ਪ੍ਰਧਾਨ ਮੰਤਰੀ ਦੇ ਦਿਸ਼ਾ ਨਿਰਦੇਸ਼ ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿੱਚ ਆਰਟ ਤੇ ਪੇਂਟਿੰਗ ਮੁਕਾਬਲੇ ਕਰਵਾਏ
ਮੋਗਾ, 20 ਜਨਵਰੀ: (ਜਸ਼ਨ): ਅੱਜ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਤਕਰੀਬਨ 500 ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਆਰਟ ਤੇ ਪੇਂਟਿੰਗ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਦਸ ਸਕੂਲਾਂ ਦੇ ਲੱਗਭੱਗ ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦਾ ਆਯੋਜਨ ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਅਤੇ ਮੋਨਿਕਾ ਸਿੱਧੂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਸਕੂਲ ਦੇ ਆਰਟ ਟੀਚਰ ਚੰਦਰਿਕਾ ਗਰਗ, ਪ੍ਰਵੀਨ ਕੌਰ ਅਤੇ ਸੋਨਾਲੀ, ਨੀਨਾ ਘਈ, ਸੀਮਾ ਸ਼ਰਮਾ, ਕੰਚਨ ਭਾਰਦਵਾਜ, ਗੁਰਮੀਤ ਕੌਰ, ਅਮਰਜੀਤ ਕੌਰ, ਰਜਤ ਅਰੋੜਾ ਦੀ ਦੇਖ-ਰੇਖ ਵਿਚ ਇਹ ਮੁਕਾਬਲੇ ਕਰਵਾਏ ਜਿਸ ਦਾ ਮੁਲੰਕਣ ਮੌਕੇ ਤੇ ਹੀ ਕਰਾਕੇ ਚਾਰ ਕੈਟਾਗਰੀ ਵਿਚ ਫਸਟ, ਸੈਕੰਡ, ਥਰਡ ਅਤੇ ਪਾਰਟੀਸੀਪੇਸ਼ਨ ਵਿੱਚ ਵੰਡਿਆ ਗਿਆ। ਇਸ ਤੋਂ ਉਪਰੰਤ ਇਨਾਮ ਵੰਡ ਸਮਾਗਮ ਕੀਤਾ ਗਿਆ ਜਿਸ ਵਿਚ ਮੋਗਾ ਜ਼ਿਲੇ ਦੇ ਐਸ. ਐਸ. ਪੀ. ਸ੍ਰੀ ਗੁਲਨੀਤ ਸਿੰਘ ਖੁਰਾਨਾ ਆਈ. ਪੀ. ਐੱਸ. ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾਕਟਰ ਸੀਮਾਂਤ ਗਰਗ ਪ੍ਰਧਾਨ ਬੀਜੇਪੀ ਜ਼ਿਲ੍ਹਾ ਮੋਗਾ ਅਤੇ ਡਾਕਟਰ ਵਰਿੰਦਰ ਕੌਰ ਨੇ ਗੈਸਟ ਔਫ਼ ਔਨਰ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਡਾਕਟਰ ਗੁਰਚਰਨ ਸਿੰਘ, ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ, ਉਦੇ ਸੂਦ ਲੋਕ ਸਭਾ ਕੋਡੀਨੇਟਰ ਪਰਿਕਸ਼ਾ ਤੇ ਚਰਚਾ, ਰਾਹੁਲ ਗਰਗ, ਮੈਡਮ ਸੁਮਨ ਮਲਹੋਤਰਾ ਅਤੇ ਮੈਡਮ ਗੀਤਾ ਜੀ ਹਾਜਰ ਸਨ।
ਅਖੀਰ ਵਿੱਚ ਚੇਅਰਮੈਨ ਸ. ਦਵਿੰਦਰਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਤਣਾਅ ਤੋਂ ਮੁਕਤ ਹੋ ਕੇ ਪੇਪਰ ਦੇਣ। ਮਿਹਨਤ ਕਰਨਾ ਇਨਸਾਨ ਦਾ ਫਰਜ ਹੈ ਅਤੇ ਫ਼ਲ ਦੇਣਾ ਪਰਮਾਤਮਾ ਦੇ ਹੱਥ ਹੈ। ਉਹਨਾਂ ਨੇ ਮੋਦੀ ਜੀ ਦੇ ਇਸ ਉਦਮ ਦੀ ਬੜੀ ਸ਼ਲਾਘਾ ਕੀਤੀ ਕੇ ਏਨੇ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਮਸ਼ਰੂਫੀਅਤ ਵਿੱਚੋਂ ਦੇਸ਼ ਦੇ ਆਉਣ ਵਾਲੇ ਭਵਿੱਖ ਵਿਦਿਆਰਥੀਆਂ ਲਈ ਬੜੀ ਵਧੀਆ ਸੋਚ ਰੱਖਦੇ ਹਨ।