇ ਹਨ-ਰਵੀ ਗਰੇਵਾਲ
ਮੋਗਾ, 20 ਜਨਵਰੀ (ਜਸ਼ਨ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਸਾਬਕਾ ਮੰਤਰੀ ਅਤੇ ਅੋਹਦੇਦਾਰ ਭਾਜਪਾ ਵਿਚ ਸ਼ਾਮਲ ਹੋ ਕੇ ਭਾਜਪਾ ਨੂੰ  ਪੰਜਾਬ ਵਿਚ ਮਜਬੂਤ ਕਰ ਰਹੇ ਹਨ | ਇਸ ਤੋਂ ਪਹਿਲਾ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰ ਘ, ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਡਾ. ਬਲਵੀਰ ਸਿੰਘ ਸਿੱਧੂ, ਡਾ. ਰਾਜਕੁਮਾਰ ਵੇਰਕਾ ਦੇ ਇਲਵਾ ਕਾਫੀ ਗਿਣਤੀ ਵਿਚ ਆਗੂ ਅਤੇ ਸਾਬਕਾ ਮੰਤਰੀ ਭਾਜਪਾ ਵਿਚ ਸ਼ਾਮਲ ਹੋ ਕੇ ਭਾਜਪਾ ਨੂੰ  ਪੰਜਾਬ ਦੀ ਤਾਕਤਵਾਰ ਪਾਰਟੀ ਬਣਾ ਰਹੇ ਹਨ | ਉਥੇ ਬੀਤੇ ਦਿਨੀ ਕਾਂਗਰਸ ਪਾਰਟੀ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਇਕ ਅਰਥ ਸ਼ਾਸ਼ਤਰੀ ਹੋਣ ਦੇ ਨਾਲ-ਨਾਲ ਵਿਦੇਸ਼ਾ ਵਿਚ ਚੰਗੀ ਸਿੱਖਿਆ ਹਾਸਲ ਕਰਕੇ ਹੋਏ ਹਨ, ਉਹਨਾਂ ਦੀ ਕਾਬਲੀਅਤ ਨੂੰ  ਕਾਗੰਰਸ ਪਾਰਟੀ ਨੇ ਸੰਭਾਲ ਨਹੀਂ ਸਕੀ | ਜਿਸ ਕਾਰਨ ਹੁਣ ਉਹ ਭਾਜਪਾ ਵਿਚ ਸ਼ਾਮਲ ਹੋ ਕੇ ਆਪਣੀ ਸੇਵਾਵਾਂ ਭਾਜਪਾ ਨੂੰ  ਦੇ ਕੇ ਪੰਜਾਬ ਵਿਚ ਨਵੀਂ ਕ੍ਰਾਂਤੀ ਲਿਆਉਣ ਵੰੱਲ ਅੱਗੇ ਵੱਧੇ ਹਨ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਧਰਮਕੋਟ ਵਿਧਾਨਸਭਾ ਹਲਕੇ ਤੋਂ ਭਾਜਪਾ ਦੇ ਸੂਬਾ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਦੀ ਪੇ੍ਰਰਨਾ ਸਦਕਾ ਅਤੇ ਪਿਛੜੇ ਵਰਗ ਦੇ ਲੋਕ ਵੀ ਨਰਿੰਦਰ ਮੋਦੀਦੀ ਨੀਤੀਆਂ ਅਤੇ ਉਹਨਾਂ ਵੱਲੋਂ ਦਿੱਤੀ ਜਾ ਰਹੀ ਸਹੂਲਤਾਂ ਤੋਂ ਪ੍ਰਭਾਵਤ ਹੋ ਕੇ ਭਾਜਪਾ ਵਿਚ ਸ਼ਾਮਲ ਹੋਣ ਦੇ ਮੌਕੇ ਤੇ ਪ੍ਰਗਟ ਕੀਤੇ | ਇਸ਼ ਮੌਕੇ ਤੇ ਸੂਬਾ ਆਗੂ ਰਵਿੰਦਰ ਸਿੰਘ ਰਵੀ ਗਰੇਵਾਲ, ਮਹਾ ਮੰਤਰੀ ਰਾਹੁਲ ਗਗ, ਮਹਾ ਮੰਤਰੀ ਵਿੱਕੀ ਸਿਤਾਰਾ, ਧਰਮਵੀਰ ਭਾਰਤੀ, ਪ੍ਰਵੀਨ ਰਾਜਪੂਤ, ਹੇਮੰਤ ਸੂਦ, ਜਤਿੰਦਰ ਚੱਡਾ, ਮੰਡਲ ਪ੍ਰਧਾਨ ਵਰਿੰਦਰ ਪੱਬੀ, ਨਵਲ ਸੂਦ ਦੋਂ ਇਲਾਵਾ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਵਿੱਕੀ ਧਾਲੀਵਾਲ, ਮਨੂੰ ਔਜਲਾ, ਮਨਜੋਤ ਸਿੰਘ, ਅਭਿਸ਼ੇਕ, ਵੀਰੂ, ਮਨਦੀਪ ਸਿੰਘ, ਜੋਤਾ ਹੰਸ, ਪ੍ਰੀਤਮ, ਸੇਵਕ, ਸੁਖਦੀਪ, ਰਵਿੰਦਰ ਸਿੰਘ, ਜੰਗ ਰਾਮ, ਰਵੀ ਧਾਲੀਵਾਲ, ਲਵਲੀ, ਰਾਜੂ ਆਦਿ ਹਾਜ਼ਰ ਸਨ | ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਅੱਜ ਭਾਜਪਾ ਵਿਚ ਸ਼ਾਮਲ ਹੋਣ ਵਾਲਿਆ ਵਿਚ ਸਭ ਤੋਂ ਵੱਧ ਗਿਣਤੀ ਪਿੰਡਾਂ ਦੇ ਲੋਕਾਂ ਖਾਸ ਕਰਕੇ ਗਰੀਬ ਅਤੇ ਪਿਛੜੇ ਵਰਗ ਦੇ ਲੋਕ ਹਨ, ਜਿਨ੍ਹਾਂ ਨੂੰ  ਕੇਂਦਰ ਸਰਕਾਰ ਦੀ ਸਕੀਮਾਂ ਦਾ ਲਾਭ ਮਿਲ ਰਿਾ ਹੈ | ਉਹਨਾਂ ਕਿਹਾ ਕਿ ਜਿਸ ਪ੍ਰਕਾਰ ਪੰਜਾਬ ਦੇ ਆਗੂ ਅਤੇ ਅੋਹਦੇਦਾਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਉਸ ਨਾਲ ਹੁਣ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਭਾਜਪਾ ਦੀ ਸਰਕਾਰ ਪੰਜਾਬ ਵਿਚ ਬਣਨ ਵਿਚ ਕੋਈ ਮੁਸ਼ਕਲ ਹੋਵੇਗੀ | ਇਸ ਮੌੇਕੇ ਭਾਜਪਾ ਦੇ ਸੂਬਾ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਕਿਹਾ ਕਿ ਭਾਜਪਾ ਹੀ ਪੰਜਾਬ ਦੀ ਇਕ ਅਜਿਹੀ ਪਾਰਟੀ ਬਣ ੇ ਉਭਰੀ ਹੈ, ਜਿਸ ਵਿਚ ਲੋਕ ਸ਼ਾਮਲ ਹੋ ਰਹੇ ਹਨ | ਜਦ ਕਿ ਦੂਜੀ ਪਾਰਟੀਆ ਤੋਂ ਲੋਕ ਜਾ ਰਹੇ ਹਨ | ਉਹਨਾਂ ਕਿਹਾ ਕਿ ਪੰਜਾਬ ਵਿਚ 2024 ਅਤੇ 2027 ਦੀਆਂ ਚੋਣਾਂ  ਆਉਣ ਨਾਲ ਭਾਜਪਾ ਪੰਜਾਬ ਵਿਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੇਗੀ ਅਤੇ ਲੋਕਸਭਾ ਤੇ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰਕੇ ਪੰਜਾਬ ਵਿਚ ਸਰਕਾਰ ਬਣਾਵੇਗੀ | ਇਸ ਮੌੇ ਤੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਰੇ ਅੋਹਦੇਦਾਰਾਂ ਨੂੰ  ਡਾ.ਸੀਮਾਂਤ ਗਰਗ ਨੇ ਸਿਰੋਪਾ ਦੇ ਕੇ ਭਾਜਪਾ ਵਿਚ ਸ਼ਾਮਲ ਕਰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਭਾਜਪਾ ਵਿਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ |